ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਤੇ ਨਤਾਸ਼ਾ ਸੈਣੀ ਵੱਲੋਂ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ 15ਵੀਆਂ ਬੀ. ਬੀ. ਐੱਸ. ਗੇਮਜ਼ 2022 ਲਈ ਬੀ.ਬੀ.ਐੱਸ ਖੇਡਾਂ ਦੀ ਮਸ਼ਾਲ ਨੂੰ ਰੌਸ਼ਨ ਕੀਤਾ ਤੇ ਖਿਡਾਰੀਆਂ ਦੇ ਸਪੁਰਦ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ ਵਿਦਿਆਰਥੀਆ ਨੇ ਮਾਰਚ ਪਾਸਟ ਕੀਤਾ ਤੇ ਇਸ ਉਪਰੰਤ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਬੀ.ਬੀ.ਐੱਸ ਖੇਡ ਮਸ਼ਾਲ ਜਗਾ ਕੇ ਸਕੂਲ ਕੈਪਟਨਜ਼ ਨੂੰ ਦਿੱਤੀ ਗਈ ਅਤੇ ਇਸ ਤੋਂ ਬਾਅਦ ਹਾਊਸ ਕੈਪਟਨਸ ਵੱਲੋਂ ਸਾਰੇ ਮੈਦਾਨ ਵਿੱਚ ਘੁਮਾਈ ਗਈ। ਇਸ ਮੌਕੇ ਸਾਰੇ ਸਕੂਲੀ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬੀ.ਬੀ.ਐੱਸ ਗੇਮਜ਼ ਇੱਕ ਵਾਰ ਫਿਰ ਵਿਦਿਆਰਥੀਆਂ ਨੂੰ ਆਪਣੇ ਹੁਨਰ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਣ ਜਾ ਰਹੀਆਂ ਹਨ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 15ਵੀਆਂ ਬੀ. ਬੀ. ਐੱਸ ਗੇਮਜ਼ ਵਿੱਚ 38 ਪ੍ਰਕਾਰ ਦੀਆਂ ਇੰਨਡੋਰ ਅਤੇ ਆਊਟਡੋਰ ਗੇਮਜ਼ ਅਤੇ 22 ਪ੍ਰਕਾਰ ਦੇ ਟ੍ਰੈਕ ਐਂਡ ਫੀਲਡ ਈਵੈਂਟਸ ਸ਼ਾਮਲ ਹਨ। ਇਹਨਾਂ ਗੇਮਜ਼ ਦੌਰਾਨ ਅੰਡਰ-11, 14, 17, 19 ਵਰਗ ਦੇ ਖਿਡਾਰੀ ਭਾਗ ਲੈਣਗੇ। ਇਹ ਸਲਾਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਖੇਡਾਂ ਅਤੇ ਕਲਚਰਲ ਆਈਟਮਾਂ ਦਾ ਸੁਮੇਲ ਹੋਵੇਗਾ। ਬੀ.ਬੀ.ਐੱਸ ਖੇਡਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਤੋਂ ਬੀ.ਬੀ.ਐੱਸ ਖੇਡਾਂ ਦੀ ਸੁਰੂਆਤ ਹੋ ਰਹੀ ਹੈ ਤੇ ਕੱਲ ਤੋਂ ਸਕੂਲ ਵਿੱਚ ਸਾਰੀਆ ਖੇਡਾਂ ਦੀ ਪ੍ਰੈਕਟਿਸ ਹੋਵੇਗੀ ਤੇ ਆਉਣ ਵਾਲੇ ਦਿਨਾਂ ਵਿੱਚ ਕਵਾਟਰ ਫਾਇਨਲ ਤੇ ਸੈਮੀਫਾਇਨਲ ਮੁਕਾਬਲੇ ਕਰਵਾਏ ਜਾਣਗੇ। ਸਲਾਨਾ ਸਮਾਗਮ ਦੋਰਾਨ ਫਾਇਨਲ ਮੁਕਾਬਲੇ ਕਰਵਾਏ ਜਾਣਗੇ ਅਤੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਬੀ. ਐੱਸ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ ਜਿਸ ਤੋਂ ਵਿਦਿਆਰਥੀ ਬਹੁਤ ਕੁਝ ਹਾਸਲ ਕਰਦੇ ਹੋਏ ਭਵਿੱਖ ਵਿੱਚ ਅਗਾਂਹ ਵੱਧ ਰਹੇ ਹਨ। ਬੀ. ਬੀ. ਐੱਸ. ਗੇਮਜ਼ ਪ੍ਰਤੀ ਸਾਰੇ ਵਿਦਿਆਰਥੀ ਬਹੁਤ ਉਤਸ਼ਾਹਿਤ ਹਨ। ਉਹਨਾਂ ਦੱਸਿਆਂ ਕਿ ਬੀ. ਬੀ. ਐੱਸ. ਖੇਡਾਂ ਕਈ ਪ੍ਰਕਾਰ ਦੇ ਖੇਡ ਮੁਕਾਬਲਿਆਂ ਦੇ ਨਾਲ–ਨਾਲ ਕਈ ਪ੍ਰਕਾਰ ਦੇ ਡਿਸਪਲੇਅ ਅਤੇ ਗੀਤ ਸੰਗੀਤ, ਡਾਂਸ, ਕੋਰੀਓਗਰਾਫੀ ਆਦਿ ਦਾ ਸੁਮੇਲ ਹੈ। ਪ੍ਰਿੰਸੀਪਲ ਮੈਡਮ ਵੱਲੋਂ ਸਕੂਲ ਮੈਨਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜੋ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵੀ ਹਰੇਕ ਲੋੜੀਂਦੀ ਤੇ ਆਧੁਨਿਕ ਸਹੂਲਤ ਮਹੁੱਈਆ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਸਕੂਲ ਚੇਅਰਪਰਸਨ ਸ਼੍ਰੀ ਮਤੀ ਕਮਲ ਸੈਣੀ, ਜੁਆਇੰਟ ਡਾਇਰੈਕਟਰ ਨਤਾਸ਼ਾ ਸੈਣੀ ਤੇ ਸਮੂਹ ਸਟਾਫ ਮੋਜੂਦ ਸਨ।