ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਇੱਕ ਵਾਰ ਫਿਰ ਕਾਮਯਾਬੀ ਦੀ ਨਵੀਂ ਸਿਖਰ ਤੇ ਪਹੁੰਚ ਗਿਆ ਹੈ। ਜਦੋਂ ਸੀ.ਬੀ.ਐੱਸ.ਈ. ਦਾ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਤਾਂ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 19 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਪਰਚਮ ਲਹਿਰਾਇਆ, ਇਹਨਾਂ ਵਿੱਚ ਸੋਨਲਪ੍ਰੀਤ ਕੌਰ ਨੇ 96% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਹਰਮਨਪ੍ਰੀਤ ਕੌਰ 95.2% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸਿਮਰਨ ਨੇ 95% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਹਰਜੋਤ ਸਿੰਘ ਨੇ 94.6%, ਦਿਲਪ੍ਰੀਤ ਸਿੰਘ ਨੇ 93.6%, ਹਰਸਿਮਰਨ ਕੌਰ ਗਿੱਲ ਨੇ 93.2%, ਲਕਸ਼ੈ ਨਰੂਲਾ ਨੇ 93%, ਗੁਰਵਿੰਦਰ ਸਿੰਘ ਨੇ 93%, ਜਸਮੀਨ ਕੌਰ ਨੇ 92.8%, ਤੇਜਪਾਲ ਸਿੰਘ ਢਿੱਲੋਂ ਨੇ 92.6%, ਜਸਵੀਰ ਸਿੰਘ ਨੇ 92.2%, ਗੁਰਮਨ ਸਿੰਘ ਨੇ 92%, ਅਰਸ਼ਦੀਪ ਕੌਰ ਨੇ 91.8%, ਅਹਿਸਾਸਦੀਪ ਸਿੰਘ ਨੇ 91.4%, ਬਲਬੀਰ ਕੌਰ ਨੇ 90.6%, ਵੰਸ਼ਿਕਾ ਨੇ 90.2%, ਆਂਚਲਪ੍ਰੀਤ ਨੇ 90%, ਹਰਲੀਨ ਕੌਰ ਭੁੱਲਰ ਨੇ 90%, ਸਨਮੀਤ ਕੌਰ ਨੇ 90% ਅੰਕ ਹਾਸਲ ਕੀਤੇ। ਇਸ ਤਰ੍ਹਾਂ 41 ਵਿਦਿਆਰਥੀਆਂ ਨੇ 80 ਤੋਂ 90% ਅੰਕ ਹਾਸਲ ਕੀਤੇ, ਇਸ ਤੋਂ ਇਲਾਵਾ 45 ਵਿਦਿਆਰਥੀਆਂ ਨੇ 70% ਤੋਂ 80% ਅੰਕ ਪ੍ਰਾਪਤ ਕੀਤੇ ਅਤੇ 33 ਵਿਦਿਆਰਥੀਆਂ ਨੇ 60% ਤੋਂ 70% ਅੰਕ ਪ੍ਰਾਪਤ ਕੀਤੇ। ਕੁਲ ਮਿਲਾ ਕੇ 138 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀ। ਇਸ ਤਰਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ।ਜ਼ਿਕਰਯੋਗ ਹੈ ਕਿ ਪੁਜੀਸ਼ਨਾਂ ਹਾਸਕ ਕਰਨ ਵਾਲੇ ਵਿਦਿਆਰਥੀ ਸਿਰਫ ਪੜਾਈ ਚ ਹੀ ਨਹੀਨ ਮੁਕਾਮ ਹਾਸਲ ਕਰਦੇ ਬਲਕਿ ਵੱਖ-ਵੱਖ ਖੇਡ ਮੁਕਾਬਲਿਆ ਵਿੱਚ ਵੀ ਆਪਣਾ ਪਰਚਮ ਲਹਿਰਾ ਚੁੱਕੇ ਹਨ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਇਸ ਸ਼ਾਨਦਾਰ ਨਤੀਜੇ ਨੇ ਸਕੂਲ਼ ਦਾ ਨਾਮ ਹੋਰ ਵੀ ਰੌਸ਼ਨ ਕਰ ਦਿੱਤਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਦਸਵੀਂ ਕਲਾਸ ਦਾ ਨਤੀਜਾ ਹਰੇਕ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਆਪਣੇ ਸੁਫਣਿਆਂ ਦੇ ਅਨੁਸਾਰ ਆਪਣੀ ਅੱਗੇ ਦੀ ਪੜਾਈ ਦੀ ਚੋਣ ਕਰਦੇ ਹਨ ਤਾਂ ਜੋ ਆਪਣੇ ਮਨਪਸੰਦ ਖੇਤਰ ਵਿੱਚ ਤਰੱਕੀ ਕਰਕੇ ਇੱਕ ਸੁਨਹਿਰਾ ਭਵਿੱਖ ਹਾਸਲ ਕਰ ਸਕਣ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਅਗਲੀ ਪੜ੍ਹਾਈ ਲਈ ਸ਼ੁੱਭਕਾਮਨਾਵਾਂ ਦਿੱੱਤੀਆਂ ਅਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਦਾ ਮੂੰਹ ਮਿੱਠਾ ਕਰਵਾਇਆ।