ਬਲੂਮਿੰਗ ਬਡਜ਼ ਸਕੂਲ ਨੇ ਜਿੱਤੇ 7 ਨੈਸ਼ਨਲ ਅਵਾਰਡ

ਬੀ.ਬੀ.ਐੱਸ. ਨੇ ਬੈਸਟ ਸਕੂਲ, ਬੈਸਟ ਕੋਚ, ਬੈਸਟ ਟੀਚਰ ਅਤੇ 4 ਪਰਾਈਡ ਆਫ ਇੰਡੀਆ ਅਵਾਰਡ ਜਿੱਤੇ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਤਰੱਕੀਆਂ ਦੇ ਰਾਹ ਤੇ ਅੱਗੇ ਵੱਧਦੀ ਜਾ ਰਹੀ ਹੈ, ਨੇ ਨਿਜੀ ਵਿਦਿਅਕ ਅਦਾਰਿਆਂ ਦੇ ਖੇਤਰ ਵਿੱਚ ਆਪਣੇ ਰੁਤਬੇ ਨੂੰ ਹੋਰ ਵੀ ਉੱਚਾ ਕਰਦੇ ਹੋਏ ਇੱਕ ਹੋਰ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ਼ ਤੇ ਐਸੋਸਿਏਸ਼ਨਸ ਆਫ ਪੰਜਾਬ” ਵੱਲੋਂ “ਫੈਪ ਨੈਸ਼ਨਲ ਅਵਾਰਡ-2024” ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਬਲੂਮਿੰਗ ਬਡਜ਼ ਸਕੂਲ ਨੇ ਸੱਤ ਨੈਸ਼ਨਲ ਅਵਾਰਡ ਜਿੱਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸੀਈਓ ਰਾਹੁਲ ਛਾਵੜਾ ਨੇ ਦੱਸਿਆ ਕਿ ਫੈਡਰੇਸ਼ਨ ਵੱਲੋਂ ਸਾਰੇ ਸਕੂਲਾਂ ਦੇ ਵਿੱਚੋਂ ਬੈਸਟ 54 ਸਕੂਲਾਂ ਨੂੰ ਸਪੋਰਟਸ ਅਚੀਵਮੈਂਟ ਅਵਾਰਡ ਦਿੱਤੇ ਜਾਣੇ ਸਨ। ਇਸ ਅਵਾਰਡ ਨੂੰ ਉਹੀ ਸਕੂਲ ਜਿੱਤ ਸਕਦੇ ਸਨ ਜਿਨਾਂ ਸਕੁਲਾਂ ਦੇ ਸਭ ਤੋਂ ਜਿਆਦਾ ਖਿਡਾਰੀ ਸਟੇਟ ਵਿੱਚੋਂ ਗੋਲਡ ਮੈਡਲ ਅਤੇ ਨੈਸ਼ਨਲ ਲੈਵਲ ਦੀਆਂ ਗਰੇਡੇਸ਼ਨ ਵਾਲੀਆ ਖੇਡਾਂ ਵਿੱਚੋਂ ਦੇ ਵਿੱਚੋਂ ਮੈਡਲ ਜਿੱਤ ਚੁੱਕੇ ਸਨ। ਬੜੇ ਹੀ ਮਾਣ ਵਾਲੀ ਗੱਲ ਹੈ ਕਿ ਬਲੂਮਿੰਗ ਬਰਡ ਸਕੂਲ ਵੀ ਉਨਾਂ 54 ਸਕੂਲਾਂ ਦੇ ਵਿੱਚੋਂ ਇੱਕ ਸਕੂਲ ਸੀ ਜਿਸ ਨੂੰ ਬੈਸਟ ਸਕੂਲ ਸਪੋਰਟਸ ਅਚੀਵਮੈਂਟ ਦਾ ਨੈਸ਼ਨਲ ਅਵਾਰਡ ਮਿਲਿਆ। ਇਸ ਦੇ ਨਾਲ ਹੀ ਸਕੂਲ ਦੇ ਸਪੋਰਟ ਹੈਡ ਪੰਜਾਬ ਮਸੀਹ ਨੂੰ ਵੀ ਬੈਸਟ ਕੋਚ ਦਾ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ। ਪਰਾਇਡ ਆਪ ਇੰਡੀਆ ਸਪੋਰਟਸ ਕੈਟਾਗਰੀ ਵਿੱਚ ਟਾਪ 50 ਖਿਡਾਰੀ ਪੰਜਾਬ ਦੇ ਅਤੇ 50 ਖਿਡਾਰੀ ਪੰਜਾਬ ਤੋਂ ਬਾਹਰ ਦੇ ਚੁਣੇ ਜਾਣੇ ਸਨ ਜਿਹਨਾਂ ਨੇ ਨੈਸ਼ਨਲ ਪੱਧਰ ਤੇ ਗਰੇਡੇਸ਼ਨ ਵਾਲੀਆ ਖੇਡਾਂ ਵਿੱਚ ਭਾਗ ਲਿਆ ਹੈ ਤੇ ਰਾਜ ਪੱਧਰੀ ਖੇਡਾਂ ਵਿੱਚ ਮੈਡਲ ਜਿੱਤ ਚੁੱਕੇ ਹਨ। ਇਸ ਕੈਟਾਗਰੀ ਵਿੱਚ ਸਕੂਲ ਦੇ ਚਾਰ ਨੈਸ਼ਨਲ ਪੱਧਰ ਦੇ ਖਿਡਾਰੀ ਕੁਦਰਤਪ੍ਰੀਤ ਕੌਰ, ਜਪਜੀਜੋਤ ਬਰਾੜ, ਪ੍ਰਿੰਸਦੀਪ ਸਿੰਘ ਅਤੇ ਰੋਹਨਜੀਤ ਸਿੰਘ ਨੇ ਪ੍ਰਾਈਡ ਆਫ ਇੰਡੀਆ ਅਵਾਰਡ ਜਿੱਤਿਆ। ਇਹ ਖਿਡਾਰੀ ਨੈਸ਼ਨਲ ਪੱਧਰ ਤੇ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੇ ਹਨ। ਇਸ ਦੇ ਨਾਲ ਹੀ ਸਕੂਲ ਦੀ ਅਧਿਆਪਕ ਸ੍ਰੀਮਤੀ ਵੀਨਾ ਨੂੰ ਬੈਸਟ ਟੀਚਰ ਫਾਰ ਇਨੋਵੇਟਿੰਗ ਟੀਚਿੰਗ ਕੈਟਾਗਰੀ ਦਾ ਨੈਸ਼ਨਲ ਅਵਾਰਡ ਮਿਲਿਆ। ਇਸ ਤਰ੍ਹਾਂ ਕੁੱਲ ਸੱਤ ਨੈਸ਼ਨਲ ਅਵਾਰਡ ਬਲੂਮਿੰਗ ਬਡਜ਼ ਸਕੂਲ ਨੇ ਜਿੱਤੇ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸਪੋਰਟਸ ਅਤੇ ਅਕੈਡਮਿਕ ਦੀਆ ਸਹੁਲਤਾਂ ਮੁਹੱਈਆ ਕਰਵਾਈਆ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਅੱਗੇ ਵੱਧ ਸਕਣ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਉਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੇਟ ਤੇ ਸ਼ੂਟ ਕਰਨ ਮਗਰੋਂ ਰਿਜ਼ਲਟ ਲੈਪਟਾਪ ਸਕਰੀਨ ਤੇ ਆਉਂਦਾ ਹੈ। ਇਸ ਦੇ ਨਨਾਲ ਹੀ ਸਕੂਲ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਬੈਡਮਿੰਟਨ ਦੇ ਕੋਰਟ ਬਣੇ ਹੋਏ ਹਨ। ਆਰਚਰੀ ਵਿੱਚ ਵੀ ਖਿਡਾਰੀਆ ਨੂਮ ਹਰ ਤਰਾਂ ਦੀ ਸਹੁਲਤ ਪ੍ਰਦਾਨ ਕੀਤੀ ਜਾਂਦੀ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਇਹ ਮਾਣ ਪ੍ਰਾਪਤ ਹੋਇਆ ਹੈ। ਅੱਜ ਸਵੇਰ ਦੀ ਸਭਾ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਨੈਸਨਲ ਅਵਾਰਡ ਜਿੱਤਣ ਵਾਲੇ ਖਿਡਾਰੀਆਂ, ਕੋਚ ਅਤੇ ਅਧਿਆਪਕ ਨੂੰ ਸਟੇਜ ਤੇ ਬੁਲਾ ਕੇ ਉਹਨਾਂ ਦਾ ਮਾਣ ਵਧਾਇਆ ਤੇ ਸ਼ੁਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਲੈ ਕੇ ਜਾਣਾ ਹੈ ਤਾਂ ਜੋ ਉਹ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਕੇ ਦੂਸਰਿਆਂ ਲਈ ਪ੍ਰੇਰਣਾਸਰੋਤ ਬਣ ਸਕਣ ਤੇ ਆਪਣੇ ਮਾਪੇ, ਸਕੂਲ ਅਤੇ ਜ਼ਿਲੇ ਦਾ ਨਾਮ ਰੋਸ਼ਨ ਕਰ ਸਕਣ। ਉਹਨਾਂ ਨੇ ਫੈਡਰੇਸ਼ਨ ਆਪਫ ਪ੍ਰਾਈਵੇਟ ਸਕੂਲਜ਼ ਅਤੇ ਐਸੋਸਿਏਸ਼ਨ ਆਫ ਪੰਜਾਬ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਵਿਦਿਆਰਥੀਆਂ ਨੂੰ ਇਹ ਨੈਸ਼ਨਲ ਅਵਾਰਡ ਦਾ ਪਲੇਟਫਾਰਮ ਮੁਹੱਈਆ ਕਰਵਾਇਆ ਤੇ ਉਹਨਾਂ ਨੂੰ ਅੱਗੇ ਹੋਰ ਸਖਤ ਮੇਹਨਤ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਅਪਣੀ ਖੇਡ ਦੇ ਜ਼ਰੀਏ ਭਾਰਤ ਲਈ ਵੀ ਗੋਲਡ ਮੈਡਲ ਜਿੱਤ ਕੇ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਚੇਅਰਪਰਸਨ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਗਿਆ ਅਸੀਂ ਆਸ ਕਰਦੇ ਹਾਂ ਕਿ ਅਗਲੀ ਵਾਰ ਹੋਰ ਵਿਦਿਆਰਥੀ ਵੀ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਹੋਰ ਵੀ ਉੱਚੀਆਂ ਮੱਲਾਂ ਮਾਰਨਗੇ।