ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ ਪੰਜਾਬ ਸਕੂਲ ਖੇਡਾਂ ਦੌਰਾਨ ਕਰਵਾਈ ਗਈ ‘ਮੋਗਾ ਜ਼ੋਨ ਐਥਲੈਟਿਕ ਮੀਟ’ ਵਿੱਚ ਬੀ.ਬੀ.ਐੱਸ. ਦੇ ਅੰਡਰ 17 ਸਾਲ ਦੀਆ ਖਿਡਾਰਣਾਂ ਨੇ ਆਪਣੀਆਂ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਦੁਬਾਰਾ ਸਕੂਲ ਦੇ ਨਾਮ ਨੂੰ ਚਾਰ ਚੰਨ੍ਹ ਲਗਾ ਦਿੱਤੇ ਹਨ।‘ਮੋਗਾ ਜ਼ੋਨ ਐਥਲੈਟਿਕ ਮੀਟ’ ਦੌਰਾਨ ਟਰੈਕ ਐਂਡ ਫੀਲਡਜ਼ ਈਵੈਂਟ ਦੇ ਮੁਕਾਬਲਿਆਂ ਦੋਰਾਨ ਪੁਜੀਸ਼ਨਾਂ ਹਾਸਿਲ ਕੀਤੀਆਂ ਤੇ 10 ਗੋਲਡ, 2 ਸਿਲਵਰ ਅਤੇ 3 ਬ੍ਰਾਂਜ਼ ਮੈਡਲ ਜਿੱਤੇ ਜੋ ਕਿ ਸਕੂਲ ਲਈ ਬੜੇ ਹੀ ਮਾਣ ਦੀ ਗੱਲ ਹੈ। ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ 800 ਮੀਟਰ ਦੀ ਰੇਸ ਦੋਰਾਨ ਨੋਵੀਂ ਕਲਾਸ ਦੀ ਤਰਨਪ੍ਰੀਤ ਕੌਰ ਨੇ ਪਹਿਲਾਂ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ 4×400 ਮੀਟਰ ਰੇਸ ਦੋਰਾਨ ਨੋਵੀਂ ਕਲਾਸ ਦੀ ਸਤਕਾਰਪ੍ਰੀਤ ਕੌਰ, ਜਸਮੀਤ ਕੌਰ, ਮਨਸੰਗੀਤ ਕੌਰ ਅਤੇ ਦਸਵੀਂ ਕਲਾਸ ਦੀ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਜਿੱਤੇ। ਸ਼ਾਟਪੁੱਟ ਦੇ ਮੁਕਾਬਲੇ ਵਿੱਚ ਨੋਵੀਨ ਕਲਾਸ ਦੀ ਪਰਾਚੀ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ੍ਹ 4ਣ100 ਮੀਟਰ ਦੀ ਰਿਲੇਅ ਰੇਸ ਦੋਰਾਨ ਨੋਵੀਨ ਕਲਾਸ ਦੀ ਤਨਵੀਰ ਕੌਰ ਅਤੇ ਅਭਿਜੋਤ ਕੌਰ ਅਤੇ 10ਵੀਂ ਕਲਾਸ ਦੀ ਗੁਰਪ੍ਰੀਤ ਕੌਰ ਤੇ ਜਗਦੀਪ ਕੌਰ ਨੇ ਵੀ ਪਹਿਲਾ ਸਥਾਨ ਹਸਲ ਕਰਦਿਆਂ ਗੋਲਡ ਮੈਡਲ ਜਿੱਤੇ। 400 ਮੀਟਰ ਦੀ ਦੌੜ ਵਿੱਚੋਂ ਨੋਵੀਂ ਕਲਾਸ ਦੀ ਖੁਸ਼ਦੀਪ ਸ਼ਰਮਾ ਅਤੇ 800 ਮੀਟਰ ਦੀ ਦੌੜ ਵਿੱਚੋਂ ਸਤਕਾਰਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤੇ। ਇਸ ਦੇ ਨਾਲ ਹੀ 100 ਮੀਟਰ ਦੀ ਦੌੜ ਵਿੱਚੋਂ ਗੁਰਪ੍ਰੀਤ ਕੌਰ ਅਤੇ 200 ਮੀਟਰ ਦੀ ਦੌੜ ਵਿੱਚੋਂ ਤਨਵੀਰ ਕੌਰ ਨੇ ਬ੍ਰਾਂਜ਼ ਮੈਡਲ ਜਿੱਤੇ। ਜੈਵਲਿਨ ਥ੍ਰੋ ਵਿੱਚੋਂ ਨੋਵੀਂ ਕਲਾਸ ਦੀ ਸਿਮਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਸਲ ਕਰਦਿਆਂ ਬ੍ਰਾਂਜ਼ ਮੈਡਲ ਜਿੱਤਿਆ। ਸਾਰੇ ਸਟਾਫ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਹ ਦੱਸਿਆ ਕਿ ਇਹ ਵਿਦਿਆਰਥੀ ਹੁਣ ਜ਼ਿਲਾ ਪੱਧਰ ਦੇ ਮੁਕਾਬਲਿਆਂ ਲਈ ਵੀ ਕੁਆਲੀਫਾਈ ਕਰ ਚੁੱਕੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਉਹਨਾਂ ਦੇ ਕੋਚ ਵੱਲੋਂ ਦਿੱਤੀ ਗਈ ਉੱਚ ਦਰਜੇ ਦੀ ਸਿਖਲਾਈ ਦਾ ਹੀ ਫਲ ਹੈ। ਉਹਨਾਂ ਵੱਲੋਂ ਸਪੋਰਟਸ ਸਟਾਫ ਨੂੰ ਵੀ ਵਧਾਈ ਦਿੱਤੀ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਉੱਚੇ ਪੱਧਰ ਤੇ ਲੈਕੇ ਜਾਣ ਲਈ ਬੀ.ਬੀ.ਐੱਸ. ਸੰਸਥਾ ਹਰ ਮੁਮਕਿਨ ਕੋਸ਼ਿਸ਼ ਕਰੇਗੀ ਅਤੇ ਇਹਨਾਂ ਦੇ ਪ੍ਰਦਰਸ਼ਨ ਨੂੰ ਹੋਰ ਵੀ ਨਿਖਾਰਨ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਇਆ ਕਰਵਾਏਗੀ।