ਬਲੂਮਿੰਗ ਬਡਜ਼ ਸਕੂਲ, ਮੋਗਾ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਲਈ ਵਿਦਿਆਰਥੀ ਕੀਤੇ ਸਨਮਾਨਿਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ 17ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ ਦੇ ਸਮਾਗਮ ਦੌਰਾਨ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿੱਦਿਆਰਥੀਆਂ ਵਿੱਚੋਂ ਬੈਸਟ ਪਰਫਾਰਮਰ ਸਨਮਾਨਿਤ ਕੀਤੇ ਗਏ। ਇਸ ਮੋਕੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਇਹ ਸਲਾਨਾ ਸਮਾਗਮ ਸਿਰਫ ਖੇਡਾਂ ਹੀ ਨਹੀਂ ਸਗੋਂ ਸੱਭਿਆਚਾਰਕ ਗਤੀਵਿਧੀਆਂ ਦਾ ਸੁਮੇਲ ਹੁੰਦਾ ਹੈ। ਸਕੂਲ ਵਿੱਚ ਪੂਰੇ ਸਾਲ ਦੋਰਾਨ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਤੇ ਵਿਦਿਆਰਥੀ ਵੀ ਹਰ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ। ਸਲਾਨਾ ਸਮਾਗਮ ਦੋਰਾਨ ਵੀ ਭਾਰਤੀ ਏਕਤਾ ਨੂੰ ਸਮਰਪਿਤ ਰੀਜ਼ਨਲ ਡਾਂਸ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਕਈ ਤਰਾਂ੍ਹ ਦੀ ਕੋਰਿਓਗਰਾਫੀ ਅਤੇ ਥੀਮ ਡਾਂਸ ਪੇਸ਼ ਕੀਤੇ ਗਏ। ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਕਈ ਬੈਸਟ ਪਰਫਾਰਮਰ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਵਾਲੇ ਵਿਦਿਆਰਥੀਆਂ ਵਿੱਚ ਥੀਮ ਡਾਂਸ ਲਈ ਗੁਰਮਨਜੋਤ ਕੌਰ (2-ਏ), ਜਸਪ੍ਰੀਤ ਕੌਰ (2-ਏ), ਜੈਸਮੀਨ ਕੌਰ (2-ਏ) ਨੂੰ ਬੈਸਟ ਡਾਂਸਰ ਚੁਨਿਆ ਗਿਆ। ਭਾਰਤੀ ਵਿਗਿਆਨਿਕਾਂ ਨੂੰ ਸਮਰਪਿਤ ਥੀਮ ਡਾਂਸ (ਚੰਦਰਯਾਨ-3) ਲਈ ਗੁਨੀਤ ਕੌਰ (3-ਕੇ), ਯਾਸ਼ੀਕਾ ਸ਼ਰਮਾ (3-ਸੀ), ਸਵਰੀਤ ਕੌਰ (3-ਟੀ), ਖੁਸ਼ਵੀਰ ਕੌਰ (3-ਐਲ), ਸੰਸਕ੍ਰਿਤੀ ਗੋਇਲ (3-ਐਲ) ਨੂੰ ਬੈਸਟ ਡਾਂਸਰ ਦਾ ਸਨਮਾਨ ਮਿਲਿਆ, ਦੇਸ਼ ਭਗਤੀ ਅਧਾਰਿਤ ਕੋਰੀਓਗ੍ਰਾਫੀ ਲਈ ਸੋਨਮਪ੍ਰੀਤ ਕੌਰ (4-ਡੀ), ਗੁਰਸਿਫਤ ਕੌਰ (4-ਡੀ) ਬੈਸਟ ਡਾਂਸਰ ਚੁਣੇ ਗਏ। ਗਰੁੱਪ ਡਾਂਸ ‘ਜੀਵਨ ਕੇ ਦਿਨ ਛੋਟੇ ਸਹੀ’ ਲਈ ਉਦੈਵੀਰ ਸਿੰਘ ਧਾਲੀਵਾਲ (5-ਸੀ), ਲਵਲੀਨ ਕੌਰ (5-ਜੀ), ਤਕਦੀਰ ਕੌਰ (5-ਜੀ) ਬੈਸਟ ਡਾਂਸਰ ਬਣੇ। ਧਾਰਮਿਕ ਥੀਮ ਅਧਾਰਿਤ ‘ਵੰਦਨਾ’ ਲਈ ਗੁਰਸ਼ਰਨਜੀਤ ਕੌਰ (6-ਜੀ), ਹਰਸ਼ਿਕਾ ਸ਼ਰਮਾ (6-ਐਸ.ਡੀ.), ਹਰਲੀਨ ਕੌਰ (7-ਐਮ.ਜੀ.), ਜਪਨੀਤ ਕੌਰ (7-ਐਮ.ਜੀ), ਸਹਿਜਪ੍ਰੀਤ ਕੌਰ (5-ਵੀ), ਸ਼ਹਿਰੀਨ ਸੀਬੀਆ (9-ਬੀ) ਨੂੰ ਬੈਸਟ ਡਾਂਸਰ ਦਾ ਅਵਾਰਡ ਹਾਸਿਲ ਹੋਇਆ। ਪੰਜਾਬੀ ਲੋਕ ਨਾਚ ਗਿੱਧਾ ਵਿੱਚੋਂ ਜੈਸ਼ਮੀਨ ਕੌਰ (12-ਆਰਟਸ), ਰਵਨੀਤ ਕੌਰ (12-ਆਰਟਸ), ਮਨਵੀਰ ਕੌਰ (11-ਆਰਟਸ), ਜਪਜੀਜੋਤ ਬਰਾੜ (11-ਆਰਟਸ), ਅਬੀਜੀਤ ਕੌਰ (12-ਕਮਰਸ), ਜਸਮਨਦੀਪ ਕੌਰ (12-ਕਮਰਸ), ਹਰਮਨਪ੍ਰੀਤ ਕੌਰ (11-ਕਮਰਸ) ਅਤੇ ਜੈਨੀਫਰ (5-ਐਸ) ਨੂੰ ਬੈਸਟ ਡਾਂਸਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ। ਭੰਗੜੇ ਵਿੱਚੋਂ ਗੁਰਮਨ ਸਿੰਘ (10-ਸੀ), ਅਭੈਦੀਪ ਸਿੰਘ ਬੇਦੀ (11-ਆਰਟਸ), ਰਾਮ ਸਿੰਘ (10-ਸੀ), ਸੁਪਨਦੀਪ ਸਿੰਘ (11-ਆਰਟਸ) ਅਤੇ ਦਮਨਦੀਪ ਸਿੰਘ (12-ਨੌਨ ਮੈਡੀਕਲ) ਨੂੰ ਬੈਸਟ ਡਾਂਸਰ ਚੁਣਿਆ ਗਿਆ। ਇਸ ਤੋਂ ਇਲਾਵਾ ਖੇਤਰੀ ਡਾਂਸ ਸ਼ੈਲੀ ਲਈ ਪਰਨੀਤ ਕੌਰ (10-ਏ), ਬਲਦੀਪ ਕੌਰ (10-ਏ), ਏਕਰੂਪ ਕੌਰ (8-ਵੀ), ਅਵਨੀਤ ਕੌਰ (8-ਜੀ), ਏਕਨੂਰ ਕੌਰ (8-ਐਚ) ਅਤੇ ਹਰਸਿਮਰਤ ਕੌਰ (8-ਵੀ) ਨੂੰ ਬੈਸਟ ਡਾਂਸਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਪਰਸ਼ਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਕਿਹਾ ਕਿ ਬੀ.ਬੀ.ਐਸ. ਸੰਸਥਾ ਵਿੱਚ ਵਿਦਿਆਰਥੀਆਂ ਨੂੰ ਵਿਰਸੇ, ਕਲਾ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਸਮੇਂ-ਸਮੇਂ ਸਿਰ ਅਨੇਕਾਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਜਦੋਂ ਵਿਦਿਆਰਥੀਆਂ ਨੂੰ ਆਪਣੀ ਕਲਾ ਲਈ ਸਨਮਾਨ ਹਾਸਿਲ ਹੁੰਦਾ ਹੈ ਤਾਂ ਉਹ ਆਪਣੇ ਅੰਦਰ ਦੀ ਕਲਾ ਨੂੰ ਹੋਰ ਵੀ ਨਿਖਾਰਨ ਲਈ ਉਤਸ਼ਾਹਿਤ ਹੁੰਦੇ ਹਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।