ਮੋਗਾ ਇਲਾਕੇ ਦੀ ਨਾਮਵਰ ਸੰਸਥਾ ਬੀ.ਬੀ.ਐੱਸ. ਆਇਲੈਟਸ ਤੇ ਇੰਮੀਗਰੇਸ਼ਨ ਸਰਵੀਸਜ਼ ਜਿਸਨੇ ਥੋੜੇ ਹੀ ਸਮੇਂ ਵਿੱਚ ਵਧੀਆ ਸਰਵਿਸ ਅਤੇ ਆਇਲੈਟਸ / ਪੀ.ਟੀ.ਈ ਦੇ ਵਧੀਆ ਨਤੀਜੇ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ ਅਤੇ ਲੋਕਾਂ ਨੂੰ ਇਮੀਗ੍ਰੇਸ਼ਨ ਅਤੇ ਐਜੂਕੇਸ਼ਨ ਦੀ ਸਹੀ ਜਾਣਕਾਰੀ ਮੁਹੱੱਈਆ ਕਰਵਾ ਰਹੀ ਹੈ। ਇਸ ਕਰਕੇ ਹੀ ਇਸ ਸੰਸਥਾ ਦੇ ਵਿਦਿਆਰਥੀ ਆਏ ਦਿਨ ਚੰਗੇ ਨਤੀਜੇ ਪ੍ਰਾਪਤ ਕਰ ਰਹੇ ਹਨ।ਇਸ ਲੜੀ ਨੂੰ ਅੱਗੇ ਤੋਰਦਿਆਂ ਇਸ ਸੰਸਥਾ ਨੇ ਦੀਪਕ ਕੁਮਾਰ (ਬਰਨਾਲਾ) ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਲਗਵਾ ਕੇ ਦੀਪਕ ਕੁਮਾਰ ਦਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਸੰਸਥਾਂ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਸੰਸਥਾ ਵਿੱਚ ਆਇਲੈਟਸ ਅਤੇ ਪੀ.ਟੀ.ਈ. ਦੀਆਂ ਕਲਾਸਾਂ ਏਅਰ ਕੰਡੀਸ਼ਨ ਹਨ ਤੇ ਹਰ ਕਲਾਸ ਵਿੱਚ ਅਤਿ ਆਧੁਨਿਕ ਟੱਚ ਸਕਰੀਨ ਬੋਰਡ ਤੇ ਪਰੋਜੈਕਟਰ ਲੱਗੇ ਹੋਏ ਹਨ। ਸੰਸਥਾ ਦੇ ਅਧਿਕਾਰੀ ਬਹੁਤ ਹੀ ਮਿਹਨਤੀ ਅਤੇ ਤਜਰਬੇਕਾਰ ਹਨ। ਹਰ ਫਾਇਲ ਨੂੰ ਧਿਆਨ ਨਾਲ ਤਿਆਰ ਕਰ ਕੇ ਲਗਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਦਾ ਇਸ ਸੰਸਥਾ ਪ੍ਰਤੀ ਵਿਸ਼ਵਾਸ ਵੱਧ ਰਿਹਾ ਹੈ ਅਤੇ ਉਹ ਵੀਜ਼ੇ ਪ੍ਰਾਪਤ ਕਰ ਰਹੇ ਹਨ। ਉਹਨਾਂ ਦੀਪਕ ਕੁਮਾਰ ਨੂੰ ਵੀਜ਼ੇ ਦੀ ਕਾਪੀ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆ। ਇਸ ਮੌਕੇ ਡਾਇਰੈਕਟਰ ਨੇਹਾ ਸੈਣੀ, ਪ੍ਰਬੰਧਕ ਮੈਡਮ ਨੁੰਪਿੰਦਰ ਕੌਰ ਅਤੇ ਦਵਿੰਦਰ ਸਿੰਘ ਹਾਜ਼ਰ ਸਨ।