ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਚੱਲ ਰਹੇ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਲਈ ਇੰਡੋਰ ਐਕਟੀਵਿਟੀਆਂ ਕਰਵਾਈਆਂ ਗਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਫੂਡ ਕ੍ਰਾਫਟ, ਸਿੰਗਿੰਗ, ਮਹਿੰਦੀ ਡਿਜ਼ਾਇਨ, ਆਰਟ ਐਂਡ ਕਰਾਫਟ, ਡਰਾਇੰਗ, ਫਨ ਗੇਮਜ਼, ਫੋਟੋਗਰਾਫੀ, ਵੀਡੀਓਗਰਾਫੀ, ਪੌਟਰੀ, ਸਿਲਾਈ, ਕੜਾਈ ਆਦਿ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਅੱਜ ਕਲਾਸ ਤੀਸਰੀ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਲੱਕੀ ਡਿੱਪ ਅਤੇ ਸ਼ੂਟਿੰਗ ਬੈਲੂਨ ਦਾ ਆਨੰਦ ਲਿਆ। ਸਮਰ ਕੈਂਪ ਦੋਰਾਨ ਸਕੂਲ਼ ਵੱਲੋਂ ਕਰਵਾਈਆਂ ਜਾ ਰਹੀਆਂ ਇਹਨਾਂ ਐਕਟੀਵਿਟੀਆਂ ਤੇ ਵੱਖ-ਵੱਖ ਕਲਾਸਾਂ ਵਿੱਚ ਵਿਦਿਆਰਥੀ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਤੇ ਹਰ ਰੋਜ਼ ਨਵੇਂ ਗੁਰ ਸਿੱਖ ਰਹੇ ਹਨ। ਅੱਜ ਇੰਡੋਰ ਐਕਟੀਵਿਟੀਆਂ ਦੋਰਾਨ ਫੂਡ ਕ੍ਰਾਫਟ ਦੀ ਕਲਾਸ ਵਿੱਚ ਵਿਦਿਆਰਥੀਆਂ ਨੇ ਮੇਜ਼ਬਾਨੀ ਅਤੇ ਖਾਣੇ ਦੀ ਸਜਾਵਟ ਦੇ ਗੁਰ ਸਿੱਖੇ ਕਿ ਜਦੋਂ ਘਰ ਵਿੱਚ ਮਹਿਮਾਨ ਆਉਂਦੇ ਹਨ ਤਾਂ ਕਿਸ ਤਰਾਂ ਉਹਨਾਂ ਦੀ ਮੇਜ਼ਬਾਨੀ ਕਰਨੀ ਚਾਹੀਦੀ ਹੈ ਤੇ ਕਿਵੇਂ ਉਹਨਾਂ ਲਈ ਥੋੜੇ ਸਮੇਂ ਚ ਬਣਨ ਵਾਲੀਆਂ ਡਿਸ਼ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਹਰ ਸਮੇਂ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਕਈ ਤਰਾਂ ਦੇ ਪਲੇਟਫਾਰਮ ਮੁਹੱਈਆ ਕਰਵਾਉਣ ਵਿੱਚ ਮੋਹਰੀ ਰਹਿੰਦਾ ਹੈ। ਪੜਾਈ ਦੇ ਨਾਲ-ਨਾਲ ਖੇਡਾਂ, ਪ੍ਰਤੀਯੋਗਿਤਾ ਮੁਕਾਬਲੇ, ਡੀਬੇਟਸ, ਭਾਸ਼ਣ ਕਲਾ ਆਦੀ ਕਈ ਪ੍ਰਕਾਰ ਦੇ ਮੌਕੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਮੁਹੱਇਆ ਕਰਵਾਏ ਜਾਂਦੇ ਹਨ। ਅੱਗੇ ਚੱਲ ਕੇ ਇਸ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਲਈ ਉਹਨਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਸਕੂਲ ਵਿੱਚ ਲਗਭਗ 38 ਖੇਡਾਂ ਅਤੇ 21 ਟ੍ਰੈਕ ਐਂਡ ਫੀਲਡ ਈਵੈਂਟ ਵਿਦਿਆਰਥੀਆਂ ਲਈ ਮੋਜੂਦ ਹਨ। ਉਹ ਆਪਣੀ ਮਨ-ਪਸੰਦ ਦੀ ਖੇਡ ਵਿੱਚ ਭਾਗ ਲੈ ਸਕਦੇ ਹਨ ਤੇ ਅੱਗੇ ਚੱਲ ਕੇ ਉਹ ਜੇਤੂ ਰਹਿ ਕੇ ਆਪਣੇ ਮਾਪਿਆਂ, ਸਕੂਲ, ਜ਼ਿਲੇ ਤੇ ਦੇਸ਼ ਦਾ ਨਾਂਅ ਅੰਤਰ-ਰਾਸ਼ਟਰੀ ਪੱਧਰ ਤੱਕ ਵੀ ਚਮਕਾ ਸਕਦੇ ਹਨ। ਅੰਤ ਵਿੱਚ ਉਹਨਾਂ ਕਿਹਾ ਕਿ ਸਕੂਲ ਹੀ ਐਸੀ ਇੱਕ ਜਗਾ ਹੈ ਜਿਸ ਵਿੱਚ ਵਿਦਿਆਰਥੀ ਵੱਖ-ਵੱਖ ਤਰਾਂ ਦੀਆਂ ਕਲਾਵਾਂ ਨੂੰ ਆਪਣੇ ਅੰਦਰੋ ਬਾਹਰ ਕੱਢ ਸਕਦੇ ਹਨ। ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥਆਂ ਲਈ ਹਰ ਪਲੇਟਫਾਰਮ ਮੋਜੂਦ ਹੈ ਜਿੱਥੇ ਉਹ ਆਪਣੇ ਅੰਦਰ ਛੁਪੀ ਕਲਾ ਨੂੰ ਉਜਾਗਰ ਕਰ ਸਕਦੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵੀ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਇਸ ਸਮਰ ਕੈਂਪ ਵਿੱਚ ਹਿੱਸਾ ਲੈਣ ਲਈ ਕਿਹਾ।