ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਵਿਸ਼ਵ ਵਿਰਾਸਤ ਦਿਵਸ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਆਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ। ਜਿਵੇਂ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ 30 ਅਪ੍ਰੈਲ ਤੱਕ ਸਕੂਲ ਬੰਦ ਕੀਤੇ ਗਏ ਹਨ ਅਤੇ ਆਨ ਲਾਈਨ ਕਲਾਸਾਂ ਚੱਲ ਰਹੀਆਂ ਹਨ, ਇਸ ਦੌਰਾਨ ਸਕੂਲੀ ਅਧਿਆਪਕਾਂ ਵੱਲੋਂ ਇਸ ਵਿਸ਼ੇਸ਼ ਦਿਨ ਨੂੰ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਸਬੰਧਤ ਅਤੇ ਅਲੱਗ-ਅਲੱਗ ਧਰਮਾਂ ਦੇ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਦਿੰਦਿਆ ਹੋਇਆ ਦਰਬਾਰ ਸਾਹਿਬ, ਤਾਜ ਮਹੱਲ ਅਤੇ ਲਾਲ ਆਦਿ ਹੋਰ ਕਈ ਸਥਾਨਾਂ ਦੀ ਜਾਣਕਾਰੀ ਦਿੱਤੀ ਉਹਨਾਂ ਦੇ ਮਹੱਤਵ ਉੱਤੇ ਚਾਨਣਾ ਪਾਇਆ ਅਤੇ ਕਿਹਾ ਕਿ ਸਾਨੂੰ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜੀ੍ਹ ਆਪਣੀ ਸੰਸਕ੍ਰਿਤੀ ਅਤੇ ਇਤਿਹਾਸ ਤੋਂ ਜਾਣੂ ਹੋ ਸਕੇ। ਉਨਾਂ ਅੱਗੇ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਸੰਭਾਲਣ ਦੇ ਕਾਰਜ ਕਰਨੇ ਚਾਹੀਦੇ ਹਨ। ਉਹਨਾਂ ਉਚੇਚੇ ਤੌਰ ਤੇ ਕਿਹਾ ਕਿ ਇੱਕ ਪਾਸੇ ਅਸੀਂ ਆਪਣੀ ਵਿਰਾਸਤ ਨੂੰ ਸੰਭਾਲਣ ਦੀਆਂ ਗੱਲਾਂ ਕਰਦੇ ਹਾਂ ਦੂਜੇ ਪਾਸੇ ਕਈ ਪੁਰਾਤਨ ਇਮਾਰਤਾਂ ਉੱਪਰ ਆਪਣਾ ਨਾਂ ਲਿਖ ਕੇ ੳਨ੍ਹਾਂ ਨੁੰ ਗੰਦਾ ਕਰਦੇ ਹਾਂ ਆਪਣੇ ਪੂਰਵਜਾਂ ਦੀ ਦਿੱਤੀ ਗਈ ਅਨਮੋਲ ਵਿਰਾਸਤ ਨੂੰ ਸੰਜੋ ਕੇ ਰੱਖਣ ਦੀ ਬਜਾਏ ਉਨਾਂ੍ਹ ਨੂੰ ਖਰਾਬ ਕਰਦੇ ਹਨ। ਇਸ ਮੌਕੇ ਸਕੂਲੀ ਅਧਿਆਪਕਾਂ ਵੱਲੋਂ ਇਸ ਸਬੰਧਤ ਸੁੰਦਰ ਚਾਰਟ ਆਦਿ ਬਣਾਏ ਗਏ।

BBSHERITAGE DAYmogaREGIONALSOCIAL