ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੜ੍ਹਾਈ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਸਦਕਾ ਇਲਾਕੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਇਸ ਸਕੂਲ ਦੇ ਵਿਦਿਆਰਥੀ ਆਏ ਦਿਨ ਕਿਸੇ ਨਾਂ ਕਿਸੇ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਦੋਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਮਾਪਿਆ ਦਾ ਨਾਂ ਰੌਸ਼ਨ ਕਰਦੇ ਰਹਿੰਦੇ ਹਨ। ਇਸੇ ਸੋਚ ਅਤੇ ਜਜ਼ਬੇ ਨੂੰ ਕਾਇਮ ਰੱਖਦੇ ਹੋਏ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਨ ਹਰਸਿਮਰਤ ਕੌਰ ਨੇ ਇੱਕ ਵਾਰ ਫੇਰ ਆਪਣੀ ਮਿਹਨਤ, ਲਗਨ ਅਤੇ ਹੁਨਰ ਨਾਲ ਸੋਲੋ ਭੰਗੜਾ ਲੋਕ-ਨਾਚ ਮੁਕਾਬਲੇ ਵਿੱਚ ਸਟੇਟ ਲੈਵਲ ਉੱਪਰ ਦੂਸਰਾ ਸਥਾਨ ਹਾਸਿਲ ਕੀਤਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕੇ ਹਰਸਿਮਰਤ ਕੌਰ ਜੋ ਕਿ ਸਕੂਲ਼ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਨ ਹੈ, ਨੇ ਪਿਛਲੇ ਦਿਨੀ ਡਾਂਸ ਸਪੋਰਟੇਸ ਕਾਉਂਸਿਲ ਆਫ ਪੰਜਾਬ ਤੇ ਤਰੂਣ ਈਵੈਂਟਸ ਵੱਲੋਂ ਜਲੰਧਰ ਦੀ ਲਵਲੀ ਯੂਨੀਵਰਸਟੀ ਵਿਖੇ ਸੂਬਾ ਪੱਧਰੀ ਡਾਂਸ ਮੁਕਾਬਲਿਆਂ ਵਿੱਚ ਲੋਕ ਨਾਚ ਭੰਗੜਾ ਦੀ ਸੋਲੋ ਪੇਸ਼ਕਾਰੀ ਸਦਕਾ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚ ਸਾਰੇ ਪੰਜਾਬ ਵਿੱਚੋਂ 100 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਜਿੱਤਣ ਤੋਂ ਬਾਅਦ ਹਰਸਿਮਰਤ ਦੀ ਚੋਣ ਨੈਸ਼ਨਲ ਮੁਕਾਬਲਿਆਂ ਲਈ ਵੀ ਹੋਈ ਹੈ। ਹਰਸਿਮਰਤ ਕੌਰ ਨੂੰ ਇੱਕ ਟਰਾਫੀ, ਅਚੀਵਮੈਂਟ ਸਰਟੀਫਿਕੇਟ ਅਤੇ ਪਾਰਟੀਸੀਪੇਸ਼ਨ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਮੈਡਮ ਨੇ ਅੱਗੇ ਦੱਸਿਆ ਕਿ ਹਰਸਿਮਰਤ ਛੋਟੀ ਉਮਰ ਤੋਂ ਹੀ ਡਾਂਸ ਦਾ ਸ਼ੌਂਕ ਰੱਖਦੀ ਹੈ ਅਤੇ ਲਗਾਤਾਰ ਵੱਖ-ਵੱਖ ਪ੍ਰਕਾਰ ਦੇ ਡਾਂਸ ਸਿੱਖਦੀ ਅਤੇ ਉਹਨਾਂ ਦਾ ਅਭਿਆਸ ਕਰਦੀ ਆ ਰਹੀ ਹੈ। ਸਕੂਲ਼ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਓਹਾਰਾਂ ਦੌਰਾਨ ਵੀ ਉਸਦੀ ਸ਼ਿਰਕਤ ਕਾਬਿਲੇ ਤਰੀਫ ਹੁੰਦੀ ਹੈ। ਉਸਦਾ ਪੰਜਾਬੀ ਲੋਕ ਨਾਚ ਨਾਲ ਖਾਸ ਪਿਆਰ ਹੈ। ਇਸ ਤੋਂ ਇਲਾਵਾ ਉਹ ਝੂਮਰ, ਲੁੱਡੀ ਆਦਿ ਡਾਂਸ ਵੀ ਸਿੱਖਣਾ ਚਾਹੁੰਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਹਰਸਿਮਰਤ ਕਈ ਮੁਕਾਬਲਿਆਂ ਵਿੱਚ ਇਨਾਮ ਹਾਸਿਲ ਕਰ ਚੁੱਕੀ ਹੈ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗਲਬਾਤ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਵਿਦਿਆਰਥੀ ਸਿਰਫ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਹੀ ਅੱਗੇ ਵੱਧਦੇ ਹਨ, ਸਗੋਂ ਕਈ ਵਿਦਿਆਰਥੀ ਕਲਾ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਇਸ ਲਈ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿੱਚ ਸਭਿਆਚਾਰਕ ਗਤੀਵਿਧੀਆ ਵੀ ਆਯੋਜਿਤ ਕੀਤੀਆ ਜਾਂਦੀ ਹਨ। ਉਹਨਾਂ ਵੱਲੋਂ ਹਰਸਿਮਰਤ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਗਈ। ਉਹਨਾਂ ਕਿਹਾ ਕਿ ਸਕੂਲ਼ ਇਸ ਬੱਚੀ ਦੀ ਉਪਲੱਬਧੀ ਉੱਪਰ ਮਾਨ ਮਹਿਸੂਸ ਕਰਦਾ ਹੈ ਅਤੇ ਇਹ ਸ਼ੁੱਭਕਾਮਨਾਵਾਂ ਦਿੰਦਾ ਹੈ ਕਿ ਇਹ ਬੱਚੀ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰੇ ਜਿਸ ਨਾਲ ਆਪਣਾ, ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਹੋਰ ਵੀ ਰੌਸ਼ਨ ਕਰ ਸਕੇ। ਸਕੂਲ਼ ਵਿੱਚ ਅਸੈਂਬਲੀ ਮੋਕੇ ਹਰਸਿਮਰਤ ਨੂੰ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਾਹਮਣੇ ਸਟੇਜ ਉੱਪਰ ਬੁਲਾ ਕੇ ਉਸਦਾ ਸਨਮਾਨ ਕੀਤਾ ਗਿਆ।