ਬਲੂਮਿੰਗ ਬਡਜ਼ ਸਕੁਲ ਦੀ ਵਿਦਿਆਰਥਣ ਨੇ 2 ਰੋਜ਼ਾ ਬਾਲ ਲੇਖਕ ਅੰਤਰਰਾਸ਼ਟਰੀ ਕਾਨਫਰੇਂਸ ਵਿੱਚ ਜਿੱਤਿਆ ਪਹਿਲਾ ਸਥਾਨ

ਜਸਮੀਤ ਕੌਰ ਨੂੰ ਪਹਿਲੀ ਪੁਜੀਸਨ ਦੀ ਟ੍ਰਾਫੀ ਦੇ ਨਾਲ ਮਿਲਿਆ 11000 ਰੁਪਏ ਨਕਦ ਇਨਾਮ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਯੋਗ ਅਗਵਾਈ ਹੇਠ ਸਿੱਖਿਆ, ਖੇਡਾਂ ਅਤੇ ਸਾਹਿਤ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦੀ ਹੋਈ ਅੱਗੇ ਵੱਧ ਰਹੀ ਹੈ। ਇਸੇ ਲੜੀ ਦੇ ਤਹਿਤ ਸਕੂਲ ਦੀ ਗਿਆਰਵੀਂ ਕਮਰਸ ਦੀ ਵਿਦਿਆਰਥੀ ਜਸਮੀਤ ਕੌਰ ਸੰਧੂ ਨੇ ਅੰਤਰਰਾਸ਼ਟਰੀ ਪੱਧਰ ਤੇ ਹੋਏ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਪੰਜਾਬ ਭਵਨ, ਸਰੀ (ਕਨੇਡਾ) ਵੱਲੋਂ ਸੰਸਥਾਪਕ ਸੁੱਖੀ ਬਾਠ ਜੀ ਦੀ ਅਗੁਵਾਈ ਹੇਠ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੈਂਸ ਮਿਤੀ 16-17 ਨਵੰਬਰ ਨੂੰ ਕਰਵਾਈ ਗਈ ਸੀ। ਜਿਸ ਵਿੱਚ ਦੇਸ਼ ਭਰ ਤੋਂ ਲੱਗਭੱਗ 350 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਬਲੂਮਿੰਗ ਬਡਜ਼ ਸਕੁਲ ਦੇ 7 ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਕਵਿਤਾ ਉਚਾਰਨ ਦੇ ਇਸ ਮੁਕਾਬਲੇ ਵਿੱਚ ਸਕੂਲ ਦੀ ਜਸਮੀਤ ਕੌਰ ਸੰਧੂ ਨੇ ਆਪਣੀ ਲਿਖੀ ਕਵਿਤਾ ‘ਅਜ਼ੀਜ਼ ਮਹਿਰਮ’ ਸੁਣਾਈ, ਜਿਸਨੂੰ ਕਿ ਸਰੋਤਿਆਂ ਵੱਲੋਂ ਭਰਪੂਰ ਮਾਨ ਪ੍ਰਾਪਤ ਹੋਇਆ ਅਤੇ ਜਸਮੀਤ ਕੌਰ ਸੰਧੂ ਨੇ ਇਸ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮਾਣ ਦੇ ਨਾਲ-ਨਾਲ ਜਸਮੀਤ ਕੌਰ ਸੰਧੂ ਨੂੰ ਇੱਕ ਟ੍ਰਾਫੀ, ਇੱਕ ਮੈਡਲ, ਇੱਕ ਪ੍ਰਸ਼ੰਸਾ ਪੱਤਰ ਅਤੇ 11000/- ਦਾ ਨਕਦ ਇਨਾਮ ਵੀ ਮਿਲਿਆ। ਸਕੂਲ ਪ੍ਰਿੰਸੀਪਲ ਵੱਲੋਂ ਜਸਮੀਤ ਕੌਰ ਸੰਧੂ ਨੂੰ ਉਚੇਚੇ ਤੌਰ ਤੇ ਸਟੇਜ ਉਪਰ ਬੁਲਾ ਕੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਭਵਨ ਸਰੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਵਿਦਿਆਰਥੀਆਂ ਨੂੰ ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਇੱਕ ਸ਼ਲਾਘਾਯੋਗ ਕਦਮ ਹੈ। ਸਕੂਲ਼ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਵੱਲੋਂ ਜਸਮੀਤ ਕੌਰ ਸੰਧੂ ਨੂੰ ਵਧਾਈ ਦਿੱਤੀ ਗਈ ਅਤੇ ਇਹ ਕਾਮਨਾ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਇਹ ਵਿਦਿਆਰਥਣ ਸਕੂਲ਼ ਦਾ ਨਾਮ ਹੋਰ ਉੱਚਾ ਲੈਕੇ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਜਸਮੀਤ ਕੌਰ ਸੰਧੂ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਅਰਥੀ ਮੌਜੂਦ ਸਨ।