ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਆਏ ਹੋਏ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਤੇ ਐਸੋਸਿਏਸ਼ਨ ਆਫ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਕੈਪਟਨ ਤੇ ਹਾਊਸ ਕੈਪਟਨ ਟਰਾਫੀਆਂ ਨਾਲ ਸਨਮਾਨਿਤ ਕੀਤੇ ਗਏ। ਸਕੂਲ ਕੈਪਟਨ ਵਿੱਚੋਂ ਗੁਰਨੂਰਪ੍ਰੀਤ ਕੌਰ (12ਵੀ ਕਮਰਸ), ਹਰਜੋਤ ਸਿੰਘ (10ਵੀ), ਗਰਿਮਾ ਸੈਣੀ (12ਵੀ ਕਮਰਸ) ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਚਾਰ ਹਾਉਸ ਦੀਆਂ ਟੀਮਾਂ ਹਨ ਜਿਹਨਾਂ ਵਿੱਚੋਂ ਸੀਨੀਅਰ, ਇੰਟਰਮੀਡੀਏਟ ਅਤੇ ਜੁਨੀੳਰ ਕਪਤਾਨਾਂ ਨੂੰ ਸਨਮਾਨਿਤ ਕੀਤਾ ਗਿਆ। ਬਲੂ ਹਾਊਸ ਕੈਪਟਨ ਜੁਗਾਦ ਸੱਚ ਸੰਧੂ (12-ਕਮਰਸ-ਸੀਨੀਅਰ), ਮੁਸਕਾਨਪ੍ਰੀਤ ਕੌਰ (12-ਕਮਰਸ-ਇੰਟਰਮੀਡੀਏਟ), ਆਰਜ਼ੂ ਸ਼ੀਰਾ (10-ਸੀ. ਜੂਨੀਅਰ), ਗ੍ਰੀਨ ਹਾਊਸ ਕੈਪਟਨਜ਼ : ਅਮਾਨਤ ਕੌਰ (10-ਏ, ਸੀਨੀਅਰ), ਜਸ਼ਨਦੀਪ ਕੌਰ (10-ਸੀ, ਇੰਟਰਮੀਡੀਏਟ), ਰਮਨਦੀਪ ਕੌਰ (9-ਬੀ, ਜੂਨੀਅਰ), ਰੈਡ ਹਾਊਸ ਕੈਪਟਨਜ਼ : ਰਣਬੀਰ ਸਿੰਘ (11-ਆਰਟਸ, ਸੀਨੀਅਰ), ਹਰਮਨਦੀਪ ਕੌਰ (10-ਏ, ਇੰਟਰਮੀਡੀਏਟ), ਹਰਪ੍ਰੀਤ ਸਿੰਘ (9-ਏ, ਜੂਨੀਅਰ), ਯੈਲੋ ਹਾਊਸ ਕੈਪਟਨਜ਼ : ਜਸਪ੍ਰੀਤ ਕੌਰ ਢਿਲੋਂ (12-ਕਮਰਸ, ਸੀਨੀਅਰ), ਏਕੋਮਪ੍ਰੀਤ ਕੌਰ (10-ਸੀ., ਇੰਟਰਮੀਡੀਏਟ), ਹਰਮਨ (9-ਪੀ., ਜੂਨੀਅਰ) ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆ ਦੀਆਂ ਕੁੱਲ 4 ਹਾਊਸ ਟੀਮਾਂ ਹਨ ਗ੍ਰੀਨ, ਰੈਡ, ਬਲੂ ਤੇ ਯੈਲੋ ਜਿਹਨਾਂ ਵਿੱਚ ਜੁਨਿਅਰ, ਇੰਟਰਮੀਡਿਏਟ ਤੇ ਸੀਨੀਅਰ ਵਿਦਿਆਰਥੀਆਂ ਨੂੰ ਮਿਲਾ ਕੇ 12 ਟੀਮਾਂ ਬਣਦੀਆਂ ਹਨ ਜਿਹਨਾਂ ਦੀ ਅਗੁਵਾਈ 12 ਹਾਊਸ ਕੈਪਟਨ ਕਰਦੇ ਹਨ ਤੇ ਪੂਰੇ ਸਾਲ ਦੌਰਾਨ ਇੰਟਰ ਹਾਉਸ ਮੁਕਾਬਲੇ ਹੁੰਦੇ ਰਹਿੰਦੇ ਹਨ ਤੇ ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮੌਕੇ ਮਾਰਚ ਪਾਸ ਕਰਦਿਆਂ ਇਹਨਾਂ ਹਾਉਸ ਟੀਮਾਂ ਦੀ ਅਗੁਵਾਈ ਹਾਉਸ ਕੈਪਟਨ ਕਰਦੇ ਹਨ ਤੇ ਸਾਰੇ ਮਾਰਚ ਪਾਸਟ ਦੀ ਅਗੁਵਾਈ ਸਕੂਲ ਕੈਪਟਨ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸਕੂਲ ਕੈਪਟਨਜ਼ ਤੇ ਹਾਊਸ ਕੈਪਟਨਜ਼ ਦੀ ਚੋਣ ਕਰਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਰਿਪੋਰਟ, ਵਿਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਅਤੇ ਹੋਰ ਅਗਾਂਹਵੱਧੂ ਗਤੀਵਿਧੀਆਂ ਨੂੰ ਮੱਧੇ ਨਜ਼ਰ ਰੱਖਦਿਆਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਸਨਮਾਨਿਤ ਕਰਦਿਆਂ ਉਹ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਇਹਨਾਂ ਵਿਦਿਆਰਥੀਆਂ ਨੂੰ ਵੇਖ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਣਾ ਮਿਲਦੀ ਹੈ। ਸਕੂਲ ਵਿਦਿਆਰਥੀਆਂ ਲਈ ਹਰ ਪਲੇਟਫਾਰਮ ਮੁਹਈਆ ਕਰਵਾਉਣ ਲਈ ਵਚਣਬੱਧ ਹੈ। ਇਸ ਤਰਾਂ ਦੇ ਸਨਮਾਨ ਨਾਲ ਉਹ ਹੋਰ ਵੀ ਮੇਹਨਤ ਕਰਦੇ ਹਨ ਤੇ ਜਿਸ ਨਾਲ ਉਹਨਾਂ ਅੰਦਰ ਲੀਡਰਸ਼ਿਪ ਦੇ ਗੁਣ ਵੀ ਪੈਦਾ ਹੁੰਦੇ ਹਨ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਸਹਾਈ ਹੁੰਦੇ ਹਨ।