ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਅਗਾਂਹਵਧੂ ਅਤੇ ਮਾਣਮੱਤੀ ਵਿਦਿੱਅਕ ਸੰਸਥਾਵਾਂ ਬਲੂਮਿੰਗ ਬੱਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਸਕੂਲ ਦੇ ਅਧਿਆਪਕਾਂ ਵੱਲੋਂ ਨੌਜਵਾਨਾਂ ਦੇ ਦਿੱਲਾਂ ਦੀ ਧੜਕਨ ਸ. ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਭਗਤ ਸਿੰਘ ਵਾਂਗ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਨੁੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਵਾਤਾਵਰਣ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਚਪਨ ਤੋਂ ਹੀ ਭਗਤ ਸਿੰਘ ਦੇ ਦਿੱਲ ਨੇ ਅੰਗ੍ਰੇਜ਼ਾਂ ਦੀ ਗੁਲਾਮੀ ਨੂੰ ਕਬੂਲ ਨਹੀਂ ਕੀਤਾ ਸੀ ਅਤੇ ਜਵਾਨ ਹੁੰਦਿਆਂ-ਹੁੰਦਿਆਂ ਇਹ ਦੇਸ਼ ਭਗਤੀ ਦਾ ਜਨੂਨ ਇਸ ਕਦਰ ਵੱਧ ਚੁੱਕਾ ਸੀ ਕਿ 23 ਸਾਲਾਂ ਦੀ ਉਮਰ ਵਿੱਚ ਹੀ ਇਹ ਨੌਜਵਾਨ ਆਜ਼ਾਦੀ ਨੂੰ ਦਵਾਉਣ ਲਈ ਹੱਸਦਾ ਹੱਸਦਾ ਸੂਲੀ ਉਪਰ ਝੂਲ ਗਿਆ। ਮੈਡਮ ਰਮਨ ਸ਼ਰਮਾ ,ਕਿਰਨਦੀਪ ਕੌਰ ਚੰਦਨਵਾਂ, ਬਲਵੀਰ ਕੌਰ, ਜਸਵੀਰ ਕੌਰ, ਜਯੋਤੀ ਬਾਂਸਲ ਵੱਲੋਂ ਕਿਹਾ ਗਿਆ ਕਿ ਵਿਦਿਆਰਥੀ ਪੜ ਲਿੱਖ ਕੇ ਕਿਤੇ ਵੀ ਜਾਣ ਕਦੇ ਵੀ ਆਪਣੇ ਦੇਸ਼ ਅਤੇ ਆਪਣੀ ਮਿੱਟੀ ਨੂੰ ਭੁੱਲਣ ਨਾ। ਨਾਲੇ ਇਹ ਵੀ ਕਿਹਾ ਗਿਆ ਕਿ ਜਿਸ ਅਜ਼ਾਦੀ ਨੂੰ ਅੱਜ ਅਸੀਂ ਭੋਗ ਰਹੇ ਹਾਂ ਇਹ ਬੜੇ ਹੀ ਮਹਿੰਗੇ ਮੁੱਲ ਦੀ ਹੈ, ਇਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ।