ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਖਾਣਵੱਧ (ਮੋਗਾ) ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ. ਨਿਰਮਲ ਸਿੰਘ ਸਿੱਧੂ ਜੀ ਨੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀ ਸੁਸ਼ੀਲ ਨਾਥ ਜੀ ਦਾ ਸਵਾਗਤ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀ ਸੁਸ਼ੀਲ ਨਾਥ ਜੀ ਨੇ ਹਰਬਲ ਪਾਰਕ ਅਤੇ ਨਵੀਂ ਉਸਾਰੀ ਮਿਡ ਡੇ ਮੀਲ ਦੀ ਕਿਚਨ ਦਾ ਉਦਘਾਟਨ ਕੀਤਾ। ਨਵੀਂ ਬਣ ਰਹੀ ਇਮਾਰਤ ਦਾ ਨਿਰੀਖਣ ਕੀਤਾ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਗਏ ਮਿਆਰੀ ਕੰਮ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਬੱਚਿਆਂ ਦਾ ਸਨਮਾਨ ਕਰਨ ਲਈ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜੀ ਨੇ ਸ਼ਿਰਕਤ ਕੀਤੀ। ਸਟੇਜ ਸੈਕਟਰੀ ਪਰਮਪ੍ਰੀਤ ਸਿੰਘ (ਲੈਕ. ਪੰਜਾਬੀ) ਵੱਲੋਂ ਜੀ ਅiਾੲਆਂ ਕਹਿਣ ਉਪਰੰਤ ਸ੍ਰ. ਜਗਮੋਹਣ ਸਿੰਘ (ਸਸ ਮਾਸਟਰ) ਨੇ ਸਕੂਲ ਇਤਿਹਾਸ, ਪ੍ਰਾਪਤੀਆਂ ਅਤੇ ਕਮੀਆਂ ਦਾ ਵਿਸਥਾਰ ਨਾਲ ਪ੍ਰਗਟਾਵਾ ਕੀਤਾ। ਜਿਸ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜੀ ਨੇ ਬੜੀ ਗਹਿਰਾਈ ਨਾਲ ਸੁਣਿਆ ਅਤੇ ਸਕੂਲ ਦੀਆਂ ਕਮੀਆਂ ਨੂੰ ਜਲਦੀ ਪੂਰਾ ਕਰਵਾਉਣ ਦਾ ਵਚਨ ਦਿੱਤਾ। ਸ੍ਰ. ਮਨਜੀਤ ਸਿੰਘ (ਸਸ ਮਾਸਟਰ) ਅਤੇ ਵਿਦਿਆਰਥਣ ਦਲਜੀਤ ਕੌਰ ਨੇ ਅੰਗਰੇਜੀ ਵਿੱਚ ਭਾਸ਼ਣ ਦਿੰਦੇ ਹੋਏ ਸਕੂਲ ਪੜ੍ਹਾਈ ਵਿੱਚ ਆਪਣੀ ਸਮਰੱਥਾ ਅਤੇ ਯੋਗਤਾ ਦਾ ਬਾਖੂਬੀ ਪ੍ਰਗਟਾਵਾ ਕੀਤਾ। ਜਸਮੀਤ ਸਿੰਘ, ਜੈਸਮੀਨ ਕੌਰ ਅਤੇ ਨੀਲਮ ਕੌਰ ਨੇ ਆਪਣੀ ਪੇਸ਼ਕਾਰੀ ਨਾਲ ਸਮੂਹ ਵਿਦਿਆਰਥੀਆਂ ਅਤੇ ਮੁੱਖ ਮਹਿਮਾਨ ਜੀ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ। ਸਕੂਲ ਦੇ ਚਮਕਦੇ ਸਿਤਾਰੇ ਮਨਰਾਜ ਸਿੰਘ ਸੇਖੌਂ (6ਵੀਂ), ਗੁਰਵੀਰ ਸਿੰਘ ਅਤੇ ਏਕਮ ਸਿੰਘ (7ਵੀਂ), ਜਸਮੀਤ ਸਿੰਘ (8ਵੀਂ), ਜਸਕਰਨ ਸਿੰਘ (9ਵੀਂ), ਹਰਦੀਪ ਸਿੰਘ (10ਵੀਂ), ਨਿਰਜਲਜੀਤ ਕੌਰ (11ਵੀਂ ਏ), ਲਿਆਕਤ ਅਲ਼ੀ (11ਵੀਂ ਬੀ) ਅਤੇ ਕਮਲਦੀਪ ਕੌਰ (12ਵੀਂ) ਵਿਦਿਆਰਥੀਆਂ ਦਾ ਮੁੱਖ ਮਹਿਮਾਨ ਜੀ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਖੁਸ਼ੀ ਜਾਹਰ ਕੀਤੀ ਅਤੇ ਕਿਹਾ ਕੇ ਮੈਨੂੰ ਇਸ ਤਰਾਂ ਦੇ ਸਕੂਲਾਂ ਦੇ ਸਟਾਫ ਅਤੇ ਪ੍ਰਿੰਸੀਪਲ ਉੱਪਰ ਮਾਣ ਹੈ ਉਹਨਾਂ ਬੱਚਿਆਂ ਦੇ ਅਨੁਸ਼ਾਸਨ ਅਤੇ ਪ੍ਰਾਪਤੀਆਂ ਦੇਖਦੇ ਹੋਏ ਆਪਣੀ ਜੇਬ ਵਿੱਚੋਂ 1000/- ਰੁਪਏ ਇਨਾਮ ਵਜੋਂ ਭੇਟ ਕੀਤਾ। ਸਕੂਲ ਦੇ ਸਮੂਹ ਸਟਾਫ ਪਰਮਪ੍ਰੀਤ ਸਿੰਘ (ਲੈਕ ਪੰਜਾਬੀ), ਆਤਮਾ ਸਿੰਘ (ਲੈਕ ਹਿਸਟਰੀ), ਦਵਿੰਦਰ ਕੌਰ (ਲੈਕ. ਸਰੀ. ਸਿੱ.), ਕੁਲਦੀਪ ਕੌਰ ਸਿੱਧੂ (ਲੈਕ. ਅੰਗਰਜੀ), ਜਗਮੋਹਣ ਸਿੰਘ (ਸਸ ਮਾਸਟਰ), ਮਨਜੀਤ ਸਿੰਘ (ਸਸ ਮਾਸਟਰ), ਕੁਲਦੀਪ ਕੌਰ (ਸਸ ਮਿਸਟ੍ਰੈਸ), ਸੁਖਦੀਪ ਸਿੰਘ ( ਪੰਜਾਬੀ ਮਾਸਟਰ), ਵਿੱਕੀ ਗਰਗ (ਮੈਥ ਮਾਸਟਰ), ਨਿਰਮਜੀਤ ਸਿੰਘ (ਸਾਇੰਸ ਮਾਸਟਰ). ਹਰਜੀਤ ਸਿੰਘ ( ਕੰਪਿਊਟਰ ਫੈਕਲਟੀ), ਮੋਨਿਕਾ ਰਾਣੀ (ਹਿੰਦੀ ਮਿਸਟ੍ਰੈਸ), ਗੁਰਤੇਜ ਸਿੰਘ (ਪੀ.ਟੀ.ਆਈ.) ਰਾਮ ਸਿੰਘ ਕਲਰਕ, ਜਸਵੀਰ ਸਿੰਘ (ਸੇਵਾਦਾਰ), ਜਗਦੀਸ਼ ਸਿੰਘ ਚੌਂਕੀਦਾਰ, ਕਿਰਨਦੀਪ ਕੌਰ ਅਤੇ ਗੁਰਮੀਤ ਕੌਰ (ਮਿਡ ਡੇ ਮੀਲ ਵਰਕਰ) ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀ ਸੁਸ਼ੀਲ ਨਾਥ ਜੀ ਵੱਲੋਂ ਵਿਸ਼ੇਸ਼ ਸਨਮਾਨ ਕਰਦੇ ਹੋਏ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇਣ ਉਪਰੰਤ ਵਧਾਈ ਦਿੱਤੀ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜੀ ਵੱਲੋਂ ਬੱਚਿਆਂ ਦੇ ਵਿੱਚ ਬੈਠ ਕੇ ਮਿਡ ਡੇ ਮੀਲ ਖਾਧਾ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰ. ਨਿਰਮਲ ਸਿੰਘ (ਪੀ.ਈ.ਐਸ-2) ਜੀ ਵੱਲੋਂ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀ ਸੁਸ਼ੀਲ ਨਾਥ ਜੀ ਅਤੇ ਹਰਸਿਮਰਨ ਸਿੰਘ ਜੀ ਦਾ ਸ.ਸ.ਸ.ਸ. ਤਖਾਣਵੱਧ ਲਈ ਸਮਾਂ ਦੇਣ, ਸਕੂਲ ਦੀਆਂ ਲੋੜਾਂ ਪੂਰੀਆਂ ਕਰਵਾਉਣ ਦਾ ਵਾਧਾ ਕਰਨ ਅਤੇ ਸਮੂਹ ਸਟਾਫ ਨੂੰ ਸਨਮਾਨਿਤ ਕਰਨ ਦਾ ਭਾਵਪੂਰਕ ਸ਼ਬਦਾਂ ਨਾਲ ਧੰਨਵਾਦ ਕੀਤਾ। ਉਹਨਾਂ ਸਕੂਲ ਨੂੰ ਬੁਲੰਦੀਆਂ ਤੇ ਪਹੁਚਾਉਣ ਦਾ ਪ੍ਰਣ ਕਰਦੇ ਹੋਏ ਆਪਣੇ ਸਕੂਲ ਦੇ ਮਿਹਨਤੀ ਸਟਾਫ ਨੂੰ ਸ਼ਾਬਾਸ਼ ਦੇ ਕੇ ਵਧਾਈ ਦਿੱਤੀ।ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜੀ ਦਾ ਇਹ ਵੱਖਰੇ ਢੰਗ ਦਾ ਸਕੂਲ ਨਿਰੀਖਣ ਸਦਾ ਯਾਦ ਰਹੇਗਾ।