ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਚੱਲ ਰਹੇ ਦੱਸ਼ ਰੋਜ਼ਾ ਸਮਰ ਕੈਂਪ ਦਾ ਚੌਥਾ ਦਿਨ ਇੰਡੋਰ ਗੇਮਜ਼ ਦੇ ਨਾਂ ਰਿਹਾ ।ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸਮਰ ਕੈਂਪ ਵਿੱਚ ਵਿਦਿਆਰਥੀ ਪੂਰੇ ਜੋਸ਼ ਨਾਲ ਹਿੱਸਾ ਲੈ ਰਹੇ ਹਨ ।ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਦੱਸਿਆ ਕਿ ਸਮਰ ਕੈਂਪ ਦੇ ਚੌਥੇ ਦਿਨ ਵਿਦਿਆਰਥੀਆਂ ਨੂੰ ਇੰਡੋਰ ਗੇਮਜ਼ ਕਰਵਾਈਆਂ ਗਈਆਂ ।ਅੱਜ ਦੇ ਦਿਨ ਵਿਦਿਆਰਥੀਆਂ ਨੇ ਸ਼ਤਰੰਜ,ਕੈਰਮ ਬੋਰਡ,ਜੰਪਿੰਗ ਬਾਲਜ਼ ਆਦਿ ਖੇਡਾਂ ਵਿੱਚ ਹਿੱਸਾ ਲਿਆ ।ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਬੀ.ਬੀ.ਐਸ ਸੰਸਥਾਵਾਂ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਯਤਨ ਕੀਤੇ ਜਾਂਦੇ ਹਨ ।ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਵਿਦਿਆਰਥੀਆਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਦਾ ਵੀ ਪ੍ਰਬੰਧ ਕੀਤਾ ਗਿਆ ।ਛੋਟੇ ਵਿਦਿਆਰਥੀਆਂ ਨੇ ਜੰਪਿੰਗ ਬਾਲ ਗੇਮ ਦਾ ਬਹੁਤ ਆਨੰਦ ਮਾਨਿਆ ।ਅੱਜ ਦੇ ਦਿਨ ਦੀ ਸ਼ੁਰੂਆਤ ਯੋਗਾਂ ਕਲਾਸਾਂ ਨਾਲ ਹੋਈ ।ਵਿਦਿਆਰਥੀਆਂ ਨੂੰ ਇਸ ਸਮਰ ਕੈਂਪ ਵਿੱਚ ਡਾਂਸ ਵੀ ਸਿਖਾਇਆ ਜਾਂਦਾ ਹੈ ।ਵਿਦਿਆਰਥੀ ਕੂਕਿੰਗ ਵੀ ਬਹੁਤ ਹੀ ਸ਼ੌਂਕ ਨਾਲ ਸਿੱਖ ਰਹੇ ਹਨ ।ਇਸ ਸਮਰ ਕੈਂਪ ਦੇ ਆਯੋਜਨ ਲਈ ਸਟਾਫ ਅਤੇ ਵਿਦਿਆਰਥੀਆਂ ਨੇ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।