ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਸਮਰ ਕੈਂਪ ਦਾ ਤੀਜਾ ਦਿਨ ਰਿਹਾ ਰਾਈਫਲ ਸ਼ੂਟਿੰਗ ਦੇ ਨਾਂ ਈਕੋਸਿਸਟਮ ਰਿਸਟੋਰੇਸ਼ਨ ਥੀਮ ਨਾਲ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 10 ਰੋਜ਼ਾ ਸਮਰ ਕੈਂਪ ਚੱਲ ਰਿਹਾ ਹੈ । ਸਮਰ ਕੈਂਪ ਵਾਲੇ ਦਿਨ ਸਕੂਲ ਕੈਂਪਸ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਦੱਸਿਆ ਕਿ ਇਹ ਦਿਨ ਈਕੋਸਿਸਟਮ ਰਿਸਟੋਰੇਸ਼ਨ ਥੀਮ ਨਾਲ ਮਨਾਇਆ ਗਿਆ ਹੈ ।ਇਸ ਦਿਨ ਸਕੂਲ ਕੈਂਪਸ ਵਿਖੇ ਬੂਟੇ ਲਗਾਏ ਗਏ । ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ 100 ਤੋਂ ਵੱਧ ਦੇਸ਼ਾਂ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ । ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ 1972 ਵਿੱਚ ਇਸਦੀ ਘੋਸ਼ਣਾ ਅਤੇ ਸਥਾਪਨਾ ਕੀਤੀ ਗਈ ਸੀ, ਹਾਲਾਂਕਿ ਹਰ ਸਾਲ ਇਸ ਸਮਾਗਮ ਦਾ ਜਸ਼ਨ 1973 ਤੋਂ ਸ਼ੁਰੂ ਹੋਇਆ ਸੀ । ਇਸ ਦਾ ਸਾਲਾਨਾ ਪ੍ਰੋਗਰਾਮ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਕਿਸੇ ਵਿਸ਼ੇਸ਼ ਜਾਂ ਥੀਮ ਉੱਤੇ ਆਧਾਰਿਤ ਹੁੰਦਾ ਹੈ ।ਇਸ ਮੌਕੇ ਮੈਡਮ ਰਮਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਜਸ਼ਨ ਹਰ ਸਾਲ ਵੱਖ-ਵੱਖ ਸ਼ਹਿਰਾਂ ਵੱਲੋਂ ਮਨਾਇਆ ਜਾਂਦਾ ਹੈ, ਜਿਸ ਦੌਰਾਨ ਪੂਰਾ ਹਫਤਾ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ । ਇਸ ਮੁਹਿੰਮ ਦੇ ਸੰਗਠਨ ਦੁਆਰਾ, ਸੰਯੁਕਤ ਰਾਸ਼ਟਰ ਵਾਤਾਵਰਣ ਬਾਰੇ ਲੋਕਾਂ ਵਿੱਚ ਜਾਗਰੂਕਤਾ ਅਤੇ ਉਤਸਾਹ ਪੈਦਾ ਕਰਦਾ ਹੈ । ਇਹ ਸਕਾਰਾਤਮਕ ਜਨਤਕ ਗਤੀਵਿਧੀਆਂ ਅਤੇ ਰਾਜਨੀਤਿਕ ਧਿਆਨ ਹਾਸਲ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਲਾਨਾ ਮੁਹਿੰਮ ਹੈ । ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਾਲ ਦੇ ਵਿਸ਼ੇਸ਼ ਵਿਸ਼ੇ ਜਾਂ ਥੀਮ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ।ਵੱਖ-ਵੱਖ ਕਾਰਵਾਈਆਂ , ਉਦਾਹਰਣ ਵਜੋਂ ਲੇਖ ਲਿਖਣ, ਪੈਰਾਗ੍ਰਾਫ ਰਾਈਟਿੰਗ, ਭਾਸ਼ਣ, ਨਾਟਕ, ਨੁੱਕੜ ਰੈਲੀਆਂ, ਕੁਇਜ਼ ਮੁਕਾਬਲੇ, ਕਲਾ ਅਤੇ ਪੇਟਿੰਗ ਮੁਕਾਬਲੇ, ਕਲਾ ਅਤੇ ਪੇਂਟਿੰਗ ਮੁਕਾਬਲੇ , ਪਰੇਡ, ਵਾਦ-ਵਿਵਾਦ ਆਦਿ ਕਰਵਾਏ ਜਾਂਦੇ ਹਨ ।ਬੀ.ਬੀ.ਐਸ ਚੰਦਨਵਾਂ ਵਿਖੇ ਇਸ ਦਿਨ ਨਾਲ ਸੰਬੰਧਤ ਮੁਕਾਬਲੇ ਵੀ ਕਰਵਾਏ ਗਏ ।ਸਮਰ ਕੈਂਪ ਦਾ ਤੀਜਾ ਦਿਨ ਰਾਈਫਲ ਸ਼ੂਟਿੰਗ ਦੇ ਨਾਂ ਰਿਹਾ ।ਵਿਦਿਆਰਥੀਆਂ ਨੂੰ ਮਾਹਿਰਾਂ ਵੱਲੋਂ ਰਾਈਫਲ ਸ਼ੂਟਿੰਗ ਦੇ ਗੁਰ ਸਿਖਾਏ ਗਏ ।