ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਈ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਜਯੰਤੀ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਅਗਾਂਹਵਧੂ ਅਤੇ ਮਾਣਮੱਤੀ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਸਿੱਖ ਧਰਮ ਦੇ ਪਹਿਲੇ ਗੁਰੂ ,ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਯੰਤੀ ਮਨਾਈ ਗਈ ।ਇਸ ਮੌਕੇ ਬੀ.ਬੀ.ਐਸ ਚੰਦਨਵਾਂ ਕੈਂਪਸ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਪਵਿੱਤਰ ਦਿਹਾੜੇ ਮੌਕੇ ਬੜੇ ਸੁੰਦਰ ਤਰੀਕੇ ਨਾਲ ਸ਼ਬਦ ਗਾਇਨ ਕੀਤਾ ਗਿਆ ।ਦੱਸਵੀਂ ਜਮਾਤ ਦੇ ਵਿਦਿਆਰਥੀਆਂ ਸੁੱਖਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਮਨਵੀਰ ਕੌਰ, ਸੁੱਖਵੀਰ ਕੌਰ, ਗੁਰਜੌਤ ਕੌਰ, ਬਰਜੋਧ ਸਿੰਘ, ਪ੍ਰਭਜੋਤ ਕੌਰ, ਗੁਰਵਿੰਦਰ ਸਿੰਘ , ਸੁੱਖਪ੍ਰੀਤ ਕੌਰ ਅਤੇ ਜਸ਼ਨਦੀਪ ਕੌਰ ਦੁਆਰਾ ਸਤਿਗੁਰੂ ਨਾਨਕ ਪ੍ਰਗਟਿਆ ਸ਼ਬਦ ਬਹੁਤ ਹੀ ਸੋਹਣੇ ਢੰਗ ਨਾਲ ਗਾ ਕੇ ਮਾਹੌਲ ਨੂੰ ਭਗਤੀ ਵਾਲਾ ਬਣਾ ਦਿੱਤਾ ਗਿਆ ।ਇਸ ਮੌਕੇ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ, ਰਮਨ ਸ਼ਰਮਾ, ਕਾਮੀਨੀ ਸ਼ਰਮਾ,ਮਿਸ ਕੋਮਲਪ੍ਰੀਤ ਅਤੇ ਲਵਪ੍ਰੀਤ ਕੌਰ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਣੀ ਤੇ ਪ੍ਰਕਾਸ਼ ਪਾਇਆ ਗਿਆ ਅਤੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469ਈ ਵਿੱਚ ਰਾਇ ਭੋਇ ਦੀ ਤਲਵੰਡੀ ਜਿਸ ਨੂੰ ਕਿ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਵਿਖੇ ਹੋਇਆ ਸੀ ।ਗੁਰੂ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਲਿਆਣ ਦਾਸ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਦੇਵੀ ਸੀ ।ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿੱਚ ਵੀ ਆਮ ਬਾਲਾਂ ਜਿਹੇ ਬਾਲ ਨਹੀਂ ਸਨ। ਆਪ ਮੁੱਢ ਤੋਂ ਹੀ ਸੰਤੋਖੀ ਤੇ ਵਿਚਾਰਵਾਨ ਬਿਰਤੀ ਵਾਲੇ ਸਨ। ਆਪ ਜਦੋਂ ਕਿਸੇ ਲੋੜਵੰਦ ਨੂੰ ਤੱਕਦੇ ਤਾਂ ਜੋ ਚੀਜ਼ ਘਰੋਂ ਪ੍ਰਾਪਤ ਕਰ ਸਕਦੇ ਉਹ ਉਸਨੂੰ ਦੇ ਕੇ ਖੁਸ਼ੀ ਮਹਿਸੂਸ ਕਰਦੇ। ਇਹਨਾਂ ਬਾਲ-ਚੋਜਾਂ ਕਾਰਨ ਉਹ ਸਭ ਦੇ ਹਰਮਨ ਪਿਆਰੇ ਹੋ ਗਏ ਸਨ । ਸੱਤ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਬ੍ਰਾਹਮਣ ਅਧਿਆਪਕ ਪਾਸ ਪੜਨ ਭੇਜਿਆ ਜਿਸ ਤੋਂ ਆਪ ਜੀ ਨੇ ਦੇਵਨਾਗਰੀ ਦੇ ਨਾਲ-ਨਾਲ ਗਣਿਤ ਅਤੇ ਵਹੀਖਾਤੇ ਬਾਰੇ ਵੀ ਗਿਆਨ ਪ੍ਰਾਪਤ ਕੀਤਾ । ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਪ੍ਰਸ਼ਨ ਹੀ ਪਾਂਧੇ ਨੂੰ ਇਹ ਕੀਤਾ’ ਪਾਂਧੇ ਤੂੰ ਕੁੱਝ ਪੜਿਆ ਹੈ ਜੋ ਮੇਰੇ ਤਾਂਈ ਪੜਾਉਂਦਾ ਹੈ?’ ਪਾਂਧਾ ਬਗੈਰ ਇਹ ਜਾਣੇ ਕਿ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲੇਗਾ ਪੜ੍ਹਾਈ ਕਰਾਈ ਜਾ ਰਿਹਾ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ’ਜਿਸ ਵਿਦਿਆ ਪੜ੍ਹਨ ਨਾਲ ਮਾਇਆ ਦਾ ਜੰਜਾਲ ਹੀ ਨਾ ਟੁੱਟਾ ਐਸੀ ਵਿਦਿਆ ਪੜ੍ਹਨ ਦਾ ਕੀ ਲਾਭ?ਪਾਂਧੇ ਨੂੰ ਮਹਾਂ ਪਾਂਧਾ ਮਿਲ ਪਿਆ । ਉਸਤਾਦ ਨੂੰ ਉਸਤਾਦ ਮਿਲ ਪਿਆ । ਪਾਂਧਾ ਗੁਰੂ ਸਾਹਿਬ ਦੀ ਅਧਿਆਤਮਵਾਦੀ ਪਹੁੰਚ ਅੱਗੇ ਨਤਮਸਤਕ ਹੋਇਆ। ਪਾਂਧੇ ਨੂੰ ਅਸਲੀ ਵਿਦਿਆ ਦੀ ਦਾਤ ਤੇ ਰੋਸ਼ਨੀ ਮਿਲੀ। ਗੁਰੂ ਸਾਹਿਬ ਜੀ ਨੇ ਪਾਂਧੇ ਨੂੰ ਸਤਿਨਾਮ ਦਾ ਉਪਦੇਸ਼ ਦਿੱਤਾ । ਗੁਰੂ ਸਾਹਿਬ ਜੀ ਨੇ ਫਾਰਸੀ ਤੇ ਇਸਲਾਮੀ ਸਾਹਿਤ ਦੀ ਸਿੱਖਿਆ ਸ਼ਥਾਨਕ ਮੌਲਵੀ ਪਾਸੋਂ ਲਈ। ਗੁਰੂ ਨਾਕ ਦੇਵ ਜੀ ਜਯੰਤੀ ਮੌਕੇ ਗੁਰੂਦੁਆਰਿਆਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਨਗਰ ਕੀਰਤਨ ਸਜਾਏ ਜਾਂਦੇ ਹਨ । ਗੁਰੂ ਘਰਾਂ ਵਿੱਚ ਕੀਰਤਨ ਹੁੰਦੇ ਹਨ ਅਤੇ ਸੰਗਤ ਨੂੰ ਲੰਗਰ ਛਕਾਏ ਜਾਂਦੇ ਹਨ।