ਬੀ.ਬੀ.ਐੱਸ ਖੇਡਾਂ ਦਾ ਝੰਡਾ ਕੀਤਾ ਖਿਡਾਰੀਆਂ ਦੇ ਹਵਾਲੇ

ਬੀ.ਬੀ.ਐੱਸ ਖੇਡਾਂ ਲਈ ਖਿਡਾਰੀਆਂ ਚ ਪਾਇਆ ਜਾ ਰਿਹਾ ਭਾਰੀ ਉਤਸ਼ਾਹ – ਸੰਜੀਵ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਅਤੇ ਜੁਆਇੰਟ ਡਾਇਰੈਕਟਰ ਨਤਾਸ਼ਾ ਸੈਣੀ ਵੱਲੋਂ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ 15ਵੀਆਂ ਬੀ. ਬੀ. ਐੱਸ. ਗੇਮਜ਼ 2022 ਲਈ ਬੀ.ਬੀ.ਐੱਸ ਖੇਡਾਂ ਦਾ ਝੰਡਾ ਸਕੂਲ ਅਤੇ ਹਾਉਸ ਕਪਤਾਨਾਂ ਦੇ ਹਵਾਲੇ ਕੀਤਾ ਗਿਆ। ਸਾਰੇ ਸਕੂਲੀ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਖੇਡਾਂ ਦਾ ਝੰਡਾ ਕਪਤਾਨਾਂ ਦੇ ਸਪੁਰਦ ਕਰਦਿਆਂ ਸਕੂਲ ਦੇ ਐੱਨ.ਸੀ.ਸੀ. ਕੈਡਟਜ਼ ਨੇ ਝੰਡੇ ਨੂੰ ਸਭ ਤੋਂ ਅੱਗੇ ਫੜ ਕੇ ਸਾਰੇ ਹੀ ਖਿਡਾਰੀਆਂ ਨਾਲ ਮਾਰਚ ਪਾਸਟ ਕੀਤਾ। ਇਸ ਤੋਂ ਬਾਅਦ ਸਾਰੇ ਹੀ ਖਿਡਾਰੀਆਂ ਵੱਲੋਂ ਕਸਮ ਲਈ ਗਈ ਕਿ ਇਹਨਾਂ ਖੇਡਾਂ ਵਿੱਚ ਉਹ ਪੂਰੀ ਇਮਾਨਦਾਰੀ, ਨਿਯਮਾਂ ਅਨੁਸਾਰ ਭਾਗ ਲੈਣਗੇ। ਇਸ ਮੌਕੇ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੇਡਾਂ ਵਿੱਚ ਜਰੂਰ ਹਿੱਸਾ ਲੈਣ ਕਿਉਂਕਿ ਖੇਡਾਂ ਕੇਵਲ ਸਰੀਰਕ ਫਾਇਦਾ ਹੀ ਨਹੀਂ ਕਰਦੀਆਂ ਸਗੋਂ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਿਆਰਥੀ 15ਵੀਆਂ ਬੀ. ਬੀ. ਐੱਸ ਗੇਮਜ਼ 2022 ਵਿੱਚ 38 ਪ੍ਰਕਾਰ ਦੀਆਂ ਇੰਨਡੋਰ-ਆਊਟਡੋਰ ਗੇਮਜ਼ ਅਤੇ 22 ਦੇ ਕਰੀਬ ਟਰੈਕ ਐਂਡ ਫ਼ੀਲਡ ਈਵੈਂਟ ਜਿਹਨਾਂ ਨੂੰ ਕੁੱਲ ਮਿਲਾ ਕੇ ਵਿਦਿਆਰਥੀਆਂ ਕੋਲ 60 ਦੇ ਕਰੀਬ ਵਿਕਲਪ ਹਨ ਜਿਹਨਾਂ ਵਿੱਚ ਉਹ ਭਾਗ ਲੈ ਸਕਦੇ ਹਨ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਮੈਡਲ ਜਿੱਤ ਸਕਦੇ ਹਨ। ਇਸ ਦੋਰਾਨ ਗੱਲ ਬਾਤ ਕਰਦਿਆਂ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬੀ.ਬੀ.ਐੱਸ ਗੇਮਜ਼ ਦੋਰਾਨ ਇਹ ਝੰਡਾ ਰਾਸ਼ਟਰੀ ਤੇ ਸਕੂਲ ਝੰਡੇ ਦੇ ਨਾਲ ਹੀ ਫਹਿਰਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਬੀ.ਬੀ.ਐੱਸ ਖੇਡਾਂ ਦਾ ਝੰਡਾ ਜੋ ਕਿ ਖਿਡਾਰੀਆਂ ਦੇ ਉਤਸ਼ਾਹ ਨੂੰ ਵਧਾਉਂਦਾ ਹੈ। ਇਸ ਵਿੱਚ ਬਣੇ ਹੋਏ ਚਾਰ ਰਿੰਗ ਜੋ ਕਿ ਸਕੂਲ ਦੇ ਚਾਰ ਹਾਉਸ ਟੀਮਾਂ ਨੂੰ ਦਰਸ਼ਾਉਂਦੇ ਹਨ ਜਿਹਨਾਂ ਵਿੱਚ ਲਾਲ, ਹਰਾ, ਨੀਲਾ ਤੇ ਹਰਾ ਰੰਗ ਹੈ। ਇਹਨਾਂ ਹਾਉਸ ਟੀਮਾਂ ਵਿੱਚਕਾਰ ਹੀ ਮੈਚ ਖੇਡੇ ਜਾਂਦੇ ਹਨ ਤੇ ਜਿੱਤਣ ਵਾਲੇ ਖਿਡਾਰੀਆਂ ਨੁੰ ਮੈਡਲ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਬੀ.ਬੀ.ਐੱਸ ਖੇਡਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਖਿਡਾਰੀਆਂ ਲਈ ਅੰਤਰ ਰਾਸ਼ਟਰੀ ਪੱਧਰ ਦੇ ਪਲੇਟਫਾਰਮ ਮੁਹੱਈਆ ਕਰਵਾਉਣ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ ਤਾਂ ਜੋ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪੇ ਤੇ ਜ਼ਿਲੇ ਦਾ ਰੋਸ਼ਨ ਕਰ ਸਕਣ। ਬੀ. ਬੀ. ਐੱਸ. ਗੇਮਜ਼ ਪ੍ਰਤੀ ਸਾਰੇ ਵਿਦਿਆਰਥੀ ਬਹੁਤ ਉਤਸ਼ਾਹਿਤ ਹਨ। ਉਹਨਾਂ ਦੱਸਿਆਂ ਕਿ ਬੀ. ਬੀ. ਐੱਸ. ਖੇਡਾਂ ਕਈ ਪ੍ਰਕਾਰ ਦੇ ਖੇਡ ਮੁਕਾਬਲਿਆਂ ਦੇ ਨਾਲ–ਨਾਲ ਕਈ ਪ੍ਰਕਾਰ ਦੇ ਡਿਸਪਲੇਅ ਅਤੇ ਗੀਤ ਸੰਗੀਤ, ਡਾਂਸ, ਕੋਰੀਓਗਰਾਫੀ ਆਦਿ ਦਾ ਸੁਮੇਲ ਹੈ। ਪ੍ਰਿੰਸੀਪਲ ਮੈਡਮ ਵੱਲੋਂ ਸਕੂਲ ਮੈਨਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜੋ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵੀ ਹਰੇਕ ਲੋੜੀਂਦੀ ਤੇ ਆਧੁਨਿਕ ਸਹੂਲਤ ਮਹੁੱਈਆ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।