ਪੂਰੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਸਕੂਲ ਬੰਦ ਦਾ ਵਿਰੋਧ ਵੱਖ-ਵੱਖ ਸਕੂਲਾਂ ਦੇ ਸਟਾਫ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਬਲੂਮਿੰਗ ਬਡਜ਼ ਸਕੂਲ ਦੇ ਮਾਪਿਆਂ ਨੇ ਵੀ ਇਸ ਦਾ ਵਿਰੋਧ ਕੀਤਾ ਤੇ ਸਕੂਲ ਖੋਲਣ ਸੰਬੰਧੀ ਸਹਿਮਤੀ ਜ਼ਾਹਰ ਕੀਤੀ। ਸਕੂਲ ਵਿੱਚ ਪਹੁੰਚੇ ਮਾਪਿਆਂ ਨੇ ਆਪਣੇ ਦਸਤਖਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਸਾਲ ਲੰਬਾ ਸਮਾਂ ਸਕੂਲ ਬੰਦ ਹੋਣ ਕਾਰਨ ਜਿੱਥੇ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋਇਆ ਹੈ, ਉੱਥੇ ਹੀ ਵਿਦਿਆਰਥੀਆਂ ਦਾ ਮੁਬਾਇਲ ਚਲਾਉਣ ਵੱਲ ਰੁਝਾਨ ਵਧਿਆ ਹੈ। ਬੱਚੇ ਅਨੁਸ਼ਾਸਨਹੀਣ ਹੋ ਰਹੇ ਹਨ ਤੇ ਸਰੀਰਕ ਤੌਰ ਤੇ ਵੀ ਕਮਜ਼ੋਰ ਹੋਏ ਹਨ। ਉਹਨਾਂ ਨੇ ਸਰਕਾਰ ਵੱਲੋਂ ਹੁਣ ਫਿਰ ਸਕੂਲ 31 ਮਾਰਚ 2021 ਤੱਕ ਬੰਦ ਕੀਤੇ ਜਾਣ ਤੇ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਸਕੂਲ ਖੋਲਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਸਕੂਲ ਵਿੱਚ ਹਾਜ਼ਰ ਹੋ ਕੇ ਪੜਾਈ ਨੂੰ ਜਾਰੀ ਰੱਖ ਸਕਣ। ਜੋ ਛੋਟੇ ਬੱਚੇ ਹਨ ਜਿਹਨਾਂ ਨੇ ਅਜੇ ਪਹਿਲੀ ਵਾਰ ਸਕੂਲ ਆ ਕੇ ਆਪਣੀ ਪੜਾਈ ਸ਼ੁਰੂ ਕਰਨੀ ਸੀ ਉਹਨਾਂ ਨੂੰ ਆਨਲਾਇਨ ਪੜਾਈ ਦੇ ਜ਼ਰੀਏ ਪੜਾਉਣਾ ਬਹੁਤ ਔਖਾ ਹੈ ਤੇ ਛੋਟੀ ਉਮਰ ਵਿੱਚ ਹੀ ਸਕਰੀਨ ਅੱਗੇ ਬੈਠਣ ਕਰਕੇ ਉਹਨਾਂ ਦੀ ਸੇਹਤ ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਇਸ ਬਾਰੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੁੰ ਅਪੀਲ ਕੀਤੀ ਗਈ ਕਿ ਸਕੂਲ ਮੁੜ ਤੋਂ ਖੋਲੇ ਜਾਣ ਤਾਂ ਜੋ ਬੱਚਿਆਂ ਦਾ ਭਵਿੱਖ ਖਰਾਬ ਨਾਂ ਹੋਵੇ। ਇਸ ਸਮੇਂ ਸਾਰੇ ਬਾਜ਼ਾਰ ਅਤੇ ਹੋਰ ਅਦਾਰੇ ਖੁੱਲੇ ਹਨ, ਫੰਕਸ਼ਨ ਤੇ ਰੈਲੀਆਂ ਵੀ ਹੋ ਰਹੀਆਂ ਹਨ, ਬੱਸਾਂ ਚੱਲ ਰਹੀਆਂ ਹਨ, ਬੱਚੇ ਆਪਣੇ ਮਾਪਿਆਂ ਨਾਲ ਹਰ ਤਰ੍ਹਾਂ ਦੇ ਸਮਾਗਮਾਂ ਤੇ ਜਾ ਰਹੇ ਹਨ, ਪਰ ਇਕੱਲੇ ਸਕੂਲ ਹੀ ਬੰਦ ਹਨ। ਕ੍ਰਿਪਾ ਕਰਕੇ ਸਕੂਲ ਛੇਤੀ ਖੋਲੇ੍ਹ ਜਾਣ। ਉਹਨਾਂ ਇਹ ਵੀ ਯਕੀਨ ਦਵਇਆਂ ਕਿ ਅਸੀਂ ਬੱਚਿਆਂ ਦਾ ਕੋਵਿਡ-19 ਦੀ ਸਾਵਧਾਨੀਆਂ ਵਰਤਦੇ ਹੋਏ ਧਿਆਨ ਰੱਖਾਂਗੇ।