ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਦਾ ਜ਼ਿਲਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਰਾਜ ਪੱਧਰੀ ਖੇਡਾਂ ਲਈ 8 ਲੜਕੀਆਂ ਅਤੇ 4 ਲੜਕਿਆਂ ਦੀ ਹੋਈ ਚੋਣ - ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਸਕੁਲ ਖੇਡਾ ਮੁਕਾਬਲਿਆ ਵਿੱਚ ਜ਼ਿਲਾ ਪੱਧਰੀ ਪਾਵਰ-ਲਿਫਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਕੂਲ ਦਾ ਮਾਨ ਵਧਾਇਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੁਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਦੁਆਰਾ ਕੀਤਾ ਗਿਆ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਪਾਵਰ-ਲਿਫਟਿੰਗ ਮੁਕਾਬਲਿਆਂ ਦੀ ਅੰਡਰ-17 (ਲੜਕੀਆਂ) ਸ਼੍ਰੇਣੀ ਵਿੱਚ ਅਨਮੋਲਪ੍ਰੀਤ ਕੌਰ, ਦਿਲਜੋਤ ਕੌਰ, ਸਿਮਰਨਪ੍ਰੀਤ ਕੌਰ ਅਤੇ ਗੁਰਨੀਤ ਕੌਰ ਨੇ ਗੋਲਡ ਮੈਡਲ ਜਿੱਤਿਆ। ਅਸ਼ਮਨਪ੍ਰੀਤ ਕੌਰ ਅਤੇ ਹਰਸਿਮਰਨ ਕੌਰ ਨੇ ਸਿਲਵਰ ਮੈਡਲ ਜਿੱਤਿਆ। ਅੰਡਰ-19 (ਲੜਕੀਆਂ) ਦੀ ਸ਼ੈ੍ਰਣੀ ਵਿੱਚ ਰਵਨੀਤ ਕੌਰ, ਤਰਨਜੋਤ ਕੌਰ, ਰਮਨਦੀਪ ਕੌਰ ਅਤੇ ਕਮਲਦੀਪ ਕੌਰ ਨੇ ਗੋਲਡ ਮੈਡਲ ਜਿੱਤਿਆ। ਇਹਨਾਂ ਵਿੱਚ 8 ਲੜਕੀਆਂ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਕੁਆਲੀਫਾਈ ਹੋਈਆਂ ਹਨ। ਅੰਡਰ17 (ਲੜਕੇ) ਸ਼੍ਰੈਣੀ ਵਿੱਚ ਜਪਲੀਨ ਸਿੰਘ ਅਤੇ ਗੁਰਸ਼ਾਨ ਸਿੰਘ ਨੇ ਪਹਿਲਾ ਸਥਾਨ, ਸੁੱਖਰਾਜ ਸਿੰਘ ਨੇ ਦੂਸਰਾ ਸਥਾਨ ਅਤੇ ਭਵਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 (ਲੜਕੇ) ਸ਼੍ਰੇਣੀ ਵਿੱਚ ਹਰਜੋਤ ਸਿੰਘ ਅਤੇ ਸਨਮਦੀਪ ਸਿੰਘ ਨੇ ਪਹਿਲਾ, ਨਿਤਿਸ਼ ਪੁਰੀ, ਗੁਰਸ਼ਾਨ ਸਿੰਘ ਅਤੇ ਕਰਮਜੋਤ ਸਿੰਘ ਬੇਦੀ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਹਨ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ 4 ਬੱਚੇ ਸਟੇਟ ਪੱਧਰੀ ਖੇਡਾਂ ਲਈ ਕੁਆਲੀਫਾਈ ਹੋਏ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਕੋਚ ਨੂੰ ਇਸ ਕਾਮਯਾਬੀ ਉੱਪਰ ਵਧਾਈ ਦਿੱਤੀ। ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਹਨਾਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਫਲ ਹਨ। ਬੀ.ਬੀ.ਐੱਸ. ਸੰਸਥਾ ਆਪਣੇ ਇਹਨਾਂ ਖਿਡਾਰੀਆਂ ਉੱਪਰ ਮਾਨ ਕਰਦੀ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਪਾਵਰ ਅਤੇ ਵੇਟ ਲਿਫਟਿੰਗ ਲਈ ਪੂਰਾ ਇੰਨਫਰਾਸਟਰਕਚਰ ਅਤੇ ਵਧੀਆ ਕੋਚ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਹਰ ਪ੍ਰਕਾਰ ਦੀ ਖੇਡ ਸੁਵਿਧਾ ਵਿਦਿਆਰਥੀਆਂ ਲਈ ਮੁਹੱਈਆ ਕਰਵਾਈ ਜਾਂਦੀ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।