ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਬੱਚਿਆਂ ਅਤੇ ਸਟਾਫ ਨੂੰ ਵਰਲਡ ਮੋਸਕੀਟੋ ਦੇਅ ਮੌਕੇ ਮੱਛਰਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਹਨਾਂ ਬਿਮਾਰੀਆਂ ਤੋ ਬਚਾਅ ਲਈ ਸਾਵਧਾਨੀਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਸਬੰਧੀ ਵਿਦਿਆਰਥੀਆਂ ਦੁਆਰਾ ਆਰਟੀਕਲ ਅਤੇ ਚਾਰਟ ਪੇਸ਼ ਕੀਤੇ ਗਏ, ਜਿਸ ਵਿੱਚ ਉਹਨਾਂ ਦੱਸਿਆ ਕਿ ਹਰ ਸਾਲ 20 ਅਗਸਤ ਨੂੰ ਮੱਛਰਾਂ ਕਾਰਨ ਹੋਣ ਵਾਲੀ ਬਿਮਾਰੀ ਅਤੇ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਮੱਛਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਉਸ ਦਿਨ ਨੂੰ ਦਰਸਾਉਂਦਾ ਹੈ ਜਦੋਂ ਸਰ ਰੋਨਾਲਡ ਰੌਸ ਨੇ ਮਾਦਾ ਮੱਛਰ ਅਤੇ ਮਲੇਰੀਆ ਦੇ ਵਿਚਕਾਰ ਸਬੰਧ ਦੀ ਖੋਜ ਕੀਤੀ, ਜਿਸਨੇ ਡਾਕਟਰੀ ਇਤਿਹਾਸ ਦਾ ਰਾਹ ਬਦਲ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਇਸ ਸਾਲ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਮੱਛਰ ਦਿਵਸ 2021 ਦਾ ਵਿਸ਼ਾ “ਜ਼ੀਰੋ-ਮਲੇਰੀਆ ਦੇ ਟੀਚੇ ਤੱਕ ਪਹੁੰਚਣਾ” ਹੈ। ਉਹਨਾਂ ਕਿਹਾ ਕਿ ਬਾਰਿਸ਼ ਦੇ ਮੌਸਮ ਦੌਰਾਨ ਮੱਛਰ ਬਹੁਤ ਜਿਆਦਾ ਵੱਧ ਜਾਂਦੇ ਹਨ ਅਤੇ ਇਹਨਾਂ ਮੱਛਰਾਂ ਕਰਕੇ ਡੇਂਗੂ, ਮਲੇਰਿਆ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲਦੀਆਂ ਹਨ ਤੇ ਇਸ ਤੋਂ ਕਿਸ ਤਰਾਂ੍ਹ ਬਚਿਆ ਜਾ ਸਕਦਾ ਹੈ। ਵਿਦਿਆਰਥੀਆਂ ਨੇ ਇਹਨਾਂ ਬਿਮਾਰੀਆਂ ਤੋਂ ਬਚਾਅ ਕਰਨ ਵਾਸਤੇ ਜਰੂਰੀ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਿਵੇਂ ਕਿ ਸਾਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ, ਆਲੇ ਦੁਆਲੇ ਕਿਸੇ ਵੀ ਥਾਂ ਤੇ ਪਾਣੀ ਨਹੀਂ ਜਮਾਂ ਹੋਣ ਦੇਣਾ ਚਾਹੀਦਾ, ਮੱਛਰਾਂ ਤੋਂ ਬਚਾਅ ਵਾਸਤੇ ਮੱਛਰਦਾਨੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਮੇਂ ਸਮੇਂ ਤੇ ਸੇਹਤ ਵਿਭਾਗ ਦੁਆਰਾ ਵੀ ਮੱਛਰਾਂ ਨੂੰ ਮਾਰਨ ਵਾਲੀ ਸਪ੍ਰੇ ਕੀਤੀ ਜਾਂਦੀ ਹੈ। ਖਾਣ-ਪੀਣ ਵਾਲੀਆ ਵਸਤਾਂ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ, ਸ਼ਾਮ ਵੇਲੇ ਘਰੋਂ ਬਾਹਰ ਜਾਣ ਮੌਕੇ ਪੂਰੇ ਸ਼ਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਇਹਨਾਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ ਅਤੇ ਇੱਕ ਨਿਰੋਗ ਸਮਾਜ ਦੀ ਸਥਾਪਨਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ । ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਨਿਰੋਗ ਸ਼ਰੀਰ ਵਿੱਚ ਹੀ ਇਹ ਨਿਰੋਗ ਦਿਮਾਗ ਦਾ ਵਾਸ ਹੋ ਸਕਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।