ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਖੇਡਾਂ, ਸਿੱਖਿਆ, ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਹਰ ਰੋਜ਼ ਨਵੇਂ ਆਯਾਮ ਹਾਸਿਲ ਕਰ ਰਹੀ ਹੈ। ਇਸੇ ਲੜ੍ਹੀ ਨੂੰ ਅੱਗੇ ਵਧਾਉਂਦਿਆਂ ਸਕੂਲ਼ ਦੇ ਸੱਤਵੀਂ ਕਲਾਸ ਦੇ ਵਿਦਿਆਰਥੀ ਤਨਵੀਰ ਸਿੰਘ ਨੇ ਸਟੇਟ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲੈ ਕੇ ਕਲਾ ਦੇ ਖੇਤਰ ਵਿੱਚ ਆਪਣੇ ਅਤੇ ਸਕੂਲ ਲਈ ਇੱਕ ਵੱਡਾ ਸਨਮਾਨ ਪ੍ਰਾਪਤ ਕੀਤਾ ਹੈ। ਇਸ ਵਿਸ਼ੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਪਿਛਲੇ ਦਿਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ‘ਐਨਰਜੀ ਕੰਸਰਵੇਸ਼ਨ’ ਵਿਸ਼ੇ ਉੱਪਰ ਸਾਰੇ ਪੰਜਾਬ ਭਰ ਵਿੱਚ ਸਕੂਲਾਂ ਦਾ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿੱਚ ਕਲਾਸ ਪੰਜਵੀ, ਛੇਵੀਂ ਅਤੇ ਸੱਤਵੀਂ ਨੂੰ ਗਰੁੱਪ ‘ਏ’ ਵਿੱਚ ਰੱਖਿਆ ਸੀ ਅਤੇ ਕਲਾਸ ਅੱਠ੍ਹਵੀਂ, ਨੌਵੀਂ ਅਤੇ ਦਸਵੀਂ ਨੂੰ ਗਰੁੱਪ ‘ਬੀ’ ਵਿੱਚ ਰੱਖਿਆ ਸੀ ਅਤੇ ਹਰ ਸਕੂਲ਼ ਵੱਲੋਂ ਦੋ-ਦੋ ਬੈਸਟ ਰਚਨਾਵਾਂ ਮੰਗਵਾਈਆਂ ਗਈਆਂ ਸਨ ਅਤੇ ਬਲੂਮਿੰਗ ਬਡਜ਼ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਾਰੇ ਜ਼ਿਲੇ ਵਿੱਚੋਂ ਗਰੁੱਪ ‘ਏ’ ਵਿੱਚ ਸੱਤਵੀਂ ਕਲਾਸ ਦੇ ਤਨਵੀਰ ਸਿੰਘ ਦੀ ਪੇਂਟਿੰਗ ਨੂੰ ਚੁਣਿਆ ਗਿਆ ਸੀ। ਜਿਸ ਲਈ ਤਨਵੀਰ ਸਿੰਘ ਨੂੰ 2000 ਰੁਪਏ ਦਾ ਨਕਦ ਇਨਾਮ ਹਾਸਿਲ ਹੋਇਆ ਸੀ। ਇਸ ਤੋਂ ਹੋਰ ਵੱਡੀ ਮਾਨ ਵਾਲੀ ਗੱਲ ਇਹ ਹੈ ਕਿ ਤਨਵੀਰ ਸਿੰਘ ਨੂੰ ਸਟੇਟ ਪੱਧਰੀ ਔਨ ਦ ਸਪੋਟ ਪੇਂਟਿੰਗ ਮੁਕਾਬਲੇ ਲਈ ਵੀ ਚੁਣਿਆ ਗਿਆ। ਇਹ ਮੁਕਾਬਲਾ ਇੰਦਰਧਨੁਸ਼ ਔਡੀਟੋਰੀਅੰ, ਪੰਚਕੂਲਾ (ਹਰਿਆਣਾ) ਵਿਖੇ ਕਰਵਾਇਆ ਗਿਆ ਸੀ ਜਿਸ ਵਿੱਚ ਪੰਜਾਬ ਭਰ ਤੋਂ ਆਏ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਲਈ ਤਨਵੀਰ ਸਿੰਘ ਨੂੰ ਇੱਕ ਕਿੱਟ ਬੈਗ, ਵਾਟਰ ਬੋਤਲ ਅਤੇ ਆਉਣ-ਜਾਣ ਦਾ ਖਰਚਾ ਵੀ ਦਿੱਤਾ ਗਿਆ। ਸਕੂਲ਼ ਪ੍ਰਿੰਸੀਪਲ ਵੱਲੋਂ ਤਨਵੀਰ ਸਿੰਘ ਨੂੰ ੳਚੇਚੇ ਤੌਰ ਤੇ ਵਧਾਈ ਦਿੱਤੀ ਗਈ। ਸਕੂਲ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਵੱਲੋਂ ਵੀ ਤਨਵੀਰ ਸਿੰਘ ਦੀ ਇਸ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਬਲੂਮਿੰਗ ਬਡਜ਼ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਫਿਰ ਚਾਹੇ ਉਹ ਖੇਤਰ ਵਿੱਦਿਆ ਦਾ ਹੋਵੇ, ਖੇਡਾਂ ਦਾ ਹੋਵੇ, ਸੱਭਿਆਚਾਰਕ ਗਤੀਵਿਧੀਆਂ ਦਾ ਹੋਵੇ ਜਾਂ ਫਿਰ ਕਲਾ ਦਾ ਹੋਵੇ।