ਬਲੂਮਿੰਗ ਬਡਜ਼ ਸਕੂਲ ਵਿਚ ਕਰਵਾਇਆ ਗਿਆ ਟ੍ਰੈਫਿਕ ਨਿਯਮਾਂ ਲਈ ਜਾਗਰੁਕਤਾ ਸੈਮੀਨਾਰ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਮਾਨਯੋਗ ਐਸ.ਐਸ.ਪੀ ਮੋਗਾ ਸ੍ਰੀ ਧਰੂਮਨ ਐਚ ਨਿੰਬਾਲੇ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਕੂਲ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਵਿਚ ਟ੍ਰੈਫਿਕ ਐਜ਼ੂਕੇਸ਼ਨ ਸੈਲ ਜ਼ਿਲਾ ਮੋਗਾ ਵਲੋ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਟ੍ਰੈਫਿਕ ਸੈਲ ਕਾਂਸਟੇਬਲ ਸ੍ਰ. ਰਾਜਵਰਿੰਦਰ ਸਿੰਘ ਅਤੇ ਸੁਖਜ਼ਿੰਦਰ ਸਿੰਘ ਵਲੋਂ ਸਕੂਲ ਦੇ ਬੱਸ ਡਰਾਇਵਰਾਂ ਅਤੇ ਹੈਲਪਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਣੂ ਕਰਵਾਇਆ ਗਿਆ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਹਰ ਰੋਜ਼ ਵੱਧ ਰਹੇ ਸੜਕ ਹਾਦਸਿਆਂ ਤੇ ਕੰਟਰੋਲ ਕਰਨ ਲਈ ਕਾਂਸਟੇਬਲ ਵੱਲੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਮੁੱਢਲਾ ਫਰਜ਼ ਦੱਸਿਆ। ਇਸ ਮੌਕੇ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਸੰਸਥਾ ਦੇ ਸਾਰੇ ਡਰਾਈਵਰਾਂ ਨੂੰ ਆਪਣੀ ਜ਼ਿੰਮੇਵਾਰੀ ਸਬੰਧੀ ਇਮਾਨਦਾਰ ਰਹਿੰਦਿਆਂ ਨਸ਼ੇ ਤੋਂ ਬੱਚਣਾ ਚਾਹੀਦਾ ਹੈ, ਉਹਨਾਂ ਅੱਗੇ ਕਿਹਾ ਕਿ ਡਰਾਈਵਰਾਂ ਲਈ ਇਹ ਸਾਵਧਾਨੀਆਂ ਖੁਦ ਲਈ ਵੀ ਬਹੁਤ ਜ਼ਰੂਰੀ ਹਨ। ਜ਼ਿੰਦਗੀ ਬਹੁਤ ਕੀਮਤੀ ਹੈ। ਜ਼ਿਕਰਯੋਗ ਹੈ ਕਿ ਸ੍ਰ. ਰਾਜਵਰਿੰਦਰ ਸਿੰਘ ਅਤੇ ਟੀਮ ਵੱਲੋਂ ਬੱਸਾਂ ਦਾ ਨਿਰੀਖਣ ਕੀਤਾ ਗਿਆ ਜਿਸ ਵਿੱਚੋਂ ਸੰਸਥਾ ਦੀਆਂ ਸਾਰੀਆਂ ਬੱਸਾਂ ਖਰੀਆਂ ਉਤਰੀਆਂ। ਨਿਰੀਖਣ ਟੀਮ ਵੱਲੌਂ ਬੀ.ਬੀ.ਐਸ ਦੀ ਟਰਾਂਸਪੋਰਟ ਦੀ ਸਲਾਘਾ ਕਰਦਿਆਂ ਕਿਹਾ ਕਿ ਬੀ.ਬੀ. ਐਸ਼ ਦੀ ਹਰ ਬੱਸ ਵਿੱਚ ਜੀ ਪੀ ਐਸ ਸਿਸਟਮ, ਸੀ.ਸੀ.ਟੀ.ਵੀ ਕੈਮਰੇ, ਵਾਟਰ ਕੂਲਰ, ਫਸਟ ਏਡ ਬਾਕਸ ਅਤੇ ਰੋਡ ਸੇਫਟੀ ਨਿਯਮਾਂ ਅਨੁਸਾਰ ਸਾਰੇ ਪ੍ਰਬੰਧ ਮੌਜੂਦ ਹਨ। ਉਹਨਾਂ ਨੇ ਟਰਾਂਸਪੋਰਟ ਦੀ ਸ਼ਲਾਘਾ ਕਰਦਿਆਂ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਆਈ ਹੋਈ ਟੈ੍ਰਫਿਕ ਐਜੂਕੇਸ਼ਨ ਸੈਲ ਦੀ ਟੀਮ ਦਾ ਧੰਨਵਾਦ ਕੀਤਾ ਗਿਆ।