ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਦੀ ਨੈਸ਼ਨਲ ਲੈਵਲ ਸ਼ੂਟਿੰਗ ਮੁਕਾਬਲਿਆਂ ਲਈ ਹੋਈ ਚੋਣ

ਰਾਜ ਪੱਧਰੀ ਮੁਕਾਬਲਿਆਂ ਚ 4 ਗੋਲਡ, 4 ਸਿਲਵਰ ਅਤੇ 5 ਬ੍ਰੌਂਜ਼ ਮੈਡਲ ਕੀਤੇ ਹਾਸਿਲ : ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਖੇਡਾਂ, ਸਿੱਖਿਆ, ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਹਰ ਰੋਜ਼ ਨਵੀਆਂ ਉਚਾਈਆਂ ਛੋਹ ਰਿਹਾ ਹੈ। ਇਸੇ ਲੜ੍ਹੀ ਨੂੰ ਅੱਗੇ ਵਧਾਉਂਦਿਆਂ ਸਕੂਲ ਦੇ 11 ਵਿਦਿਆਰਥੀਆਂ ਨੇ ਰਾਜ ਪੱਧਰੀ ਸ਼ੂਟਿੰਗ ਮੁਕਾਬਲੇ ਵਿੱਚ ਕੁਲ 13 ਮੈਡਲ ਹਾਸਿਲ ਕਰਕੇ ਸਕੂਲ, ਆਪਣੇ ਮਾਤਾ-ਪਿਤਾ ਅਤੇ ਆਪਣੇ ਮੋਗਾ ਜ਼ਿਲੇ ਦਾ ਮਾਣ ਵਧਾਇਆ ਹੈ। ਇਸ ਵਿਸ਼ੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ 27 ਜਨਵਰੀ ਤੋਂ 31 ਜਨਵਰੀ ਤੱਕ ਬੈਸਟ ਸ਼ੂਟਿੰਗ ਅਕੈਡਮੀ, ਪਟਿਆਲਾ ਵਿਖੇ, ਕਰੋਸਬੋਅ ਅਤੇ ਬੈਂਚ ਰੈਸਟ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਬੈਸਟ ਸ਼ੂਟਿੰਗ ਸਪੋਰਟਜ਼ ਫੈਸਟੀਵਲ-2025 ਦੌਰਾਨ ਸਕੂਲ ਦੇ 11 ਵਿਦਿਆਰਥੀਆਂ ਨੇ 4 ਗੋਲਡ, 4 ਸਿਲਵਰ ਅਤੇ 5 ਬ੍ਰੌਂਜ਼ ਮੈਡਲ ਹਾਸਿਲ ਕੀਤੇ। ਰਾਈਫਲ ਸ਼ੂਟਿੰਗ ਮੁਕਾਬਲਿਆਂ ਵਿੱਚ ਕੁਦਰਤਪ੍ਰੀਤ ਕੌਰ (ਅੰਡਰ-14 ਲੜਕੀਆਂ) ਨੇ ਇੱਕ ਗੋਲਡ ਅਤੇ ਇੱਕ ਬ੍ਰੌਂਜ਼ ਮੈਡਲ, ਪ੍ਰਭਨਮ ਕੌਰ (ਅੰਡਰ-14 ਲੜਕੀਆਂ) ਨੇ ਬ੍ਰੌਂਜ਼ ਮੈਡਲ, ਜਪਜੀਜੋਤ ਬਰਾੜ (ਅੰਡਰ-19 ਲੜਕੀਆਂ) ਨੇ ਇੱਕ ਗੋਲਡ ਮੈਡਲ, ਸਿਮਰਨ ਕੌਰ (ਅੰਡਰ-19 ਲੜਕੀਆਂ) ਨੇ ਇੱਕ ਸਿਲਵਰ ਮੈਡਲ, ਸਾਹਿਬਅਰਜੁਨ ਸਿੰਘ (ਅੰਡਰ-17 ਲੜਕੇ) ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ, ਕਰਨਵੀਰ ਸਿੰਘ ਨਾਹਰ (ਅੰਡਰ-17 ਲੜਕੇ) ਨੇ ਇੱਕ ਗੋਲਡ ਮੈਡਲ, ਪ੍ਰਿੰਸਦੀਪ ਸਿੰਘ ਅਤੇ ਕਰਨਵੀਰ ਸਿੰਘ ਸਹੋਤਾ ਨੇ ਇੱਕ-ਇੱਕ ਸਿਲਵਰ ਮੈਡਲ, ਮਨਵੀਰ ਸਿੰਘ ਅਤੇ ਕੁਲਰਾਜ ਸਿੰਘ ਨੇ ਇੱਕ-ਇੱਕ ਬ੍ਰੌਂਜ਼ ਮੈਡਲ ਜਿੱਤਿਆ। ਇਸ ਤੋਂ ਇਲਾਵਾ ਏਅਰ ਪਿਸਟਲ ਮੁਕਾਬਲੇ ਵਿੱਚ ਹਰਖੁਸ਼ ਸਿੰਘ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਹ ਸਾਰੇ ਮੈਡਲਿਸਟ ਭਵਿੱਖ ਵਿੱਚ ਹੋਣ ਵਾਲੀ ਨੈਸ਼ਨਲ ਲੈਵਲ ਸ਼ੂਟਿੰਗ ਚੈਂਪਿਅਨਸ਼ਿਪ ਵਿੱਚ ਆਪਣੀ ਥਾਂ ਪੱਕੀ ਕਰ ਚੁੱਕੇ ਹਨ। ਇਹਨਾਂ ਮੁਕਾਬਲਿਆਂ ਵਿੱਚ ਮੋਗ, ਪਟਿਆਲਾ, ਮਾਨਸਾ, ਸੰਗਰੂਰ, ਕਪੂਰਥਲਾ, ਜਲੰਧਰ, ਲੁਧਿਆਣਾ ਆਦਿ ਜ਼ਿਲਿਆਂ ਦੇ ਅਨੇਕਾਂ ਖਿਡਾਰੀਆਂ ਨੇ ਸ਼ਿਰਕਤ ਕੀਤੀ। ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਪ੍ਰਿੰਸੀਪਲ ਮੈਡਮ ਨੇ ਸਾਰੇ ਮੈਡਲਿਸਟ ਵਿਦਿਆਰਥੀਆਂ ਨੂੰ ਸਟੇਜ਼ ਤੇ ਬੁਲਾ ਕੇ ਸਨਮਾਨਿਤ ਕੀਤਾ। ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਬੱਚਿਆਂ ਦੀ ਇਸ ਪ੍ਰਾਪਤੀ ਉੱਪਰ ਕੋਚ ਹਰਜੀਤ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਬੱਚਿਆਂ ਦੀ ਹੋਸਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਬੱਚਿਆਂ ਦੀ ਸਖਤ ਮਿਹਨਤ ਅਤੇ ਕੋਚ ਹਰਜੀਤ ਸਿੰਘ ਦੀ ਉੱਚ ਪੱਧਰੀ ਸਿਖਲਾਈ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਉਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੇਟ ਤੇ ਸ਼ੂਟ ਕਰਨ ਮਗਰੋਂ ਰਿਜ਼ਲਟ ਲੈਪਟਾਪ ਸਕਰੀਨ ਤੇ ਆਉਂਦਾ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।