ਬਲੂਮਿੰਗ ਬਡਜ਼ ਸਕੂਲ, ਮੋਗਾ ਦੀਆਂ 17ਵੀਆਂ ਬੀ. ਬੀ. ਐਸ. ਖੇਡਾਂ ਆਪਣੀ ਅਮਿੱਟ ਛਾਪ ਛੱਡਦੀਆਂ ਹੋਈਆਂ ਸਮਾਪਤ

ਭਾਰਤੀ ਹਾਕੀ ਟੀਮ ਦੇ ਮੋਜੂਦਾ ਕਪਤਾਨ ਹਰਮਨਪ੍ਰੀਤ ਸਿੰਘ ਜੀ ਨੂ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਅਸਾ ਸਨਮਾਨਿਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ 17ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ ਆਪਣੀ ਅਮਿੱਟ ਛਾਪ ਛੱਡਦੀਆਂ ਸਮਾਪਤ ਹੋਈਆਂ। ਇਨ੍ਹਾਂ ਸਲਾਨਾ ਖੇਡਾਂ ਵਿੱਚ 38 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 22 ਟਰੈਕ ਤੇ ਫੀਲਡ ਈਵੈਂਟ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਸਮਾਰੋਹ ਵਿੱਚ ਖਾਸ ਤੌਰ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਦਾ ਸੁਆਗਤ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ, ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਨਿਧੀ ਬਰਾੜ, ਜੈਸਿਕਾ ਸੈਣੀ ਅਤੇ ਸੀ.ਈ.ਓ. ਰਾਹੁਲ ਛਾਬੜਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਹੋਈ। ਮੁੱਖ ਮਹਿਮਾਨਾਂ ਦੇ ਸੁਆਗਤ ਤੋਂ ਬਾਅਦ ਬੀ.ਬੀ.ਐਸ. ਬੈਂਡ ਦੀ ਅਗਵਾਈ ਹੇਠ ਮਾਰਚ ਪਾਸਟ ਹੋਇਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਾਰੀਆਂ ਹਾਊਸ ਟੀਮਾਂ ਨੇ ਖੇਡਾਂ ਨੂੰ ਇਮਾਨਦਾਰੀ ਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਅਤੇ ਸਕੂਲ ਦਾ ਸਨਮਾਨ ਵਧਾਉਣ ਦਾ ਪ੍ਰਣ ਲਿਆ। ਇਸ ਉਪਰੰਤ ਮੁੱਖ ਮਹਿਮਾਨ ਅਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਖੇਡ ਮਸ਼ਾਲ ਜਲਾਈ ਗਈ ਅਤੇ ਇਹ ਮਸ਼ਾਲ ਸਕੂਲ ਕੈਪਟਨਜ਼ ਦੇ ਸਪੁਰਦ ਕੀਤੀ ਗਈ। ਇਸ ਉਪਰੰਤ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਵਿੱਚ ਬੀ.ਬੀ.ਐੱਸ. ਬੈਗਪਾਈਪਰ ਬੈਂਡ ਵੱਲੋਂ ਬਹੁਤ ਸੋਹਣੀ ਡਿਸਪਲੇਅ ਕੀਤੀ ਗਈ। ਵੰਦਨਾ ਕਲਾਸੀਕਲ ਡਾਂਸ ਰਾਹੀਂ ਸਮਾਰੋਹ ਦਾ ਸ਼ੁੱਭ ਅਰੰਭ ਹੋਇਆ। ਦੇਸ਼ ਭਗਤੀ ਦੀ ਥੀਮ ਉੱਪਰ ਜੁਨਿਅਰ ਗਰੁੱਪ ਵੱਲੋਂ ਗਰੁੱਪ ਡਾਂਸ, ਖੇਤਰੀ ਡਾਂਸ ਅਤੇ ਸੀਨੀਅਰ ਲੜਕੀਆਂ ਦੁਆਰਾ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਜਿਮਨਾਸਟਿਕ ਅਤੇ ਯੋਗਾ ਡਿਸਪਲੇਅ ਰਾਹੀਂ ਵਿਦਿਆਰਥੀਆਂ ਨੇ ਆਪਣੀ ਚੁਸਤੀ-ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ‘ਗੱਤਕਾ’ ਦਾ ਬਹੁਤ ਹੀ ਸ਼ਾਨਦਾਰ ਅਤੇ ਦਿਲ ਖਿੱਚਵਾਂ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਬਲਿਦਾਨ ਨੂਮ ਸਮਪਪਿਤ ਸੀ। ਇਹਨਾਂ ਸਭ ਦੇ ਨਾਲ ਨਾਲ ਮੁੱਖ ਮਹਿਮਾਨ ਅਤੇ ਸਕੂਲ ਮੈਨੇਜਮੈਂਟ ਤੇ ਸਟਾਫ ਵੱਲੋਂ ਖੇਡ ਮੁਕਾਬਲਿਆਂ ਦੀ ਘੋਸ਼ਨਾ ਕੀਤੀ ਗਈ। ਮੁੱਖ ਮਹਿਮਾਨ ਵੱਲੋਂ ਆਰਚਰੀ ਖੇਡ ਦੀ ਸ਼ੁਰੂਆਤ ਕੀਤੀ ਗਈ ਅਤੇ ਖੁੱਦ ਤੀਰ ਅੰਦਾਜ਼ੀ ਕੀਤੀ ਅਤੇ ਨਿਸ਼ਾਨਾ ਲਗਾਇਆ। ਇਹਨਾਂ ਖੇਡਾਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਮੁਖ ਮਹਿਮਾਨਾਂ ਵੱਲੋਂ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਹੲਮਨਪ੍ਰੀਤ ਸਿੰਘ ਵੱਲੋਂ ਇਸ ਸਾਰੇ ਸਮਾਰੋਹ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਗਈ। ਖਾਸ ਤੌਰ ਤੇ ਉਹਨਾਂ ਨੂੰ ਬਲੂਮਿੰਗ ਬਡਜ਼ ਸਕੁਲ ਦਾ ਪ੍ਰਬੰਧ ਅਤੇ ਸਕੂਲ ਵੱਲੋਂ ਮੁਹੱਈਆ ਕਰਵਾਏ ਗਏ ਇਨਫਰਾਸਟਰਕਚਰ ਬਹੁਤ ਪਸੰਦ ਆਇਆ। ਇਸ ਤੋਂ ਬਾਅਦ ਉਹਨਾਂ ਨੇ ਬੀ.ਬੀ.ਐੱਸ. ਗਰੁੱਪ ਦੇ ਖੇਡਾਂ ਨੂੰ ਪਰਮੋਟ ਕਰਨ ਦੇ ਉਪਰਾਲਿਆਂ ਦੀ ਵਧੇਰੇ ਸ਼ਲਾਘਾ ਕੀਤੀ। ਉਹਨਾਂ ਇਹ ਵੀ ਕਿਹਾ ਕਿ ਹਰ ਖਿਡਾਰੀ ਆਪਣੀ ਖੇਡ ਦੇ ਪ੍ਰਤੀ ਅਨੁਸ਼ਾਸਨ ਵਿੱਚ ਰਹੇ ਤਾ ਜੋ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਅੰਤਰ-ਰਾਸ਼ਟਰੀ ਖਿਡਾਰੀ ਇਸ ਸੰਸਥਾ ਵਿੱਚੋਂ ਨਿਕਲਣ। ਸਮਾਰੋਹ ਦੇ ਅੰਤ ਵਿੱਚ ਸਾਰੇ ਸਟਾਫ ਵੱਲੋਂ ਮੁੱਖ ਮਹਿਮਾਨ ਹਰਮਨਪ੍ਰੀਤ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।