ਸਥਾਨਕ ਸਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਗਿਆ। ਜਿਸ ਦੋਰਾਨ ਵਿਦਿਆਰਥੀਆਂ ਨੇ ਇਸ ਦਿਵਸ ਸੰਬੰਧੀ ਚਾਰਟ ਉਪੱਰ ਨੈਸ਼ਨਲ ਸੇਫਟੀ ਕੌਂਸਲ ਦਾ ਲੋਗੋ ਬਨਾ ਕੇ ਆਰਟੀਕਲ ਪੇਸ਼ ਕੀਤੇ। ਜਿਸ ਵਿੱਚ ਉਹਨਾਂ ਦੱਸਿਆ ਕਿ ਇਹ ਦਿਵਸ ਹਰ ਸਾਲ 4 ਮਾਰਚ ਨੂੰ ਨੈਸ਼ਨਲ ਸੇਫਟੀ ਕੌਂਸਲ ਦੇ ਸਥਾਪਨਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਪਹਿਲਾ ਰਾਸ਼ਟਰੀ ਸੁਰੱਖਿਆ ਦਿਵਸ ਮੁਹਿੰਮ 1972 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਉਦੋਂ ਤੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ। ਇਹ ਮੁਹਿੰਮ ਹੁਣ ਆਪਣੇ 49 ਵੇਂ ਸਾਲ ਵਿੱਚ ਦਾਖਲ ਹੋ ਰਹੀ ਹੈ। ਪਹਿਲਾਂ ਇਸ ਸਿਰਫ ਇਕ ਦਿਨ ਲਈ ਮਨਾਇਆ ਜਾਂਦਾ ਸੀ ਪਰ ਹੁਣ ਇਹ ਮੁਹਿੰਮ ਵੱਧ ਕੇ ਪੂਰਾ ਹਫਤਾ ਮਨਾਇਆ ਜਾਂਦਾ ਹੈ 4 ਮਾਰਚ ਤੋਂ 11 ਮਾਰਚ ਤੱਕ। ਰਾਸ਼ਟਰੀ ਸੁੱਰਖਿਆ ਦਿਵਸ ਆਮ ਜਨਤਾ ਵਿੱਚ ਵੱਖੋ ਵੱਖਰੇ ਸੁਰੱਖਿਆ ਉਪਾਵਾਂ ਅਤੇ ਸਫਾਈ ਸੰਬੰਧੀ ਉਪਾਵਾਂ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ ਜਿਨ੍ਹਾਂ ਦੀ ਲੋਕਾਂ ਨੂੰ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਅਪਣਾਉਣ ਦੀ ਜ਼ਰੂਰਤ ਹੈ। ਹਾਲਾਂਕਿ, ਰਾਸ਼ਟਰੀ ਸੁਰੱਖਿਆ ਦਿਵਸ ਦੀ ਯਾਦ ਦਿਵਸ ਹਰ ਸਾਲ ਇੱਕ ਥੀਮ ‘ਤੇ ਅਧਾਰਤ ਹੁੰਦੀ ਹੈ। ਸਾਲ 2021 ਲਈ ਰਾਸ਼ਟਰੀ ਸੁਰੱਖਿਆ ਦਿਵਸ ਵਿਸ਼ਾ “ਸੜਕ ਸੁਰੱਖਿਆ” ਹੈ। ਵਿਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਪ੍ਰਿੰਸੀਪਲ ਹਮੀਲੀਆ ਰਾਣੀ ਨੇ ਦੱਸਿਆ ਕਿ ਸੜਕ ਉੱਪਰ ਹੋ ਰਹੀਆਂ ਦੁਰਘਟਨਾਵਾਂ ਚੋਂ ਜਿਆਦਾਤਰ ਦੁਰਘਟਨਾਵਾਂ ਟ੍ਰੈਫਿਕ ਨਿਯਮਾਂ ਦੀਆ ਪੂਰੀ ਤਰ੍ਹਾਂ ਪਾਲਣਾ ਨਾਂ ਕਰਨ ਕਰਕੇ ਹੀ ਹੋ ਰਹੀਆਂ ਹਨ। ਇਹਨਾਂ ਐਕਸੀਡੈਂਟਾਂ ਨੂੰ ਰੋਕਣ ਲਈ ਸਾਨੂੰ ਸਭ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆ ਹਦਾਇਤਾਂ ਨੂੰ ਪੂ੍ਰੀ ਤਰ੍ਹਾਂ ਅਮਲ ਚ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੌ ਕੋਈ ਵੀ ਅਣਸੁਖਾਵੀਂ ਘਟਨਾਂ ਸੜਕਾਂ ਤੇ ਨਾ ਹੋਵੇ ਤੇ ਲੋਕਾਂ ਦੀ ਜਿੰਦਗੀ ਬੱਚ ਸਕੇ। ਇਸ ਮੌਕੇ ਵਿਦਿਆਰਥੀ ਤੇ ਸਕੂਲ ਸਟਾਫ ਮੋਜਦ ਸਨ।