ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹੀ ਹਿੱਸਾ ਬਲੂਮਿੰਗ ਬੱਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿਖੇ ਨੰਨੇ-ਮੁੰਨੇ ਬੱਚਿਆਂ ਲਈ 10 ਰੋਜਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ। ਹਰ ਸਾਲ ਬੀ.ਬੀ.ਐੱਸ ਸੰਸਥਾਵਾਂ ਵਿਦਿਆਰਥੀਆਂ ਲਈ ਸਮਰ ਕੈਂਪ ਦਾ ਆਯੋਜਨ ਕਰਦੀਆ ਹਨ। ਸਮਰ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾ ਨੂੰ ਉਜਾਗਰ ਕਰਨਾ ਹੈ। ਸਮਰ ਕੈਂਪ ਵਿੱਚ ਵਿਦਿਆਰਥੀ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਜਾਣਕਾਰੀ ਸਾਂਝੀ ਕਰਦਿਆ ਸਕੂਲ ਪ੍ਰਿੰਸੀਪਲ ਸੋਨੀਆ ਸ਼ਰਮਾ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਤਰਾਂ ਦੀਆਂ ਇੰਡੋਰ ਤੇ ਆਉਟਡੋਰ ਐਕਟੀਵਿਟੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਵਿੱਚ ਬਣੇ ਸਪਲੈਸ਼ ਪੂਲ ਵਿੱਚ ਵਿਦਿਆਰਥੀ ਗਰਮੀ ਤੋਂ ਰਾਹਤ ਪਾ ਸਕਣਗੇ ਤੇ ਨਾਲ ਹੀ ਬਣੇ ਸੈਂਡ ਪਿਟ ਵਿੱਚ ਰੇਤ ਨਾਲ ਵੱਖ-ਵੱਖ ਢਾਂਚੇ ਬਣਾਉਣਾ ਵੀ ਸਿੱਖਣਗੇ। ਇਸ ਤੋਂ ਇਲਾਵਾ ਵਿਦਿਆਰਥਆਂ ਲਈ ਡਾਂਸ, ਸੰਗੀਤ ਦੀਆਂ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਕਲੇਅ ਮੋਡਲਿੰਗ ਆਦਿ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਵਿਦਿਆਰਥੀ ਸਮਰ ਕੈਂਪ ਦੋਰਾਨ ਇੰਡੋਰ ਖੇਡਾਂ ਦਾ ਆਨੰਦ ਲੈਣਗੇ ਜਿਵੇਂ ਕਿ ਸ਼ੂਟਿੰਗ ਬੈਲੂਨ, ਕਾਰ ਰੇਸ, ਫਨ ਵਿਦ ਬਾਕਸਿੰਗ, ਫੀਸ਼ਿੰਗ ਆਦਿ। ਅੱਜ ਪਹਿਲੇ ਦਿਨ ਸਮਰ ਕੈਂਪ ਵਿੱਚ ਮੁੱਖ ਐਕਟੀਵਿਟੀ ਰੂੰ ਡੈਕੋਰੇਸ਼ਨ ਨਾਲ ਸਬੰਧਤ ਸੀ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਬੀ. ਬੀ. ਐਸ ਗਰੁੱਪ ਆਫ ਸਕੂਲਜ਼ ਦੀ ਮੈਨੇਜਮੈਂਟ ਦੀ ਹਮੇਸ਼ਾ ਇਹ ਸੋਚ ਰਹਿੰਦੀ ਹੈ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇ ਅਤੇ ਪੜਾਈ ਦੇ ਨਾਲ-ਨਾਲ ਵਿਦਿਆਰਥੀ ਹਰ ਪੱਖੋਂ ਕਾਮਯਾਬ ਹੋ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਸਕਣ। ਇਸ ਮੌਕੇ ਸਕੂਲ ਸਟਾਫ ਵੱਲੋਂ ਇਸ ਸਮਰ ਕੈਂਪ ਦੇ ਆਯੋਜਨ ਲਈ ਸਕੂਲ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।