ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਚਾਈਨਾ ਡੋਰ ਨਾ ਵਰਤਣ ਦੀ ਚੁੱਕੀ ਸਹੁੰ

ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂੈਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਚਾਈਨਾ ਡੋਰ ਨਾ ਵਰਤਣ ਦੀ ਸਹੁੰ ਚੁੱਕੀ ਗਈ । ਇਸ ਮੌਕੇ ਗਲਬਾਤ ਕਰਦੇ ਹੋਏ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਪਿੱਛਲੀ ਦਿਨੀਂ ਚਾਈਨਾ ਡੋਰ ਕਰਕੇ ਬਹੁਤ ਸਾਰੇ ਲੋਕਾਂ ਦੇ ਗਲ, ਨੱਕ ਅਤੇ ਕੰਨ ਕੱਟੇ ਜਾ ਚੁੱਕੇ ਹਨ ਅਤੇ ਅਨੇਕਾਂ ਪੰਛੀ ਹਰ ਰੋਜ਼ ਜਖਮੀ ਹੁੰਦੇ ਹਨ ।ਚਾਈਨਾ ਡੋਰ ਹਾਈ ਟੈਨਸ਼ਨ ਤਾਰਾਂ ਵਿੱਚ ਫੱਸਣ ਕਾਰਨ ਮੋਗਾ ਦੇ ਬੇਦੀ ਨਗਰ ਦਾ ਇੱਕ ਬੱਚਾ ਲਵਿਸ਼ ਕੁਮਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਜ਼ੇਰੇ ਇਲਾਜ ਹੈ ।ਅੱਜ ਸਕੂਲ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਹੋਈਆਂ ਦੁਰਘਟਨਾਵਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਪੇ੍ਰਰਿਤ ਕਰਨ ਤੋਂ ਬਾਅਦ ਚਾਈਨਾ ਡੋਰ ਨਾ ਵਰਤਣ ਦੀ ਸਹੁੰ ਚੁੱਕਾਈ ਗਈ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀ.ਬੀ.ਐਸ ਚੰਦਨਵਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਸਿਹਤ, ਸਿੱਖਿਆ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ।ਇਸ ਮੌਕੇ ਸਕੂਲ ਮੁੱਖ ਅਧਿਆਪਕਾ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ ।ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।