ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਫ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਸਰੀ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ 1 ਜੂਨ ਤੋਂ ਸ਼ੁਰੂ ਹੋਏ ਸਮਰ ਕੈਂਪ ਦੋਰਾਨ ਛੋਟੇ-ਛੋਟੇ ਵਿਦਿਆਰਥੀਆਂ ਨੇ ਅੱਜ ਕੁੱਝ ਇਨਡੋਰ ਐਕਟੀਵਿਟੀਜ਼ ਅਤੇ ਆਊਟਡੋਰ ਖੇਡਾਂ ਦਾ ਆਨੰਦ ਲਿਆ। ਜਿਸ ਦੌਰਾਨ ਵਿਦਿਆਰਥੀਆਂ ਨੇ ਮੁੱਖ ਰੂਪ ਵਿੱਚ ਹਾਕੀ ਖੇਡੀ। ਖੇਡਾਂ ਨੂੰ ਲੈਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਰ ਕੈਂਪ ਵਿੱਚ ਅੱਜ ਕਈ ਪ੍ਰਕਾਰ ਦੇ ਮੁਕਾਬਲੇ ਹੋਏ ਜਿਵੇਂ ਚਿੱਤਰਕਾਰੀ, ਆਰਟ ਐਂਡ ਕਰਾਫਟ, ਥੰਬ ਪੈਂਟਿਂਗ ਆਦਿ। ਵਿਦਿਆਰਥੀਆਂ ਨੇ ਬੜ੍ਹੇ ਹੀ ਜੋਸ਼ ਅਤੇ ਉਮੰਗ ਨਾਲ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਪਰ ਅੱਜ ਖਿੱਚ ਦਾ ਮੁੱਖ ਕੇਂਦਰ ਆਊਟਡੋਰ ਖੇਡਾਂ ਸਨ ਜਿੰਨ੍ਹਾਂ ਵਿੱਚ ਹਾਕੀ, ਫੁੱਟਬਾਲ ਆਦਿ ਸ਼ਾਮਿਲ ਸਨ। ਇਹ ਸੱਭ ਖੇਡਾਂ ਵਿਦਿਆਰਥੀਆਂ ਵਿੱਚ ਮਿਲਵਰਤਨ ਅਤੇ ਟੀਮਵਰਕ ਦੀ ਭਾਵਨਾ ਦਾ ਵਿਕਾਸ ਕਰਨ ਵਿੱਚ ਸਹਾਇਕ ਸਿੱਧ ਹੋ ਸਕਦੀਆਂ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਖੇਡਾਂ ਸਾਡੇ ਜੀਵਨ ਵਿੱਚ ਅਨੁਸ਼ਾਸਨ ਨੂੰ ਵੀ ਬਰਕਰਾਰ ਰੱਖਦੀਆਂ ਹਨ ਇਸ ਲਈ ਜੇਕਰ ਵਿਦਿਆਰਥੀਆਂ ਛੋਟੀ ਉਮਰ ਤੋਂ ਹੀ ਖੇਡਾਂ ਵੱਲ ਲਗਾਇਆ ਜਾਵੇ ਤੋਂ ਆਪਸੀ ਸਹਿਯੋਗ, ਟੀਮਵਰਕ, ਅਨੁਸ਼ਾਸਨ, ਸਹਿਨਸ਼ੀਲਤਾ, ਆਤਮਬਲ ਅਤੇ ਸੈਲਫ ਕੰਟਰੋਲ ਜਿਹੇ ਗੁਣਾਂ ਦਾ ਵਿਕਾਸ ਹੋ ਸਕਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵੀ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਇਸ ਸਮਰ ਕੈਂਪ ਵਿੱਚ ਹਿੱਸਾ ਲੈਣ ਲਈ ਕਿਹਾ।