ਮੋਗਾ ਦੀ ਪ੍ਰਸਿੱਧ ਸੰਸਥਾ ਬੀ. ਬੀ. ਐਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਇਲਟਸ/ ਪੀ.ਟੀ.ਈ ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ, ਦੇ ਵਿਦਿਆਰਥੀ ਆਏ ਦਿਨ ਵਧੀਆ ਨਤੀਜੇ ਪ੍ਰਾਪਤ ਕਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਦੇ ਵਿਦਿਆਰਥੀ ਹਰਜੀਤ ਸਿੰਘ ਧਾਲੀਵਾਲ ਵਾਸੀ ਪਿੰਡ ਤਲਵੰਡੀ ਭੰਗੇਰੀਆਂ ਨੇ ਪਿਛਲੇ ਦਿਨੀਂ ਆਏ ਆਈਲੈਟਸ ਦੇ ਨਤੀਜਿਆਂ ਵਿੱਚ ਓਵਰਆਲ 7 ਬੈਂਡ ਪ੍ਰਾਪਤ ਕੀਤੇ ਹਨ। ਲਿਸਨਿੰਗ ਵਿੱਚ ਹਰਜੀਤ ਸਿੰਗ ਨੇ 8.5 ਬੈਂਡ ਹਾਸਿਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਸੰਸਥਾ ਦੇ ਅਧਿਆਪਕ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹਨ। ਆਇਲਟਸ ਸੈਂਟਰ ਅਤੇ ਪੀ.ਟੀ.ਈ ਦੀਆ ਕਲਾਸਾਂ ਏਅਰ ਕੰਡੀਸ਼ਨ ਹਨ ਤੇ ਹਰ ਕਲਾਸ ਵਿੱਚ ਅਤਿਆਧੁਨਿਕ ਟੱਚ ਸਕਰੀਨ ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਹਨ। ਪੜਾਈ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਵੱਖਰਾ ਸਮਾਂ ਤੇ ਕਲਾਸ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਇਸ ਸਮੇਂ ਵਿਦਿਆਰਥੀ ਨੂੰ ਸੁਭਕਾਮਨਾਵਾਂ ਦਿੱਤੀਆਂ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਸੰਸਥਾ ਦੀ ਡਾਇਰੈਕਟਰ ਨੇਹਾ ਸੈਣੀ, ਪ੍ਰਬੰਧਕ ਮੈਡਮ ਨੁਪਿੰਦਰ ਕੋਰ ਤੇ ਦਵਿੰਦਰ ਸਿੰਘ ਵੀ ਹਾਜਿਰ ਸਨ।