ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਲਾਨਾ 8ਵੇਂ ਖੇਡ ਸਮਾਗਮ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ ਮੋਗਾ ਵਿਖੇ ਹੋਏ ਅੱਠਵੇਂ ਸਲਾਨਾ ਖੇਡ ਸਮਾਗਮ ਵਿੱਚ ਵਧੀਆ ਪ੍ਰਦ੍ਰਸਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਲਾਨਾ ਖੇਡ ਸਮਾਗਮ ਵਿੱਚ ਕੁੱਲ 20 ਖੇਡਾਂ ਅਤੇ 19 ਟ੍ਰੈਕ ਐਂਡ ਫੀਲਡ ਈਵੈਂਟ ਹੋਏ ।ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵਿੱਚ ਕੁੱਲ 85 ਗੋਲਡ,85 ਸਿਲਵਰ ਅਤੇ 85 ਬ੍ਰਾਂਜ ਮੈਡਲਾਂ ਲਈ ਮੁਕਾਬਲਾ ਹੋਇਆ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਦੁਆਰਾ ਦੱਸਿਆ ਗਿਆ ਕਿ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਬੈਸਟ ਪਲੇਅਰ ਨੂੰ ਟ੍ਰਾਫੀਆਂ ਮੁੱਖ ਮਹਿਮਾਨ ਸ਼੍ਰੀ ਤਜਿੰਦਰਪਾਲ ਸਿੰਘ ਜੀ ਤੂਰ (ਭਾਰਤੀ ਉਲੰਪੀਅਨ) ਅਤੇ ਸਕੂਲ ਮੈਨੇਜਮੈਂਟ ਵੱਲੋਂ ਵੰਡੀਆਂ ਗਈਆਂ । ਇਹਨਾਂ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ : ਟੇਬਲ ਟੈਨਿਸ ਅੰਡਰ-14(ਲੜਕਿਆਂ) ਵਿੱਚ ਪਵਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਟੇਬਲ ਟੈਨਿਸ ਅੰਡਰ-14(ਲੜਕੀਆਂ) ਵਿੱਚ ਜੈਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਟੇਬਲ ਟੈਨਿਸ ਅੰਡਰ-17(ਲੜਕਿਆਂ) ਅਮਰੀਕ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਟੇਬਲ ਟੈਨਿਸ ਅੰਡਰ-19(ਲੜਕਿਆਂ) ਵਿੱਚ ਲਕਸ਼ਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ,ਟੇਬਲ ਟੈਨਿਸ ਅੰਡਰ-19(ਲੜਕੀਆਂ) ਵਿੱਚ ਗੁਰਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ,ਬੈਡਮਿੰਟਨ ਅੰਡਰ-14(ਲੜਕਿਆਂ) ਵਿੱਚ ਮਨਤੇਜ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਬੈਡਮਿੰਟਨ ਅੰਡਰ-14(ਲੜਕੀਆਂ) ਵਿੱਚ ਸੁਖਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਬੈਡਮਿੰਟਨ ਅੰਡਰ-17(ਲੜਕਿਆਂ) ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ,ਬੈਡਮਿੰਟਨ ਅੰਡਰ-17(ਲੜਕੀਆਂ) ਵਿੱਚ ਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ,ਬੈਡਮਿੰਟਨ ਅੰਡਰ-19(ਲੜਕਿਆਂ) ਵਿੱਚ ਗੁਰਨੂਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਬੈਡਮਿੰਟਨ ਅੰਡਰ-19 (ਲੜਕੀਆਂ) ਵਿੱਚ ਜਸਮੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਕੈਰਮ ਅੰਡਰ-9 (ਲੜਕਿਆਂ) ਵਿੱਚ ਰਾਜਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਕੈਰਮ ਅੰਡਰ-9(ਲੜਕੀਆਂ) ਵਿੱਚ ਨਿਮਰਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਕੈਰਮ ਅੰਡਰ-11(ਲੜਕਿਆਂ) ਵਿੱਚ ਰਾਜਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਕੈਰਮ ਅੰਡਰ-11(ਲੜਕੀਆਂ) ਵਿੱਚ ਜੈਸਮੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਕੈਰਮ ਅੰਡਰ-14(ਲੜਕਿਆਂ) ਵਿੱਚ ਮੁਜਾਹਿਦ ਖਾਨ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕੈਰਮ ਅੰਡਰ-14(ਲੜਕੀਆਂ) ਵਿੱਚ ਪਰਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ । ਸ਼ਤਰੰਜ ਅੰਡਰ-11(ਲੜਕਿਆਂ),ਅੰਡਰ-11(ਲੜਕੀਆਂ),ਅੰਡਰ-17(ਲੜਕੇ),ਅੰਡਰ-17(ਲੜਕੀਆਂ),ਅੰਡਰ-19(ਲੜਕੇ), ਅੰਡਰ-19(ਲੜਕੀਆਂ) ਵਿੱਚ ਕ੍ਰਮਵਾਰ ਅਰਮਾਨ ਸਿੰਘ,ਗੁਰਨੂਰ ਕੌਰ,ਗੁਰਵੀਰ ਸਿੰਘ,ਨਵਦੀਪ ਕੌਰ, ਗੁਰਵਿੰਦਰ ਸਿੰਘ ਬਰਾੜ ਅਤੇ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਅੰਡਰ-14 ਲਾਨ ਟੈਨਿਸ ਵਿੱਚ ਰਿਸ਼ਵ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਹਾਈ ਜੰਪ (ਅੰਡਰ-17/19) ਲੜਕਿਆਂ ਵਿੱਚ ਗੁਰਨੂਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਲਾਂਗ ਜੰਪ (ਅੰਡਰ-17/19) ਲੜਕਿਆਂ ਵਿੱਚ ਸੁੱਖਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਲਾਂਗ ਜੰਪ(ਅੰਡਰ-17/19) ਲੜਕੀਆਂ ਵਿੱਚ ਇਮਾਨਤਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਜੈਵਲਿਨ ਥ੍ਰੋ ਅੰਡਰ-17/19 ਲੜਕਿਆਂ ਵਿੱਚ ਸੁੱਖਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਡਿਸਕਸ ਥ੍ਰੋ ਵਿੱਚ ਜਸਕਰਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਕੁਸ਼ਤੀ (ਅੰਡਰ-14) ਲੜਕਿਆਂ ਵਿੱਚ ਸਰਬਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।ਡਾਜ ਬਾਲ ਅੰਡਰ-11(ਲੜਕਿਆਂ) ਵਿੱਚ ਯੁੱਧਵੀਰ ਸਿੰਘ ਨੂੰ ਬੈਸਟ ਪਲੇਅਰ ਦੀ ਟ੍ਰਾਫੀ ,ਡਾਜ ਬਾਲ ਅੰਡਰ-11(ਲੜਕੀਆਂ) ਵਿੱਚ ਮਹਿਕਦੀਪ ਕੌਰ,ਕਬੱਡੀ(ਅੰਡਰ-14) ਲੜਕਿਆਂ ਵਿੱਚ ਪਵਨਦੀਪ ਸਿੰਘ , ਖੋ-ਖੋ ਅੰਡਰ-14 ਲੜਕੀਆਂ ਵਿੱਚ ਆਂਚਲ ਕੌਰ,ਖੋ-ਖੋ ਅੰਡਰ-17(ਲੜਕੀਆਂ) ਵਿੱਚ ਲਵਪ੍ਰੀਤ ਕੌਰ, ਫੁੱਟਬਾਲ ਅੰਡਰ-19 (ਲੜਕਿਆਂ) ਵਿੱਚ ਪ੍ਰਭਜੋਤ ਸਿੰਘ ਭੁੱਲਰ, ਫੁੱਟਬਾਲ ਅੰਡਰ-14 (ਲੜਕਿਆਂ) ਵਿੱਚ ਲਖਵੀਰ ਸਿੰਘ, ਵਾਲੀਬਾਲ ਅੰਡਰ-19 (ਲੜਕਿਆਂ) ਗੁਰਨੂਰਪ੍ਰੀਤ ਸਿੰਘ , ਹੈਂਡ ਬਾਲ ਅੰਡਰ-17(ਲੜਕੀਆਂ) ਵਿੱਚ ਪਵਨਵੀਰ ਕੌਰ,ਹੈਂਡ ਬਾਲ ਅੰਡਰ-19(ਲੜਕਿਆਂ) ਵਿੱਚ ਸੁੱਖਮਨਪ੍ਰੀਤ ਸਿੰਘ ,ਹਾਕੀ ਅੰਡਰ-19 (ਲੜਕਿਆਂ) ਵਿੱਚ ਗੁਰਵਿੰਦਰ ਸਿੰਘ ਬਰਾੜ,ਨੈਟ ਬਾਲ ਅੰਡਰ-19(ਲੜਕਿਆਂ) ਵਿੱਚ ਕੁਲਵਿੰਦਰ ਸਿੰਘ,ਬਾਲ ਬੈਡਮਿੰਟਨ ਅੰਡਰ-17(ਲੜਕੀਆਂ) ਵਿੱਚ ਨੂਰ ਕਟਾਰੀਆ,ਸਾਈਕਲ ਪੋਲੋ ਅੰਡਰ-19(ਲੜਕਿਆਂ) ਵਿੱਚ ਗੁਰਸ਼ਰਨ ਸਿੰਘ, ਸਾਈਕਲ ਪੋਲੋ ਅੰਡਰ-14(ਲੜਕਿਆਂ) ਵਿੱਚ ਗੁਰਨੂਰ ਸਿੰਘ,ਸਾਈਕਲ ਪੋਲੋ ਅੰਡਰ-19(ਲੜਕਿਆਂ) ਵਿੱਚ ਗੁਰਸ਼ਰਨ ਸਿੰਘ, ਕ੍ਰਿਕੇਟ(ਅੰਡਰ-19) ਲੜਕਿਆਂ ਵਿੱਚ ਦਿਲਪ੍ਰੀਤ ਸਿੰਘ , ਥ੍ਰੋ ਬਾਲ(ਅੰਡਰ-14) ਲੜਕੀਆਂ ਵਿੱਚ ਜੈਨੀਤ ਕੌਰ, ਥ੍ਰੋ ਬਾਲ(ਅੰਡਰ-17) ਲੜਕੀਆਂ ਵਿੱਚ ਰਾਜਵੀਰ ਕੌਰ,ਬਾਸਕਟ ਬਾਲ(ਅੰਡਰ-17) ਲੜਕਿਆਂ ਵਿੱਚ ਅਰਮਾਨ ਮਨਚੰਦਾ, ਬਾਸਕਟਬਾਲ ਅੰਡਰ-17(ਲੜਕੀਆਂ) ਵਿੱਚ ਮਨਮੀਤ ਕੌਰ, ਇਹਨਾਂ ਸਾਰੇ ਖਿਡਾਰੀਆਂ ਨੂੰ ਬੈਸਟ ਪਲੇਅਰ ਦੀ ਟ੍ਰਾਫੀ ਨਾਲ ਨਵਾਜਿਆ ਗਿਆ ।ਇਸੇ ਤਰ੍ਹਾਂ 70 ਮੀਟਰ ਦੌੜ ਵਿੱਚ ਨਵਰਾਜ ਸਿੰਘ ਅਤੇ ਗੁਰਮਿਹਰ ਕੌਰ ਗਿੱਲ ਨੇ ਪਹਿਲਾ ਸਥਾਨ ਹਾਸਲ ਕੀਤਾ,100 ਮੀਟਰ ਰੇਸ(ਅਲੱਗ ਅਲੱਗ ਉੁਮਰ ਗੁੱਟਾਂ) ਵਿੱਚ ਗੁਰਜੋਤ ਸਿੰਘ,ਸੈਵਾਜ਼ ਖਾਨ,ਸਹਿਜਪ੍ਰੀਤ ਕੌਰ,ਸੁਖਜੀਤ ਸਿੰਘ, ਨਵਜੋਤ ਕੌਰ,ਸੁਖਮਨਪ੍ਰੀਤ ਕੌਰ,ਰਣਜੋਧ ਸਿੰਘ,ਗੁਰਨੂਰ ਕੌਰ,ਰਣਵੀਰ ਸਿੰਘ,ਸਰਬਜੀਤ ਕੌਰ, ਵਿਕਾਸ ਕੁਮਾਰ, ਲਵਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ । ਜੇਤੂ ਰਹੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਅਤੇ ਸਟਾਫ ਵੱਲੋਂ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ।