ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਸਰਪਰਸਤੀ ਹੇਠ ਵਿਦਿਆ ਦਾ ਚਾਨਣ ਫੈਲਾ ਰਹੀ ਹੈ ਤੇ ਇਲਾਕੇ ਵਿੱਚ ਵਿਦਿਆਰਥੀਆਂ ਨੂੰ ਵਧੀਆ ਇੰਫ੍ਰਾਸਰਟਚਰ ਮੁਹੱਈਆ ਕਰਵਾਉਣ ਵਿੱਚ ਮੋਹਰੀ ਹੈ। ਜਿਹਨਾਂ ਸਦਕਾ ਅੱਜ ਮਾਨਯੋਗ ਡਿਪਟੀ ਕਮੀਸ਼ਨਰ ਸਰਦਾਰ ਕੁਲਵੰਤ ਸਿੰਘ (ਆਈ.ਏ.ਐੱਸ) ਮੋਗਾ ਦੇ ਦਫਤਰ ਵਿੱਚ ਇਨਾਮ ਵੰਡ ਸਮਾਰੋਹ ਦੋਰਾਨ ਬਲੂਮਿੰਗ ਬਡਜ਼ ਸਕੂਲ ਨੂੰ ਓਵਰਆਲ ਕੈਟਾਗਰੀ ਵਿੱਚ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਦੋਰਾਨ ਜ਼ਿਲਾ ਸਿੱਖਿਆ ਅਫਸਰ (ਸ) ਸ਼੍ਰੀ ਸੁਸ਼ੀਲ ਕੁਮਾਰ ਜੀ, ਜ਼ਿਲਾ ਸਿੱਖਿਆ ਅਫਸਰ (ਐ.ਸ) ਸਰਦਾਰ ਵਰਿੰਦਰ ਕੁਮਾਰ ਤੇ ਹੋਰ ਅਧਿਕਾਰੀ ਮੋਜੂਦ ਸਨ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਸਕੂਲਾਂ ਵਿੱਚ ਸਵੱਛਤਾ ਅਤੇ ਸਫਾਈ ਅਭਿਆਸ ਵਿੱਚ ਉੱਤਮਤਾ ਨੂੰ ਮਾਨਤਾ ਦੇਣ, ਪ੍ਰੇਰਿਤ ਕਰਨ ਲਈ ਸਵੱਛ ਵਿਦਿਆਲਿਆ ਪੁਰਸਕਾਰ ਦੀ ਸਥਾਪਨਾ 2016-17 ਵਿੱਚ ਕੀਤੀ ਗਈ ਸੀ। ਸਾਲ 2021-2022 ਦੇ ਸਵੱਛ ਵਿਦਿਆਲਿਆ ਪੁਰਸਕਾਰ ਲਈ ਪੂਰੇ ਦੇਸ਼ ਭਰ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੋਂ ਆਨਲਾਇਨ ਆਵੇਦਨ ਮੰਗੇ ਗਏ ਸਨ। ਜਿਸ ਦੇ ਜ਼ਰੂਰੀ ਮਾਪਦੰਡ ਸਨ: ਪਾਣੀ, ਸੈਨੀਟੇਸ਼ਨ, ਸਾਬਣ ਨਾਲ ਹੱਥ ਧੋਣਾ, ਸੰਚਾਲਨ ਅਤੇ ਰੱਖ-ਰਖਾਅ, ਵਿਵਹਾਰ ਬਦਲਣ ਦੀਆਂ ਗਤੀਵਿਧੀਆਂ ਅਤੇ ਸਮਰੱਥਾ ਨਿਰਮਾਣ, ਕੋਵਿਡ-19 ਤੋਂ ਬਚਾਅ ਤਿਆਰੀ। ਜਿਸ ਦੀ ਇੰਪੈਕਸ਼ਨ ਲਈ ਜ਼ਿਲਾ ਸਿੱਖਿਆ ਦਫਤਰ ਤੋਂ ਵੱਖ-ਵੱਖ ਅਧਿਆਪਕਾਂ ਦੀ ਡਿਉਟੀ ਲਗਾਈ ਗਈ ਸੀ। ਬਲੂਮਿੰਗ ਬਡਜ਼ ਸਕੂਲ ਵਿੱਚ ਵੀ ਅਧਿਕਾਰੀਆ ਵੱਲੋਂ ਇੰਸਪੈਕਸ਼ਨ ਕੀਤੀ ਗਈ ਤੇ ਸਕੂਲ ਨੂੰ ਓਵਰਆਲ ਕੈਟਾਗਰੀ ਵਿੱਚ 5 ਸਟਾਰ ਮਿਲੇ ਤੇ ਵੱਖ-ਵੱਖ ਮਾਪਦੰਡਾਂ ਵਿੱਚ 100% ਅੰਕ ਹਾਸਲ ਕੀਤੇ। ਉਹਨਾਂ ਅੱਗੇ ਦੱਸਿਆ ਕਿ ਜ਼ਿਲਾ ਪੱਧਰੀ ਅਵਾਰਡ ਲਿਸਟ ਵਿੱਚ ਮੋਗਾ ਜ਼ਿਲੇ ਦੇ 35 ਸਕੂਲਾਂ ਦੀ ਚੋਣ ਹੋਈ ਤੇ ਵੱਖ-ਵੱਖ ਸਭ ਕੈਟਾਗਰੀਆਂ ਵਿੱਚ ਪੁਰਸਕਾਰ ਵੰਡੇ ਗਏ ਜਿਹਨਾਂ ਵਿੱਚੋਂ ਬਲੂਮਿੰਗ ਬਡਜ਼ ਸਕੂਲ ਨੂੰ ਓਵਰਆਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਓਵਰਆਲ ਅਵਾਰਡ ਤੋਂ ਭਾਵ ਇਹ ਹੈ ਕਿ ਸਕੂਲ ਨੂੰ ਵੱਖ-ਵੱਖ ਮਾਪਦੰਡਾਂ ਵਿੱਚ 100% ਅੰਕ ਮਿਲੇ ਹਨ ਤੇ ਉਹਨਾਂ ਦੇ ਸਕੂਲਾਂ ਵਿੱਚ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਫਾਈ, ਸੈਨੀਟੇਸ਼ਨ ਤੇ ਕੋਵਿਡ-19 ਤੋਂ ਬਚਾ ਲਈ ਪੂਰੇ ਪ੍ਰਬੰਧ ਹਨ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਦਾ ਉਦੇਸ਼ ਉਨ੍ਹਾਂ ਸਕੂਲਾਂ ਦਾ ਸਨਮਾਨ ਕਰਨਾ ਹੈ ਜਿਨ੍ਹਾਂ ਨੇ ਸਵੱਛ ਵਿਦਿਆਲਿਆ ਮੁਹਿੰਮ ਦੇ ਆਦੇਸ਼ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਕੂਲ ਨੂੰ ਪਹਿਲਾਂ ਵੀ ਬੈਸਟ ਇੰਫ੍ਰਾਸਟਰਕਚਰ ਦੇ ਕਈ ਅਵਾਰਡ ਮਿਲ ਚੁੱਕੇ ਹਨ। ਸੀ.ਬੀ.ਐੱਸ.ਸੀ. ਵੱਲੋਂ ਵੀ ਸਕੂਲ ਨੂੰ ਨੈਸ਼ਨਲ ਸੈਨੀਟੇਸ਼ਨ ਅਵਾਰਡ ਮਿਲ ਚੁੱਕਾ ਹੈ। ਸਕੂਲ ਵਿੱਚ ਵਿਦਿਆਰਥੀਆਂ ਲਈ ਹੱਥ ਸੈਨੀਟਾਇਜ਼ ਕਰਨ ਲਈ ਆਟੋਮੈਟਿਕ ਡਿਸਪੈਂਸਰਾਂ ਦੀ ਵੱਰਤੋਂ ਕੀਤੀ ਜਾਂਦੀ ਹੈ। ਸਕੂਲ ਵਿੱਚ ਵਿਦਿਆਰਥੀਆਂ ਦੀ ਸੇਹਤ ਤੇ ਹਾਇਜ਼ਿਨ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਇਨਾਮ ਵੰਡ ਸਮਾਰੋਹ ਮੌਕੇ ਜ਼ਿਲਾ ਸਿੱਖਿਆ ਦਫਤਰ ਚੋਂ ਡਿਪਟੀ. ਡੀ.ਈ.ਓ. ਰਾਜੇਸ਼ ਮੱਕੜ ਤੇ ਮੈਡਮ ਗੁਰਪ੍ਰੀਤ ਕੌਰ, ਮਨਜੀਤ ਸਿੰੰਘ, ਜਿਵਲ ਜੈਨ ਆਦਿ ਹਾਜ਼ਰ ਸਨ।