ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਅਸੈੱਸਮੈਂਟ ਫਾਰ ਸਾਇਂਟਿਫਿਕ ਟੈਂਪਰਾਮੈਂਟ ਅਤੇ ਐਪਟੀਚਿਉਟ ਟੈਸਟ ਵਿੱਚ ਗੋਲਡ ਮੈਡਲ ਹਾਸਲ ਕੀਤੇ।

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਵਿਦਿਅਕ ਖੇਤਰ, ਖੇਡ ਖੇਤਰ, ਹੋਰ ਅਗਾਂਹਵਧੂ ਖੇਤਰਾਂ ਵਿੱਚ ਆਪਣਾ ਸਿੱਕਾ ਜਮਾਉਂਦੇ ਹੋਏ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। 27 ਅਤੇ 28 ਜਨਵਰੀ-2020 ਨੂੰ ਸੀ.ਬੀ.ਐੱਸ.ਸੀ. ਨਵੀਂ ਦਿੱਲੀ ਦੇ ਆਦੇਸ਼ ਅਨੁਸਾਰ ਛਸ਼ੀ੍ਰ (ਨੈਸ਼ਨਲ ਇਸੰਟੀਚਊਟ ਆਫ ਸਾਇੰਸ ਟਕਨਾਲਜ਼ੀ ਅਤੇ ਡਿਵਲੈਪਮੈਂਟ ਸਟੱਡੀਜ਼) ਵੱਲੋਂ ਨੈਸ਼ਨਲ ਅਸੈੱਸਮੈਂਟ ਫਾਰ ਸਾਇਂਟਿਫਿਕ ਟੈਂਪਰਾਮੈਂਟ ਅਤੇ ਐਪਟੀਚਿਉਟ 2019 (ਂਅਸ਼ਠਅ 2019) ਸਕੂਲ ਪੱਧਰ ‘ਤੇ ਬਲੂਮਿੰਗ ਬਡਜ਼ ਸਕੂਲ ਵਿੱਚ ਕਰਵਾਇਆ ਗਿਆ ਸੀ। ਜਿਸ ਵਿੱਚ ਸੰਸਥਾ ਦੇ 57 ਬੱਚਿਆਂ ਨੇ ਭਾਗ ਲਿਆ। ਜਿਹਨਾਂ ਵਿੱਚੋਂ ਸੰਸਥਾ ਦੇ ਦੋ ਵਿਦਿਆਰਥੀ ਯੁਵਰਾਜ ਸਿੰਘ ਨੇ 71.67% ਅਤੇ ਮੁਸਕਾਨ ਕੁਮਾਰੀ ਨੇ 65.83% ਅੰਕ ਹਾਸਲ ਕਰਕੇ ਗੋਲਡ ਮੈਡਲ, ਸਰਟੀਫਿਕੇਟ ਆਫ ਐਕਸੀਲੈਂਸ, ਜੁਨਿਅਰ ਸਾਇਂਸ ਕਲੱਬ ਦੀ ਲੇਬਲ ਪਿੰਨ ਵੀ ਹਾਸਲ ਕੀਤੀ। ਸੰਸਥਾ ਵਿੱਚ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ ਅਤੇ ਜੁਆਂਇਂਟ ਡਾਇਰੈਕਟਰ ਨਤਾਸ਼ਾ ਸੈਣੀ ਨੇ ਵਿਦਿਆਰਥੀਆਂ ਨੂੰ ਸਾਂਝੇ ਤੌਰ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅੱਗੇ ਵਧਣ ਦੀ ਕਾਮਨਾ ਕਰਦੇ ਹੋਏ ਹੋਰ ਮਿਹਨਤ ਕਰਨ ਅਤੇ ਕਾਮਯਾਬ ਹੋਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਡਾ: ਹਮੀਲੀਆ ਨੇ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਦੇ ਰੂਪ ਵਿੱਚ ਬੱਚਿਆਂ ਨੂੰ ਇੱਕ ਅਜਿਹਾ ਪਲੇਟਫਾਰਮ ਮਿਲਿਆ ਹੈ ਜਿਸ ਰਾਹੀਂ ਬੱਚੇ ਜ਼ਿੰਦਗੀ ਦੇ ਹਰ ਇਮਤਿਹਾਨ ਲਈ ਤਿਆਰ ਹੁੰਦੇ ਹਨ। ਉਹਨਾਂ ਦੱਸਿਆ ਕਿ ਸੰਸਥਾ ਵਿੱਚ ਇਸ ਤਰ੍ਹਾਂ ਦੇ ਟੈਸਟ ਕਰਵਾਏ ਜਾਂਦੇ ਰਹਿੰਦੇ ਹਨ ਤਾਂ ਜੋ ਵਿਦਿਆਰਥੀ ਪੜਾਈ ਲਈ ਵੱਖ-ਵੱਖ ਪਲੇਫਾਰਮ ਉੱਪਰ ਆਪਣੀ ਯੋਗਤਾ ਅਨੁਸਾਰ ਵਧੀਆ ਪਰਦਰਸ਼ਨ ਕਰਕੇ ਆਪਣੇ ਮਾਪਿਆਂ ਤੇ ਸੰਸਥਾ ਦਾ ਨਾਂਅ ਰੋਸ਼ਨ ਕਰ ਸਕਨ। ਉਹਨਾਂ ਵੱਲੋਂ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਮੈਡਮ ਕਮਲ ਸੈਣੀ ਦਾ ਧੰਨਵਾਦ ਕੀਤਾ ਜੋ ਉਨਾਂ ਦੀ ਮਿਹਨਤ ਸਦਕਾ ਵਿਦਿਅਰਥੀ ਬੁਲੰਦੀਆਂ ਨੂੰ ਛੋਂਹਦੇ ਅੱਗੇ ਵੱਧਦੇ ਜਾ ਰਹੇ ਹਨ।

BBSCBSECSIRGOLD MEDALmogaNASTA 2019