ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਗੌਰਤਲਬ ਹੈ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ 8 ਫਰਵਰੀ ਤੱਕ ਵਿਦਿਆਰਥੀਆਂ ਲਈ ਸਕੂਲ ਬੰਦ ਪਏ ਹਨ । ਇਸ ਲਈ ਇਹ ਤਿਉਹਾਰ ਵਿਦਿਆਰਥੀਆਂ ਦੀ ਗੈਰਹਾਜ਼ਰੀ ਵਿੱਚ ਮਨਾਇਆ ਗਿਆ । ਇਸ ਮੌਕੇ ਬੀ.ਬੀ.ਐਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੁਆਰਾ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ ।ਉਹਨਾਂ ਵੱਲੋਂ ਅਤੇ ਸਕੂਲ ਮੁੱਖ ਅਧਿਆਪਕਾ ਵੱਲੋਂ ਜਯੋਤੀ ਪ੍ਰਜਵਲਿਤ ਕਰਨ ਦੀ ਰਸਮ ਅਦਾ ਕੀਤੀ ਗਈ ।ਉਹਨਾਂ ਵੱਲੋਂ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਇਹ ਹਿੰਦੂਆਂ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ ।ਇਹ ਤਿਉਹਾਰ ਬਸੰਤ ਦੇ ਆਗਮਨ ਨੂੰ ਦਰਸਾਉਂਦਾ ਹੈ ।ਇਹ ਹਿੰਦੂ ਕੈਲੰਡਰ ਦੇ ਅਨੁਸਾਰ ਮਾਘ ਮਹੀਨੇ ਦੇ ਪੰਜਵੇਂ ਦਿਨ ਮਨਾਇਆ ਜਾਂਦਾ ਹੈ । ਇਸ ਤਿਉਹਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਸਰਸਵਤੀ ਪੂਜਾ ਵੱਜੋਂ ਵੀ ਜਾਣਿਆ ਜਾਂਦਾ ਹੈ । ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ।ਮਾਂ ਸਰਸਵਤੀ ਨੂੰ ਗਿਆਨ, ਬੁੱਧੀ,ਕਲਾ ਅਤੇ ਸੱਭਿਆਚਾਰ ਦੀ ਦੇਵੀ ਵੱਜੋਂ ਪੂਜਿਆ ਜਾਂਦਾ ਹੈ । ਬੱਚਿਆਂ ਨੂੰ ਮਾਂ ਸਰਸਵਤੀ ਦੀ ਮੂਰਤੀ ਦੇ ਸਾਹਮਣੇ ,ਉਸਦੇ ਆਸ਼ੀਰਵਾਦ ਲੈਣ ਲਈ ਆਪਣੇ ਪਹਿਲੇ ਸ਼ਬਦ ਲਿੱਖਣ ਲਈ ਉਤਸਾਹਿਤ ਕੀਤਾ ਜਾਂਦਾ ਹੈ ।ਇਸ ਮੌਕੇ ਮੈਡਮ ਅੰਜਨਾ ਰਾਣੀ ਅਤੇ ਰਮਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਪੂਰੇ ਭਾਰਤ ਵਿੱਚ ਲੋਕ ਕੱਪੜੇ ਪਾ ਕੇ , ਖਾ ਕੇ ਅਤੇ ਮਠਿਆਈਆਂ ਵੰਡ ਕੇ ਦਿਨ ਦਾ ਜਸ਼ਨ ਮਨਾਉਂਦੇ ਹਨ । ਲੋਕਾਂ ਵੱਲੋਂ ਪੂਰੇ ਦਿਨ ਲਈ ਵਰਤ ਵੀ ਰੱਖਿਆ ਜਾਂਦਾ ਹੈ । ਪੰਜਾਬ ਵਿੱਚ ਇਸ ਦਿਨ ਪਤੱਮਗਾਂ ਉਡਾਉਣੀਆਂ ਸ਼ਾਮਲ ਹਨ ਜੋ ਆਜ਼ਾਦੀ ਅਤੇ ਖੁਸ਼ੀ ਨੂੰ ਦਰਸਾਉਂਦੀਆਂ ਹਨ ।ਇਸ ਮੌਕੇ ਬਲਜੀਤ ਕੌਰ ਚੰਦਪੁਰਾਨਾ ਵੱਲੋਂ ਮਾਂ ਸਰਸਵਤੀ ਦੀ ਆਰਤੀ ਗਾ ਕੇ ਉਹਨਾਂ ਦਾ ਗੁਣਗਾਨ ਕੀਤਾ । ਸਟੇਜ ਸੰਭਾਲਣ ਦੀ ਭੂਮਿਕਾ ਮੈਡਮ ਕੋਮਲਪ੍ਰੀਤ ਵੱਲੋਂ ਅਦਾ ਕੀਤੀ ਗਈ । ਇਸ ਮੌਕੇ ਸਕੂਲ ਸਟਾਫ ਵੱਲੋਂ ਮਾਂ ਸਰਸਵਤੀ ਦੀ ਸਤੁਤੀ ਪੇਸ਼ ਕਰਦਿਆਂ ਡਾਂਸ ਪੇਸ਼ ਕੀਤਾ ਗਿਆ ।