ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਅਧਿਆਪਕਾਵਾਂ ਵੱਲੋਂ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ਗਿਆ ‘ਤੀਜ’ ਦਾ ਤਿਉਹਾਰ

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਅਧਿਆਪਕਾਵਾਂ ਵੱਲੋਂ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ਗਿਆ ‘ਤੀਜ’ ਦਾ ਤਿਉਹਾਰ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਕੂਲ਼ ਦੀਆਂ ਅਧਿਆਪਕਾਵਾਂ ਵੱਲੋਂ ‘ਤੀਜ’ ਦੇ ਮੌਕੇ ਤੇ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ। ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਦਾ. ਹਮੀਲੀਆ ਰਾਣੀ ਵੱਲੋਂ ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ‘ਤੀਜ’ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱੱਸਿਆ ਕਿ ਇਹ ਤਿਉਹਾਰ ਜਿਸ ਨੂੰ ‘ਤੀਆਂ ਤੀਜ ਦੀਆਂ’ ਵੀ ਕਿਹਾ ਜਾਂਦਾ ਹੈ ਇਹ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਇੱਕ ਅਣਿਖੜਵਾਂ ਅੰਗ ਹੈ। ਇਹ ਤਿਉਹਾਰ ਖੁਸ਼ੀਆਂ, ਖੇੜਿਆਂ ਤੇ ਆਪਸੀ ਪਿਆਰ ਨੂੰ ਵਧਾਉਣ ਵਾਲਾ ਤਿਉਹਾਰ ਹੈ। ਇਸ ਦਿਨ ਨੂੰ ਤਿਉਹਾਰਾਂ ਦੀ ਸ਼ੁਰੂਆਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਸਕੂਲ਼ ਦੀਆਂ ਅਧਿਆਪਕਾਵਾਂ, ਜੋ ਕਿ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੀਆ ਨਜ਼ਰ ਆ ਰਹੀਆਂ ਸਨ, ਵੱਲੋਂ ਪੰਜਾਬੀ ਲੋਕਨਾਚ ‘ਗਿੱਧਾ’ ਪੇਸ਼ ਕੀਤਾ ਗਿਆ ।ਪੰਜਾਬੀ ਲੋਕਨਾਚ ‘ਗਿੱਧੇ’ ਦੀ ਪੇਸ਼ਕਾਰੀ ਉਸ ਵਕਤ ਹੋਰ ਵੀ ਨਿੱਖਰ ਕੇ ਸਾਹਮਣੇ ਆਈ ਜਦੋਂ ‘ਪੱਖੀਆਂ’, ‘ਛੱਜਾਂ’, ‘ਪਰਾਂਦਿਆਂ’, ‘ਟਿੱਕਿਆਂ’ ਅਤੇ ‘ਫੁਲਕਾਰੀਆਂ’ ਨਾਲ ‘ਗਿੱਧੇ’ ਦੀ ਪੁਰਾਤਣ ਸ਼ਾਨ ਦੇਖਣ ਨੂੰ ਮਿਲੀ। ਪਾਈਆਂ ਗਈਆਂ ਬੋਲੀਆਂ ਅਤੇ ਗਾਏ ਗਏ ਲੋਕ ਗੀਤਾਂ ਨੇ ਵੇਖਣ ਤੇ ਸੁਨਣ ਵਾਲਿਆਂ ਦਾ ਦਿਲ ਛੋਹ ਲਿਆ। ਅਧਿਆਪਕਾਵਾਂ ਦੀ ਪੇਸ਼ਕਾਰੀ ਨੇ ਉਸ ਬੋਲੀ ਨੂੰ ਸਾਰਥਕ ਕਰ ਦਿੱਤਾ ਕਿ ‘ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ’,‘ਮੋਗੇ ਜੱਟੀ ਨੱਚੇ, ਪਟਿਆਲਾ ਖੜ੍ਹ-ਖੜ੍ਹ ਵੇਖਦਾ’।। ਇਸ ਸਮਾਗਮ ਦੌਰਾਨ ਹਰ ਪ੍ਰਕਾਰ ਦੀਆਂ ‘ਕੋਵਿਡ ਗਾਈਡਲਾਈਨਜ਼’ ਦੀ ਪੂਰੀ ਤਰ੍ਹਾਂ ਪਾਲਨਾ ਕੀਤੀ ਗਈ। ਸਮਾਗਮ ਦੀ ਸਮਾਪਤੀ ਤੇ ਗਰੁੱਪ ਚੇਅਰਮੈਨ ਸੰਜੀਵ ਕੂਮਾਰ ਸੈਣੀ ਵੱਲੋਂ ਸਮੂਹ ਸਟਾਫ ਨੂੰ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦੀ ਖਾਸ ਜ਼ਰੂਰਤ ਹੈ ਅਤੇ ਇਸ ਦੀ ਸਾਂਭ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਇਹਨਾਂ ਤਿਉਹਾਰਾਂ ਨੂੰ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਈਏ ਅਤੇ ਨਵੀਂ ਪੀੜ੍ਹੀ ਨੂੰ ਗੌਰਵਮਈ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖੀਏ।

BBScelebrationmogaregional danceteejtraditional