ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਅਗੁਵਾਈ ਹੇਠ ਆਪਣੀ ਵਖਰੀ ਪਹਿਚਾਣ ਬਣਾ ਕੇ ਅੱਗੇ ਵੱਧ ਰਹੀ ਹੈ। ਜਿੱਥੇ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਮਾਹਰਾਂ ਤੋਂ ਕਾਉਂਸਲਿੰਗ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੇ ਤਹਿਤ ਹੀ ਅੱਜ ਸਕੂਲ ਵਿੱਚ ਵਿਦਆਰਥੀਆਂ ਲਈ ਕੈਰਿਅਰ ਕਾਉਂਸਲਿੰਗ ਦਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੈਨੇਡਾ ਦੇ ਡਗਲਸ ਕਾਲਜ ਦੇ ਪ੍ਰੋਫੈਸਰ ਸ਼੍ਰੀ ਦਮਨਪ੍ਰੀਤ ਸਿੰਘ ਜੋ ਕਿ ਮੋਗਾ ਜਿਲੇ ਦੇ ਹੀ ਹੀ ਹਨ, ਨੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਸੈਮੀਨਾਰ ਦੀ ਸ਼ੁਰੂਆਤ ਵਿੱਚ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਪ੍ਰੋਫੈਸਰ ਦਮਨਪ੍ਰੀਤ ਸਿੰਘ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਬਾਰੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਵਿਦਿਆਰਥੀਆਂ ਨੂੰ ਪੜਾ ਰਹੇ ਹਨ ਅਤੇ ਹੁਣ ਤੱਕ 20000 ਤੋਂ ਵੱਧ ਵਿਦਿਆਰਥੀਆਂ ਨੂੰ ਪੜਾ ਚੁੱਕੇ ਹਨ। ਉਹ ਕੈਨੇਡਾ ਦੇ ਰੈਗੁਲੇਟਡ ਇੰਮੀਗ੍ਰੇਸ਼ਨ ਕੰਸਲਟੈਂਟ ਵੀ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਨੋਜਵਾਨ ਵੱਡੀ ਗਿਣਤੀ ਵਿੱਚ ਕੈਨੇਡਾ ਜਾ ਰਹੇ ਹਨ ਤੇ ਉੱਥੁੇ ਜਾ ਕੇ ਉਹਨਾਂ ਨੂੰ ਬੜੀਆਂ ਅੋਕੜਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਉਹਨਾਂ ਨੂੰ ਕੈਨੇਡਾ ਤੇ ਤੌਰ ਤਰੀਕੇ ਜਾਂ ਨਿਯਮਾਂ ਦੀ ਸਹੀ ਜਾਣਕਾਰੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਅਗਰ ਕੋਈ ਵੀ ਵਿਦਿਆਰਥੀ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਤਾਂ ਸਹੀ ਸਲਾਹਕਾਰ ਨੂੰ ਚੁਣੇ ਅਤੇ ਉਸ ਤੋਂ ਆਪਣੀ ਫਾਇਲ ਤਿਆਰ ਕਰਕੇ ਲਗਵਾਏ। ਸਿਰਫ ਬਾਹਰਵੀਂ ਦੀ ਪੜਾਈ ਕਰਕੇ ਵਿਦੇਸ਼ ਜਾਣ ਵਾਲੇ ਵਿਦਿਆਰਥੀ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਕਿਉਂਕਿ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੁੰਦਾ। ਇਸ ਕਰਕੇ ਬਿਹਤਰ ਇਹ ਹੈ ਕਿ ਵਿਦਿਆਰਥੀ ਆਪਣੀ ਗਰੈਜੁਏਸ਼ਨ ਭਾਰਤ ਵਿੱਚ ਰਹਿ ਕੇ ਕਰਨ ਤੇ ਨਾਲ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖਣ ਤਾਂ ਜੋ ਵਿਦੇਸ਼ ਜਾ ਕੇ ਉਹ ਆਪਣੀ ਸਕਿੱਲ ਦੇ ਸਹਾਰੇ ਅਗਲੀ ਪੜਾਈ ਕਰ ਸਕਣ ਤੇ ਚੰਗੀ ਨੌਕਰੀ ਹਾਸਲ ਕਰ ਸਕਣ। ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਕਿਹੜੇ ਸ਼ਹਿਰ ਵਿਤਚ ਜਾ ਰਹੇ ਹਨ ਤੇ ਕਿਹੜੀ ਯੁਨੀਵਰਸਿਟੀ ਜਾਂ ਕਾਲਜ ਵਿੱਚ ਪੜਨ ਜਾ ਰਹੇ ਹਨ। ਉਹਨਾਂ ਨੂੰ ਉਸ ਦੇਸ਼ ਤੇ ਕਾਨੂੰਨ ਤੇ ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਦਮਨਪ੍ਰੀਤ ਸਿੰਘ ਜੀ ਦਾ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।