ਅੱਜ ਸੀ.ਬੀ ਐਸ.ਈ ਦਾ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਜਿਸ ਵਿੱਚ ਗੁਰਲੀਨ ਕੌਰ ਨੇ 93.6% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੁਖਰਾਜ ਸਿੰਘ ਨੇ 93.2% ਅੰਕ ਲੈ ਕੇ ਦੂਸਰਾ ਸਥਾਨ ਅਤੇ ਮੁਸਕਾਨ ਕੁਮਾਰੀ ਨੇ 93% ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਬੀ.ਬੀ.ਐੱਸ ਦੇ 13 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ ਜਿਨ੍ਹਾਂ ਵਿੱਚੋਂ ਗੁਰਲੀਨ ਕੌਰ ਤੇ ਰਾਜਪ੍ਰੀਤ ਕੌਰ ਨੇ 92.8%, ਆਸਥਾ ਨੇ 92.6, ਅਰਸ਼ਨੂਰ ਕੌਰ ਨੇ 92.4%, ਰੁਪਿੰਦਰ ਕੌਰ ਨੇ 92.2%, ਨਵਜੋਤ ਕੌਰ 91.8%, ਕਰਨਜੋਤ ਸਿੰਘ ਰੱਖੜਾ ਨੇ 91.2% ਗੁਰਲੀਨ ਕੌਰ ਤੂਰ ਨੇ 91% ਹਰਮਨਜੋਤ ਕੌਰ ਅਤੇ ਸਿਮਰਨਪ੍ਰੀਤ ਕੌਰ ਨੇ 90% ਅੰਕ ਹਾਸਲ ਕੀਤੇ। ਇਸੇ ਤਰਾਂ੍ਹ ਸਕੂਲ ਵਿੱਚੋਂ 19 ਵਿਦਿਆਂਰਥੀਆਂ ਨੇ 85 ਤੋਂ 90% ਵਿਚਕਾਰ ਅੰਕ ਹਾਸਲ ਕੀਤੇ ਅਤੇ 13 ਵਿਦਿਆਰਥੀਆਂ ਨੇ 80 ਤੋਂ 85% ਵਿਚਕਾਰ ਅੰਕ ਹਾਸਲ ਕੀਤੇ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਬੀ.ਬੀ.ਐਸ ਦੇ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀ ਫਸਟ ਡਿਜ਼ੀਵਨ ਨਾਲ ਪਾਸ ਹੋਏ ਹਨ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 39 ਵਿਦਿਆਰਥੀਆਂ ਨੇ ਇੰਗਲਿਸ਼ ‘ਚ 90% ਤੋਂ ਉੱਪਰ ਅੰਕ ਹਾਸਲ ਕੀਤੇ, ਅਤੇ ਹਿੰਦੀ ‘ਚ 26 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ। ਇਸੇ ਤਰ੍ਹਾਂ 22 ਵਿਦਿਆਰਥੀਆਂ ਨੇ ਮੈਥ ਚੋਂ 90% ਤੋਂ ਉੱਪਰ ਅੰਕ ਹਾਸਲ ਕੀਤੇ। ਸੋਸ਼ਲ ਸਟਡੀਜ਼ ਚੋਂ 27 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ। ਸਾਇੰਸ’ਚ 21 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ। ਪੰਜਾਬੀ ਵਿਸ਼ੇ ‘ਚ 30 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ।
ਇਸ ਸਾਲ ਕੋਵਿਡ-19 ਕਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਵਿਦਿਆਰਥੀਆਂ ਦੀ ਸਿਹਤ ਦੀ ਸਰੁੱਖਿਆ ਨੂੰ ਮੁੱਖ ਰੱਖਦੇ ਹੋਏ ਸੀ.ਬੀ.ਐਸ.ਈ ਵੱਲੋਂ ਸਾਲ 2020-2021 ਦੇ ਬੋਰਡ ਦੇ ਪੇਪਰ ਰੱਦ ਕਰ ਦਿੱਤੇ ਹਏ ਸਨ ਅਤੇ ਸੀ.ਬੀ.ਐਸ.ਈ ਵੱਲੋਂ ਟੈਬੂਲੇਸ਼ਣ ਪਾਲਿਸੀ ਦੇ ਅਧਾਰ ਤੇ ਨਤੀਜਾ ਤਿਆਰ ਕੀਤਾ ਗਿਆ। ਸੀ.ਬੀ.ਐਸ.ਈ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਕੋਈ ਵੀ ਵਿਦਿਆਰਥੀ ਆਪਣੇ ਨਤੀਜ ੇ(ਅੰਕਾਂ) ਤੋਂ ਸ਼ੁੰਤਸਟ ਨਹੀਂ ਹਨ ਉਹ ਅਗਸਤ ਸਿਤੰਬਰ ਮਹੀਨੇ ਵਿੱਚ ਪੇਪਰ ਦੇ ਸਕਦੇ ਹਨ।
ਸਕੂਲ ਮੈਨੇਜਮੈਂਟ ਵੱਲੋਂ ਸੰਜੀਵ ਕੁਮਾਰ ਸੈਣੀ ਚੇਅਰਮੈਨ ਬਲੂਮਿੰਗ ਬਡਜ਼ ਗਰੁਪ, ਕਮਲ ਸੈਣੀ ਚੇਅਰਪਰਸਨ ਬਲੂਮਿੰਗ ਬਡਜ਼ ਸਕੂਲ ਅਤੇ ਡਾ. ਹਮੀਲੀਆ ਰਾਣੀ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।