ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜਿੱਥੋਂ ਦੇ ਵਿਦਿਆਰਥੀ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦਨਵਾਂ ਵਿਖੇ ਪੰਜਵੀਂ ਸਲਾਨਾ ਬੀ.ਬੀ.ਐਸ ਖੇਡਾਂ ਦਾ ਸ਼ਾਨਦਾਰ ਅਗਾਜ਼ ਹੋਇਆ ।ਗੌਰਤਲਬ ਹੈ ਕਿ ਇਹ ਸਮਾਗਮ ਹਰ ਸਾਲ ਹੁੰਦਾ ਹੈ , ਪਰ ਕੋਵਿਡ-19 ਮਹਾਂਮਾਰੀ ਕਾਰਨ ਇਹ ਸਮਾਗਮ ਪਿੱਛਲੇ ਸਾਲ ਨਹੀਂ ਹੋ ਸਕਿਆ, ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਇਸ ਖੇਡ ਸਮਾਗਮ ਲਈ ਖਾਸਾ ਉਤਸਾਹ ਸੀ । ਇਸ ਸਮਾਰੋਹ ਦੀ ਸ਼ੁਰੂਆਤ ਇੱਕ ਧਮਾਕੇਦਾਰ ਅੰਦਾਜ਼ ਵਿੱਚ ਕੀਤੀ ਗਈ ।ਇਸ ਸਮਾਰੋਹ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵੱਜੋਂ ਸ਼੍ਰੀ ਅਰਵਿੰਦਰ ਪਾਲ ਸਿੰਘ ਡੀ.ਜੀ.ਐਮ ਸਮਰਾਲਾ ਗਰੁੱਪ ਆਫ ਇੰਡਸਟਰੀਜ਼ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ,ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਕ੍ਰਮਵਾਰ ਤਿਰੰਗਾ ਝੰਡਾ,ਬੀ.ਬੀ.ਐਸ ਸਕੂਲ ਫਲੈਗ ਅਤੇ ਬੀ.ਬੀ.ਐਸ ਖੇਡਾਂ ਦਾ ਝੰਡਾ ਲਹਿਰਾ ਕੇ ਕੀਤੀ ਗਈ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ,ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਗਿਆ । ਇਸ ਉਪਰੰਤ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਅਰਵਿੰਦਰ ਪਾਲ ਸਿੰਘ ਜੀ ਢੌਂਸੀ ਵੱਲੋਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ ।ਉਹਨਾਂ ਨੇ ਸਾਰੇ ਆਏ ਹੋਏ ਮਾਪਿਆਂ ਦਾ, ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ।ਸਾਰੇ ਬੀ.ਬੀ.ਐਸ ਚੰਦਨਵਾਂ ਦੇ ਸਕੂਲ ਹਾਊਸ ਵੱਲੋਂ ਸਕੂਲ ਕੈਪਟਨ ਹਰਪ੍ਰੀਤ ਕੌਰ ਅਤੇ ਜੋਬਨਪ੍ਰੀਤ ਸਿੰਘ ਦੀ ਅਗਵਾਈ ਹੇਂਠ ਮਾਰਚ ਪਾਸਟ ਕਰਦਿਆਂ ਤਿੰਨੋਂ ਝੰਡਿਆਂ ਨੂੰ ਸਲਾਮੀ ਦਿੱਤੀ ਗਈ ।ਇਸ ਦੇ ਨਾਲ ਮੁੱਖ ਮਹਿਮਾਨ ਵੱਲੋਂ ਬੀ.ਬੀ.ਐਸ ਖੇਡ ਮਸ਼ਾਲ ਜਗਾ ਕੇ ਸਕੂਲ ਕੈਪਟਨ ਨੂੰ ਸੌਂਪੀ ਗਈ । ਉਹਨਾਂ ਵੱਲੋਂ ਇਹ ਮਸ਼ਾਲ ਸਾਰੇ ਹਾਊਸ ਕੈਪਟਨਾਂ ਨੂੰ ਸੌਂਪੀ ਗਈ ਜਿਨ੍ਹਾਂ ਨੇ ਖੇਡ ਮੈਦਾਨ ਦਾ ਚੱਕਰ ਲਗਾਉਂਦਿਆਂ ਇਹ ਬਲਦ ਮਸ਼ਾਲ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਜੀ ਦੇ ਹਵਾਲੇ ਕੀਤੀ ।ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ,ਬੀ.ਬੀ.ਮੋਗਾ ਮੁੱਖ ਅਧਿਆਪਕਾ ਡਾਕਟਰ ਹਮੀਲੀਆ ਰਾਣੀ, ਮੈਨੇਜਮੈਂਟ ਮੈਂਬਰ ਮਿਸ ਨੇਹਾ ਸੈਣੀ ,ਮੈਡਮ ਰਾਜਵੰਤ ਕੌਰ,ਮੈਡਮ ਰਮਨ ਸ਼ਰਮਾ ਅਤੇ ਮੈਡਮ ਤਜਿੰਦਰ ਕੌਰ ਵੱਲੋਂ ਜੋਤੀ ਪ੍ਰਜਵਲਿਤ ਕੀਤੀ ਗਈ । ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਦੱਸਿਆ ਗਿਆ ਕਿ ਇਸ ਸਮਾਗਮ ਵਿੱਚ ਕੁੱਲ 65 ਗੋਲਡ, 65 ਸਿਲਵਰ ਅਤੇ 65 ਬ੍ਰਾਂਜ਼ ਮੈਡਲਾਂ ਲਈ ਵਿਦਿਆਰਥੀਆਂ ਵਿੱਚ ਮੁਕਾਬਲਾ ਹੋਵੇਗਾ ।ਇਸ ਸਮਾਗਮ ਦੀ ਸ਼ੁਰੂਆਤ ਕਿੰਡਰਗਾਰਟਨ ਸੈਕਸ਼ਨ ਦੇ ਵਿਦਿਆਰਥੀਆਂ ਵੱਲੋਂ ਵੈਲਕਮ ਸਾਂਗ ਤੇ ਡਾਂਸ ਪੇਸ਼ ਕਰ ਕੇ ਕੀਤੀ ਗਈ । ਇਸ ਤੋਂ ਬਾਅਦ ਸਕੂਲ ਦੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਪੀ.ਟੀ ਡਿਸਪਲੇਅ ਕੀਤਾ ਗਿਆ ।ਆਏ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ ।ਸਮਾਗਮ ਦੌਰਾਨ ਆਏ ਹੋਏ ਮੁੱਖ ਮਹਿਮਾਨ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਚਿਨ੍ਹ ਦਿੱਤਾ ਗਿਆ । ਇਸ ਸਮਾਗਮ ਵਿੱਚ ਰੇਸਾਂ ਅਤੇ ਖੇਡਾਂ ਦੇ ਕਈ ਈਵੈਂਟ ਹੋਣਗੇ ।ਇਸ ਮੌਕੇ ਰਾਹੁਲ ਛਾਬੜਾ,ਪੰਜਾਬ ਮਸੀਹ,ਹਰਜੀਤ ਸਿੰਘ,ਕਾਮਤਾ ਪ੍ਰਸਾਦ,ਮਨਪ੍ਰੀਤ ਸਿੰਘ,ਸਰਬਜੀਤ ਸਿੰਘ ਆਦਿ ਹਾਜ਼ਰ ਸਨ ।