ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਅਗਾਂਹਵਧੂ ਅਤੇ ਮਾਣਮੱਤੀ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ- ਚੰਦਨਵਾਂ ਵਿਖੇ ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਬੀ.ਬੀ.ਐਸ ਚੰਦਨਵਾਂ ਕੈਂਪਸ ਵਿਖੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਸਕੂਲ ਫਲ਼ੈਗ ਲਹਿਰਾਉਣ ਦੀ ਰਸਮ ਮੈਡਮ ਕਮਲ ਸੈਣੀ ਦੁਆਰਾ ਅਦਾ ਕੀਤੀ ਗਈ ।ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੁਆਰਾ ਇਸ ਦਿਨ ਦੀ ਮਹੱਤਤਾ ਤੇ ਵਿਸ਼ੇਸ਼ ਚਾਨਣਾ ਪਾਇਆ ਗਿਆ ਅਤੇ ਦੱਸਿਆ ਗਿਆ ਕਿ 15 ਅਗਸਤ,1947 ਨੂੰ ਬਹੁਤ ਕੁਰਬਾਨੀਆਂ ਬਾਅਦ ਦੇਸ਼ ਅਜ਼ਾਦ ਹੋਇਆ,ਭਾਰਤ ਦੇਸ਼ ਇਸ ਸਾਲ ਆਪਣੀ ਅਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ ।ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਸ਼ੁਰੂਆਤ ਸਾਬਰਮਤੀ (ਗੁਜਰਾਤ) ਤੋਂ ਕੀਤੀ ਗਈ , ਇਸ ਜਗ੍ਹਾ ਤੋਂ ਹੀ ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿੱਚ ਦਾਂਡੀ ਮਾਰਚ ਸ਼ੁਰੂ ਕੀਤਾ ਗਿਆ ਸੀ ।ਸੈਕੜਾਂ ਦੇਸ਼ ਭਗਤਾਂ ਦੀ ਕੁਰਬਾਨੀਆਂ ਤੋਂ ਬਾਅਦ ਭਾਰਤ ਦੇਸ਼ ਨੂੰ ਅਜ਼ਾਦੀ ਨਸੀਬ ਹੋਈ ।ਇਸ ਮੌਕੇ ਉਹਨਾਂ ਵੱਲ਼ੋਂ ਕਿਹਾ ਗਿਆ ਕਿ ਜਨ-ਜਨ ਦੀ ਭਾਗੀਦਾਰੀ ਨਾਲ ਹੀ ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ ਕਾਮਯਾਬ ਹੋਵੇਗਾ । ਉਹਨਾਂ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਦਿਨ ਦੀਆਂ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।ਮੈਡਮ ਕਮਲ ਸੈਣੀ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਅਜ਼ਾਦੀ ਦਵਾਉਣ ਲਈ ਜੋ ਬਲਿਦਾਨ ਦੇਸ਼ ਭਗਤਾਂ ਦੁਆਰਾ ਦਿੱਤੇ ਗਏ, ਉਸ ਦਾ ਮਹੱਤਵ ਪਤਾ ਚੱਲ ਸਕੇ ਅਤੇ ਹਰ ਨਾਗਰਿਕ ਦਾ ਦੇਸ਼ ਲਈ ਆਦਰ ਅਤੇ ਸਦਭਾਵਨਾ ਵਿੱਚ ਵਾਧਾ ਹੋਵੇ । ਇਸ ਮੌਕੇ ਕਿੰਡਰਗਾਰਟਨ, ਪ੍ਰਾਈਮਰੀ,ਮਿਡਲ, ਹਾਈ ਅਤੇ ਸੀਨੀਅਰ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਅਤੇ ਦੇਸ਼ ਦੀ ਅਜ਼ਾਦੀ ਨੂੰ ਸਮਰਪਿਤ ਗੀਤਾਂ ਤੇ ਬਹੁਤ ਹੀ ਵਧੀਆ ਢੰਗ ਨਾਲ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ।ਘੂਮਰ ਅਤੇ ਦੇਸ਼ ਦੀ ਫੌਜ ਨੂੰ ਸਮਰਪਿਤ ਗੀਤ ਤੇ ਕੋਰੀਓਗ੍ਰਾਫੀ ਮੁੱਖ ਆਕਰਸ਼ਨ ਦਾ ਕੇਂਦਰ ਰਹੀ ।ਇਸ ਮੌਕੇ ਸਮੂਹ ਸਟਾਫ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ ।