ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਂਸਟਰੀ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਅਜੋਕੇ ਪ੍ਰਗਤੀਸ਼ੀਲ ਯੁਗ ਵਿੱਚ ਸਮੇਂ ਦੇ ਨਾਲ ਚੱਲਣ ਦੇ ਕਾਬਿਲ ਬਣਾਉਣ ਲਈ ਹਰ ਪ੍ਰਕਾਰ ਦੀਆਂ ਆਧੂਨਿਕ ਸੁਵੀਧਾਵਾਂ ਮੁਹਇਆ ਕਰਵਾ ਰਿਹਾ ਹੈ। ਆਪਣੀ ਇਸ ਕਾਰਜਕੁਸ਼ਲਤਾ ਦੇ ਸਦਕਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਂਟੇਂਸਰੀ ਸਕੂਲ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ‘ਫੈਪ ਨੈਸ਼ਨਲ ਅਵਾਰਡਜ਼-2022’ ਵਿੱਚ ‘ਬੈਸਟ ਸਕੂਲ ਫਾਰ ਇਨੋਵੇਟਿਵ ਟੀਚਿੰਗ ਪ੍ਰੈਕਟਿਸਿਜ਼’ ਦੇ ਅਵਾਰਡ ਨਾਲ ਨਵਾਜਿਆ ਗਿਆ। ਇਹ ਅਵਾਰਡ ਸਕੂਲ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਅਤੇ ਮੈਨੇਜਮੈਂਟ ਮੈਂਬਰ ਅਰਵਿੰਦਰ ਪਾਲ ਸਿੰਘ ਦੁਆਰਾ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਜੀ ਵੱਲੋੋਂ ਪ੍ਰਾਪਤ ਕੀਤਾ। ਇਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਬਲੂਮਿੰਗ ਬਡਜ਼ ਏ. ਬੀ. ਸੀ. ਮੌਨਟੇਂਸਟਰੀ ਸਕੂਲ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਏ ਸਾਂਝੇ ਤੌਰ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਇਸ ਵਾਰ ਪੂਰੇ ਭਾਰਤ ਵਿੱਚੋਂ 13 ਪ੍ਰਾਈਵੇਟ ਸਕੂਲ ਹੀ ‘ਬੈਸਟ ਸਕੂਲ ਵਿਦ ਇਨੋਵੇਟਿਵ ਟੀਚਿੰਗ ਪ੍ਰੈਕਟਿਸਿਜ਼’ ਦਾ ਸਨਮਾਨ ਹਾਸਿਲ ਕਰ ਸਕੇ ਜਿੰਨਾਂ ਵਿੱਚੋਂ ਇੱਕ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਂਸਟਰੀ ਸਕੂਲ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਜੀ ਨੇ ਸਕੂਲ ਮੈਨੇਜਮੈਂਟ ਦਾ ਉਚੇਚੇ ਤੌਰ ਧੰਨਵਾਦ ਕਰਦਿਆਂ ਦੱਸਿਆ ਕਿ ਬਲੂਮਿੰਗ ਬਡਜ਼ ਏ.ਬੀ.ਸੀ. ਮੌਂਟੇਸਰੀ ਸਕੂਲ ਅਕੈਡਮੀ ਫਾਰ ਬਰਿਲਿਅੰਟ ਚਾਇਲਡ, ਜੋਰਜੀਆ, ਅਮੇਰਿਕਾ ਤੋਂ ਮਾਨਤਾ ਪ੍ਰਾਪਤ ਹੈ। ਇਸ ਸਕੂਲ ਇੱਕ ਰਵਾਇਤੀ ਪਹੁੰਚ ਨੂੰ ਲਾਗੂ ਕਰਨ ਦੀ ਬਜਾਏ ਮੋਂਟੇਸਰੀ ਹੋਣ ਦੇ ਨਾਤੇ ਇਹ ਸਕੂਲ ਬਹੁਪੱਖੀ ਨਵੀਨਤਮ ਪਹੁੰਚ ਦੀ ਵਰਤੋਂ ਕਰਦਾ ਹੈ ਜਿੱਥੇ ਹਰੇਕ ਵਿਦਿਆਰਥੀ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਅਧਿਆਪਕ ਗਿਆਨ ਪ੍ਰਦਾਨ ਕਰਨ ਲਈ ਵਿਦਿਆਰਥੀਆਂ ਦੀ ਸ਼ੈਲੀ ਨੂੰ ਅਨੁਕੂਲ ਬਣਾਉਂਦਾ ਹੈ। ਇਹ ਸਕੂਲ ਵਿਅਕਤੀਗਤ ਅਤੇ ਕੇਂਦ੍ਰਿਤ ਸਿੱਖਿਆ ਨੂੰ ਤਰਜੀਹ ਦਿੰਦਾ ਹੈ ਤਾਂ ਜੋ ਬੱਚਾ ਸਵੈ-ਅਨੁਭਵ ਦੁਆਰਾ ਗਿਆਨ ਦੀ ਵਧੇਰੇ ਖੋਜ ਕਰ ਸਕੇ। ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਤਰੱਕੀ ਨੂੰ ਨੋਟ ਕੀਤਾ ਜਾਂਦਾ ਹੈ ਅਤੇ ਅਧਿਆਪਨ ਸਮੱਗਰੀ ਦੀ ਵਰਤੋਂ ਦੀ ਸਹੂਲਤ ਦਿੱਤੀ ਜਾਂਦੀ ਹੈ। ਬੀ.ਬੀ.ਐੱਸ. ਕੋਲ ਮੋਂਟੇਸਰੀ ਦੁਆਰਾ ਵਿਕਸਤ ਵਿਸ਼ੇਸ਼ ਵਿਦਿਅਕ ਸਮੱਗਰੀ ਹੈ ਜੋ ਖੇਡਣ ਅਤੇ ਕੰਮ ਦੇ ਸਮੇਂ ਦੇ ਮਿਸ਼ਰਣ ਨਾਲ ਸੰਪੂਰਨ, ਖੁਸ਼ਹਾਲ ਅਤੇ ਸੁਰੱਖਿਅਤ ਪਹੁੰਚ ਵਿੱਚ ਵਿਸ਼ਵਾਸ ਰੱਖਦੀਆਂ ਹਨ। ਸਕੂਲ ਦੀ ਹਰੇਕ ਕਲਾਸ ਹਰ ਪ੍ਰਕਾਰ ਦੀਆਂ ਸਹੂਲਤਾ ਜਿਵੇਂ ਕਿ ਏਅਰ ਕੰਡੀਸ਼ਨਡ ਕਮਰੇ, ਆਧੁਨਿਕ ਅਤੇ ਨਵੀਨਤਾਕਾਰੀ ਆਡੀਓ – ਵਿਜ਼ੂਅਲ ਏਡਜ਼ ਆਦਿ ਨਾਲ ਲੈਸ ਹਨ। ਸਕੂਲ ਸੁਰੱਖਿਆ ਦਾ ਵੀ ਵਾਅਦਾ ਕਰਦਾ ਹੈ ਕਿਉਂਕਿ ਸਕੂਲ ਦਾ ਹਰ ਕੋਨਾ ਹੀ ਨਹੀਂ ਬਲਕਿ ਆਵਾਜਾਈ ਦੇ ਸਾਧਨ ਵੀ ਸੀ.ਸੀ.ਟੀ.ਵੀ. ਨਿਗਰਾਨੀ ਅਧੀਨ ਹੈ। ਸਾਡੀ ਆਦਰਸ਼ ਪ੍ਰਤੀ ਦ੍ਰਿੜ ਵਚਨਬੱਧਤਾ ਅਤੇ ਟੈਕਨਾਲੋਜੀ ਵਿੱਚ ਤਰੱਕੀ ਦੇ ਨਾਲ-ਨਾਲ ਆਧੁਨਿਕ ਵਿਚਾਰਧਾਰਾਵਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਅਤੇ ਖੁੱਲੀ ਮਾਨਸਿਕਤਾ ਨੇ ਸਕੂਲ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਮਦਦ ਕੀਤੀ ਹੈ। ਅੰਤ ਵਿੱਚ ਉਹਨਾਂ ਕਿਹਾ ਕਿ ਇਹ ਸਨਮਾਨ ਸਾਡੇ ਲਈ ਪ੍ਰੈਰਨਾ ਦਾ ਇੱਕ ਅਥਾਹ ਸੋਮਾ ਹੈ ਜੋ ਸਾਨੂੰ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ।