ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੁਲ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਸਾਲ ਸਕੁਲ ਦਾ 13ਵਾਂ ਬੈਚ ਸਕੁਲ ਵਿੱਚੋਂ ਵਿਦਿਾਇਗੀ ਲੈ ਰਿਹਾ ਹੈ। ਸਕੁਲ ਵੱਲੋਂ ਬਹੁਤ ਸਾਰੇ ਵਿਦਿਆਰਥੀ ਅੱਜ ਅੰਤਰ ਰਾਸ਼ਟਰੀ ਪੱਧਰ ਤੇ ਆਪਣਾ ਨਾਮ ਕਮਾ ਚੁੱਕੇ ਹਨ। ਸਮਾਰੋਹ ਦੀ ਸੁਰੂਆਤ ਸਕੁਲ ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਵਾਇਸ ਪ੍ਰਿੰਸਪਿਲ ਨਿਧੀ ਬਰਾੜ ੳਤੇ ਸੀਨਿਅਰ ਅਧਿਆਪਕਾਂ ਵੱਲੋਂ ਜਯੋਤੀ ਜਗਾ ਕੇ ਪ੍ਰਬੂ ਦੇ ਨਾਮ ਨਾਲ ਕੀਤੀ ਗਈ। ਇਸ ਤੋਂ ਬਾਅਦ ਗਰੁੱਪ ਚੇਅਰਮੈਨ, ਚੇਅਰਪਰਸਨ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਪੂਰੇ ਸਟਾਫ ਨਾਲ ਕੇਕ ਕੱਟਿਆ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੁਆਰਾ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਗਿਆ ਕਿ ਇੱਕ ਪੜਿਆ ਲਿੱਖਿਆ ਵਿਅਕਤੀ ਹੀ ਵਧੀਆ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰ ਸਕਦਾ ਹੈ ।ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਬਾਹਰਵੀਂ ਜਮਾਤ ਤੋਂ ਬਾਅਦ ਵਧੀਆ ਕੋਰਸ ਚੁਣਨ ਲਈ ਗਾਈਡ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆ ਗਈਆਂ। ਉਹਨਾਂ ਦੱਸਿਆ ਕਿ ਬੀ.ਬੀ.ਐੱਸ ਸੰਸਥਾਵਾਂ ਦਾ ਮੁੱਖ ਉਦੇਸ਼ ਹਮੇਸ਼ਾ ਹੀ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਜੋ ਉਹ ਪੜਾਈ ਦੇ ਨਾਲ ਨਾਲ ਹੋਰ ਖੇਤਰ ਵਿੱਚ ਵੀ ਕਾਮਯਾਬ ਹੋ ਸਕਣ। ਇਸ ਮੌਕੇ ਸਕੁਲ ਦੀ ਗਿਆਰਵੀਂ ਕਲਾਸ ਦੇ ਵਿਦਿਆਰਥੀਆ ਨੇ ਵੱਖ-ਵੱਖ ਡਾਂਸ ਪੇਸ਼ ਕੀਤੇ ਅਤੇ ਵਿਦਿਆਰਥੀ ਦੇ ਜੀਵਨ ਨੂੰ ਦਰਸ਼ਾਉਂਦੀ ਹੋਈ ਕੋਰਿਓਗ੍ਰਾਫੀ ਪੇਸ਼ ਕੀਤੀ ਗਈ। ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਸੀਨਿਅਰ ਵਿਦਿਆਰਥੀਆਂ ਨੂੰ ਇੱਕ ਯਾਦ ਵਜੋਂ ਗਿਫਟ ਆਦਿ ਦਿੱਤੇ ਗਏ। ਇਸ ਸਮਾਰੋਹ ਦੋਰਾਨ ਵਿਦਿਆਰਥੀਆਂ ਵੱਲੋਂ ਕਈ ਫੰਨ ਗੇਮਜ਼ ਦਾ ਆਯੋਜਨ ਵੀ ਕੀਤਾ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਗਿਫਟ ਦਿੱਤੇ ਗਏ। ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਵੀ ਯਾਦ ਵਜੋਂ ਸਨਮਾਨ ਦੇ ਤੌਰ ਤੇ ਗਿਫਟ ਦਿੱਤੇ ਗਏ। ਇਸ ਦੋਰਾਨ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਵੱਲੋਂ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਤੀ ਕਈ ਸਵਾਲ ਪੁੱਛੇ ਤੇ ਜਿਹਨਾਂ ਵਿਦਿਆਰਥੀਆਂ ਨੇ ਜਿਆਦਾ ਸਹੀ ਜਵਾਬ ਦਿੱਤੇ ਉਹਨਾਂ ਵਿੱਚੋਂ ਉਹਨਾਂ ਦੀ ਪੜਾਈ ਅਤੇ ਸਕੂਲ ਵਿੱਚ ਉਹਨਾਂ ਦੇ ਵਤੀਰੇ ਨੂੰ ਦੇਖ ਦੇ ਹੋਏ ਮੁਸਕਾਨਪ੍ਰੀਤ ਕੌਰ ਨੂੰ ਮਿਸ ਬੀ.ਬੀ.ਐੱਸ ਅਤੇ ਅਰਮਾਨ ਸ਼ਰਮਾਂ ਨੂੰ ਮਿਸਟਰ ਬੀ.ਬੀ.ਐੱਸ ਦੇ ਤਾਜ ਨਾਲ ਨਵਾਜ਼ਿਆ ਗਿਆ। ਇਸ ਉਪਰੰਤ ਸਕੁਲ ਮੈਨੇਜਮੈਂਟ ਵੱਲੋਂ ਸਾਰੇ ਹੀ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਤੌਰ ਤੇ ਮੋਮੈਂਟੋ ਦਿੱਤੇ ਗਏ।