ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੁਮਿੰਗ ਬਡਜ਼ ਸਕੁਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ੳਗੁਵਾਈ ਹੇਠ ਵਿਸ਼ੇਸ਼ ਸਭਾ ਕਰਵਾਈ ਗਈ ਜਿਸ ਵਿੱਚ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਭਾਗ ਲਿਆ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਅਤੇ ਆਪਣਾ ਪੰਜਾਬ ਫਾਉਂਡੇਸ਼ਨ ਦੇ ਉਪਰਾਲੇ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਜੀ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਸਭਾ ਦਾ ਆਯੋਜਨ ਕੀਤਾ ਗਿਆ ਜਿਸਦਾ ਮੁੱਖ ਵਿਸ਼ਾ ਵਿਦਿਆਰਥੀਆਂ ਨੂੰ ਚਾਇਨਾ ਡੋਰ ਦੀ ਵਰਤੋਂ ਨਾਲ ਹੋ ਰਹੀਆਂ ਦੁਰਘਟਨਾਵਾਂ ਬਾਰੇ ਜਾਣਕਾਰੀ ਦੇਣਾ ਅਤੇ ਉਹਨਾਂ ਨੂੰ ਇਸ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨਾ ਸੀ। ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਚਾਇਨਾ ਡੋਰ ਕਰਕੇ ਬਹੁਤ ਸਾਰੇ ਲੋਕਾਂ ਅਤੇ ਬੱਚਿਆਂ ਦੇ ਗਲ, ਨੱਕ, ਕੰਨ ਕੱਟੇ ਜਾ ਚੁਕੇ ਹਨ। ਅਨੇਕਾਂ ਹੀ ਪੰਛੀ ਇਸ ਮਾਰੂ ਚਾਇਨਾ ਡੋਰ ਦੇ ਕਾਰਨ ਜਖਮੀ ਹੋਏ ਹਨ ਤੇ ਕਈ ਜ਼ਿਲਿਆਂ ਵਿੱਚ ਤਾਂ ਬੱਚਿਆਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ। ਉਹਨਾਂ ਵਿਦਿਆਰਥੀਆਂ ਨੂੰ ਚਾਇਨਾ ਡੋਰ ਨਾ ਵਰਤਨ ਲਈ ਪ੍ਰੇਰਿਤ ਕੀਤਾ ਤੇ ਇਹ ਪ੍ਰਣ ਲਿਆ ਕਿ ਉਹ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕਦੇ ਵੀ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਅਗਰ ਉਹਨਾਂ ਦੇ ਆਸ-ਪਾਸ ਕੋਈ ਚਾਇਨਾ ਡੋਰ ਦੀ ਵਰਤੋਂ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਹਨਾਂ ਨੂੰ ਵੀ ਰੋਕਣਗੇ। ਵਿਦਿਆਰਥੀਆਂ ਨੇ ਇਹ ਪ੍ਰਣ ਵੀ ਲਿਆ ਕਿ ਉਹ ਆਪਣੇ ਆਸ-ਪਾਸ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਹੋਰ ਬੱਚਿਆਂ ਨੂੰ ਵੀ ਜਾਗਰੁਕ ਕਰਨਗੇ। ਉਹਨਾ ਕਿਹਾ ਕਿ ਅਸੀਂ ਬਲੂਮਿੰਗ ਬਡਜ਼ ਸਕੁਲ ਦੇ ਵਿਦਿਆਰਥੀ ਇਕਜੁੱਟ ਹੋ ਕੇ ਇਸ ਖਤਰਨਾਕ ਡੋਰ ਨੂੰ ਸੁਸਾਇਟੀ ਚੋਂ ਬਾਹਰ ਕਰ ਦਵਾਂਗੇ। ਇਸ ਦੋਰਾਨ ਕਲਾਸ ਚੋਥੀ ਦੇ ਵਿਦਿਆਰਥੀਆਂ ਵੱਲੋਂ ਚਾਇਨਾ ਡੋਰ ਨਾ ਵਰਤਨ ਸੰਬੰਧੀ ਅਤੇ ਇਸਦੇ ਨੁਕਸਾਨ ਨੂੰ ਦਰਸ਼ਾਉਂਦੇ ਚਾਰਟ ਪੇਸ਼ ਕੀਤੇ ਗਏ।