ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਤੀਸਰੀ ਤੋਂ ਪੰਜਵੀ ਕਲਾਸ ਦਾ ਸਮਰ ਕੈਂਪ ਸ਼ਾਨਦਾਰ ਪ੍ਰੋਗਰਾਮ ਨਾਲ ਹੋਇਆ ਸਮਾਪਤ

ਸਮਰ ਕੈਂਪ ਦੋਰਾਨ ਤਿਆਰ ਕੀਤੇ ਗਿੱਧੇ, ਭੰਗੜੇ ਅਤੇ ਡਾਂਸ ਦੀ ਪੇਸ਼ਕਾਰੀ ਨੇ ਬੰਨਿਆ ਰੰਗ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਸਰਪ੍ਰਸਤੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਦੀ ਅਗੁਵਾਈ ਹੇਠ ਤੀਸਰੀ ਤੋਂ ਪੰਜਵੀ ਕਲਾਸ ਦੇ ਵਿਦਿਆਰਥੀਆ ਲਈ ਚੱਲ ਰਿਹਾ ਸਮਰ ਕੈਂਪ ਅੱਜ ਸਮਾਪਤ ਹੋ ਗਿਆ। ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਨੇ ਅਨੇਕਾਂ ਤਰ੍ਹਾਂ ਦਿਆਂ ਇਨਡੋਰ-ਆਊਟਡੋਰ ਖੇਡਾਂ ਵਿੱਚ ਹਿੱਸਾ ਲਿਆ, ਕਈ ਫਨ ਗੇਮਜ਼ ਜਿਵੇਂ ਫਿਸ਼ਿੰਗ, ਜੰਪਿਗ ਬਾਲਜ਼, ਜੰਪਿੰਗ ਬੈਲੂਨਜ਼ ਆਦਿ ਖੇਡੀਆਂ। ਮੇਹੰਦੀ ਡਿਜ਼ਾਈਨ, ਰੰਗੋਲੀ ਮੇਕਿੰਗ, ਕਲੇਅ ਆਰਟ, ਚਿੱਤਰਕਲਾ, ਫੂਡ ਕਰਾਫਟ, ਆਰਟ ਐਂਡ ਕਰਾਫਟ ਵਿੱਚ ਵੀ ਹਿੱਸਾ ਲਿਆ। ਅੱਜ ਇਸ ਸਮਰ ਕੈਂਪ ਦੇ ਅੰਤਿਮ ਦਿਨ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਵਿੱਚ ਹਿੱਸਾ ਲੈ ਕੇ ਇਸ ਸਮਾਰੋਹ ਨੂੰ ਯਾਦਗਾਰੀ ਬਣਾ ਛੱਡਿਆ। ਸਮਾਰੋਹ ਦੌਰਾਨ ਤੀਸਰੀ ਤੋਂ ਪੰਜਵੀ ਕਲਾਸ ਦੇ ਵਿਦਿਆਰਥੀਆਂ ਨੇ ਮਿਲ ਕੇ ਗੁਰੱਪ ਡਾਂਸ ਪੇਸ਼ ਕੀਤਾ। ਇਸ ਤੋਂ ਇਲਾਵਾ ਤੀਸਰੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਯੋਗਾ, ਕਵਿਤਾਵਾਂ, ਭੰਗੜਾ, ਮਿਮਕਰੀ (ਜਾਨਵਰਾਂ ਅਤੇ ਪੰਛੀਆਂ ਦੀਆਂ ਅਵਾਜ਼ਾ), ਸੋਲੋ ਡਾਂਸ (ਲੈਦੇ ਜੁੱਤੀ ਘੂਗਰੁਆਂ ਵਾਲੀ) ਆਦਿ ਪੇਸ਼ ਕੀਤੇ ਗਏ। ਚੌਥੀ ਕਲਾਸ ਦੇ ਵਿਦਿਆਰਥੀਆਂ ਨੇ ਇੱਕ ਸਕਿੱਟ, ਗਿੱਧਾ, ਕਵਿਤਾ ਅਤੇ ਸੋਲੋ ਡਾਂਸ (ਕਮਾਲ ਹੋ ਗਿਆ) ਪੇਸ਼ ਕੀਤਾ। ਪੰਜਵੀ ਕਲਾਸ ਦੇ ਵਿਦਿਆਰਥੀਆਂ ਨੇ ਇੱਕ ਸਕਿੱਟ, ਸੋਲੋ ਡਾਂਸ ਅਤੇ ਗਰੁੱਪ ਡਾਂਸ (ਸ਼ਰਾਰਾ) ਪੇਸ਼ ਕੀਤਾ। ਵਿਦਿਆਰਥੀਆਂ ਦੁਅਰਾ ਪੇਸ਼ ਕੀਤੀਆਂ ਗਈਆਂ ਇਹ ਸਾਰੀਆਂ ਹੀ ਪੇਸ਼ਕਾਰੀਆਂ ਨੇ ਦਿਲ ਜਿੱਤ ਲਿਆ। ਬਾਕੀ ਸਾਰੇ ਵਿਦਿਆਰਥੀ ਵੀ ਇਸ ਮੌਕੇ ਬਹੁਤ ਜੋਸ਼ ਵਿੱਚ ਸਨ। ਸਮਾਰੋਹ ਦੀ ਸਮਾਪਤੀ ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਗਰਮੀ ਦੀਆ ਛੁੱਟੀਆਂ ਦੋਰਾਨ ਸਾਰੇ ਵਿਦਿਆਰਥੀ ਆਪਣਾਂ ਸਮਾਂ ਬਰਬਾਦ ਨਾ ਕਰਨ ਸਗੋਂ ਆਪਣੀ-ਆਪਣੀ ਰੂਚੀ ਅਨੁਸਾਰ ਕੋਈ ਨਾਂ ਕੋਈ ਨਵੀਂ ਕਲਾ ਜ਼ਰੂਰ ਸਿੱਖਣ ਅਤੇ ਇਸ ਦੇ ਨਾਲ-ਨਾਲ ਪੜਾਈ ਨੂੰ ਵੀ ਲਗਾਤਾਰ ਜਾਰੀ ਰੱਖਣਾ ਹੈ। ਅੱਗੇ ਉਹਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਦੇ ਸਹਿਯੋਗ ਸੱਦਕਾ ਆਉਣ ਵਾਲੇ ਸਮੇਂ ਵਿੱਚ ਸਮਰ ਕੈਂਪ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ ਅਤੇ ਗਤੀਵਿਧੀਆਂ ਦੇ ਪੱਧਰ ਨੂੰ ਵੀ ਲਗਾਤਾਰ ਉੱਚਾ ਚੁੱਕਣ ਦੀ ਕੋਸ਼ਿਸ਼ ਜ਼ਾਰੀ ਰਹੇਗੀ।