ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਅਕਸਰ ਹੀ ਇਸ ਸਕੁਲ਼ ਦੇ ਵਿਦਿਆਰਥੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਵੀਆਂ-ਨਵੀਆਂ ਮੱਲਾਂ ਮਾਰਦੇ ਰਹਿੰਦੇ ਹਨ। ਇਸੇ ਲੜੀ ਦੇ ਚਲਦਿਆਂ ਮੋਗਾ ਜ਼ੋਨ ਦੀ ਅੰਡਰ-14 ਲੜਕਿਆਂ ਦੀ ਕ੍ਰਿਕੇਟ ਟੀਮ ਨੇ ਜ਼ਿਲਾ ਪੱਧਰੀ ਖੇਡਾਂ ਵਿੱਚ ਫਾਈਨਲ ਮੈਚ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਖਾਸ ਗੱਲ ਇਹ ਹੈ ਕਿ ਜ਼ਿਲਾ ਪੱਧਰੀ ਫਾਈਨਲ ਮੈਚ ਜਿੱਤਣ ਵਾਲੀ ਇਸ ਟੀਮ ਵਿੱਚ 9 ਖਿਡਾਰੀ ਬਲੂਮਿੰਗ ਬਡਜ਼ ਸਕੂਲ ਦੇ ਸਨ। ਇਸ ਗੱਲ ਦੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਜੋਨਲ ਖੇਡਾਂ ਵਿੱਚ ਬਲੂਮਿੰਗ ਬਡਜ਼ ਸਕੂਲ਼ ਦੀ ਟੀਮ ਵਿਜੇਤਾ ਰਹੀ ਸੀ ਅਤੇ ਇਸਦੇ ਚਲਦਿਆਂ ਸਕੂਲ ਦੇ 9 ਖਿਡਾਰੀ ਮੋਗਾ ਜ਼ਿਲੇ ਦੀ ਟੀਮ ਵਿੱਚ ਚੁਣੇ ਗਏ ਸਨ। ਹੁਣ ਜ਼ਿਲਾ ਪੱਧਰ ਤੇ ਹੋਏ ਮੁਕਬਲਿਆਂ ਵਿੱਚ ਪਹਿਲਾਂ ਮੋਗਾ ਜ਼ੋਨ ਨੇ ਕੋਟ ਈਸੇ ਖਾਂ ਜ਼ੋਨ ਦੀ ਟੀਮ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ਪਹਿਲਾਂ ਬੈਟਿੰਗ ਕਰਦਿਆਂ 51 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਿਸ ਦੇ ਮੁਕਾਬਲੇ ਕੋਟ ਈਸੇ ਖਾਂ ਜ਼ੋਨ ਦੀ ਟੀਮ 32 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੋਗਾ ਜ਼ੋਨ ਦਾ ਫਾਈਨਲ ਮੁਕਾਬਲਾ ਕਲੇਰ ਇੰਟਰਨੈਸ਼ਨਲ ਸਕੂਲ, ਸਮਾਧ ਭਾਈ ਵਿਖੇ ਚੜਿੱਕ ਜ਼ੋਨ ਦੀ ਟੀਮ ਨਾਲ ਹੋਇਆ ਸੀ। ਇਸ ਮੁਕਾਬਲੇ ਵਿੱਚ ਚੜਿੱਕ ਜ਼ੋਨ ਦੀ ਟੀਮ ਸਿਰਫ 24 ਰਨ ਹੀ ਬਣਾ ਸਕੀ। ਮੋਗਾ ਜ਼ੋਨ ਦੀ ਟੀਮ ਨੇ ਇੱਕ ਵਾਰ ਫੇਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਓਵਰਾਂ ਵਿੱਚ ਹੀ 25 ਰਨ ਬਣਾ ਕੇ ਜਿੱਤਾ ਹਾਸਿਲ ਕਰ ਲਈ। ਮੋਗਾ ਜ਼ੋਨ ਦੀ ਟੀਮ ਵਿੱਚ ਬਲੂਮਿੰਗ ਬਡਜ਼ ਸਕੂਲ ਵੱਲੋਂ ਸੱਜਣ ਸਿੰਘ, ਜਸ਼ਨਪ੍ਰੀਤ ਸਿੰਘ, ਅਭੈਦੀਪ ਸਿੰਘ, ਲਵਿਸ਼, ਗੁਰਮੁੱਖ ਸਿੰਘ, ਗੁਰਮਨਦੀਪ ਸਿੰਘ, ਮੋਹਿਤ, ਸੰਚਿਤ ਗਾਬਾ ਅਤੇ ਸਤਿੰਦਰ ਸਿੰਘ ਦੀ ਚੋਣ ਹੋਈ ਸੀ। ਉਹਨਾਂ ਅੱਗੇ ਦੱਸਿਆ ਕਿ ਜ਼ਿਲਾ ਪੱਧਰੀ ਮੁਕਾਬਲੇ ਜਿੱਤਾਣ ਤੋਂ ਬਾਅਦ ਹੁਣ ਇਹ ਖਿਡਾਰੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਜਾਣਗੇ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਸਾਰੇ ਖਿਡਾਰੀਆਂ ਅਤੇ ਕੇ.ਪੀ. ਸ਼ਰਮਾ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗਲਬਾਤ ਕਰਦਿਆਂ ਕਿਹਾ ਬਲੂਮਿੰਗ ਬਡਜ਼ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਹ ਸਕੂਲ਼ ਲਈ ਬੜੇ ਗਰਵ ਦੀ ਗੱਲ ਹੈ ਕਿ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਜ਼ਿਲਾ ਪੱਧਰੀ ਟੀਮ ਨੂੰ ਚੈਂਪਿਅਨ ਬਣਾਉਣ ਚ ਮੋਹਰੀ ਰਹੇ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਲੱਗਭੱਗ ਹਰ ਪ੍ਰਕਾਰ ਦੀ ਖੇਡ ਲਈ ਮੈਦਾਨ, ਖੇਡਾਂ ਦਾ ਸਮਾਨ ਅਤੇ ਕੋਚਿੰਗ ਦਾ ਖਾਸ ਪ੍ਰਬੰਧ ਹੈ। ਸਕੂਲ ਮੈਨੇਜਮੈਂਟ ਦੇ ਇਹਨਾਂ ਯਤਨਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਬੀ.ਬੀ.ਐੱਸ. ਦੇ ਵਿਦਿਆਰਥੀ ਆਏ ਦਿਨ ਨਵੀਆਂ ਮੱਲਾਂ ਮਾਰਦੇ ਹਨ ਅਤੇ ਸਕੂਲ ਦੇ ਨਾਂ ਨੂੰ ਹੋਰ ਵੀ ਰੌਸ਼ਨ ਕਰਦੇ ਹਨ।