ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਨਉਂਦੇ ਹੋਏ ਅੱਗੇ ਵੱਧ ਰਹੀ ਹੈ। ਅੱਜ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦੌਰਾਨ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ ਤੇ ਇਸ ਦਿਨ ਨਾਲ ਸੰਬੰਧਿਤ ਚਾਰਟ ਤੇ ਆਰਟੀਕਲ ਪੇਸ਼ ਕੀਤੇ। ਜਿਸ ਦੌਰਾਨ ਆਰਟੀਕਲ ਪੇਸ਼ ਕਰਦਿਆਾਂ ਵਿਦਿਆਰਥੀਆਂ ਨੇ ਦੱਸਿਆ ਕਿ ਵਿਸ਼ਵ ਭੋਜਨ ਦਿਵਸ ਹਰ ਸਾਲ 16 ਅਕਤੂਬਰ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਹ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੁਆਰਾ ਇੱਕ ਪਹਿਲ ਹੈ। ਇਹ ਗਲੋਬਲ ਇਵੈਂਟ ਭੁੱਖ ਦੇ ਮੁੱਦੇ ਨਾਲ ਨਜਿੱਠਣ ਅਤੇ ਸਾਰਿਆਂ ਲਈ ਸਿਹਤਮੰਦ ਆਹਾਰ ਨੂੰ ਯਕੀਨੀ ਬਣਾਉਣਾ ਹੈ। ਇਸ ਸਾਲ ਦਾ ਵਿਸ਼ਾ ਹੈ “ਇੱਕ ਸਿਹਤਮੰਦ ਕੱਲ੍ਹ ਲਈ ਹੁਣ ਸੁਰੱਖਿਅਤ ਭੋਜਨ” ਹੈ। ਇਸ ਸਾਲ ਵਿਸ਼ਵ ਭੋਜਨ ਦਿਵਸ ਦਾ ਜ਼ੋਰ ਭੋਜਨ ਦੇ ਨਾਇਕਾਂ ਜਾਂ ਉਹਨਾਂ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣ ਤੇ ਹੈ ਜਿਹਨਾਂ ਨੇ ਇੱਕ ਅਜਿਹਾਂ ਸੰਸਾਰ ਬਣਾਉਣ ਵਿੱਚ ਯੋਗਦਾਨ ਪਾਇਆ ਹੈ ਜਿੱਥੇ ਕਿਸੇ ਨੂੰ ਭੁੱਖਾ ਨਹੀਂ ਰਹਿਣਾ ਪਏਗਾ। ਇਹ ਵਿਚਾਰ ਭੁੱਖ ਮੁਕਤ ਸੰਸਾਰ ਬਣਾਉਣ ਦੇ ਵਿਚਾਰ ਵਿੱਚ ਯੋਗਦਾਨ ਪਾਉਂਦਾ ਹੈ। ਵਿਸ਼ਵ ਭੋਜਨ ਦਿਵਸ ਮੌਕੇ ਸਕੂਲ ਵਿੱਚ ਵਿਦਿੳਾਰਥੀਆਂ ਵੱਲੋਂ ਕਿਸਾਨਾਂ ਨੂੰ ਧੰਵਾਦ ਦੇ ਰੂਪ ਵਿੱਚ ਉਹਨਾਂ ਲਈ ਤਾੜੀਆਂ ਮਾਰੀਆਂ ਗਈਆਂ ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਸਾਨੂੰ ਭੋਜਨ ਦੀ ਕਦੇ ਵੀ ਬੲਬਾਦੀ ਨਹੀਂ ਕਰਨੀ ਚਾਹੀਦੀ। ਜਿਆਦਾ ਤਰ ਭੋਜਨ ਵiਆਹ ਜਾਂ ਸਮਾਗਮਾਂ ਵਿੱਚ ਹੀ ਬਰਬਾਦ ਹੁੰਦਾ ਹੈ। ਸਾਨੂੰ ਆਪਣੀ ਪਲੇਟ ਵਿੱਚ ਉਹਨਾਂ ਬੌਜਨ ਹੌ ਪਾਉਣਾ ਚਾਹੀਦਾ ਹੈ ਜਿਹਨਾਂ ਕਿ ਖਾਧਾ ਜਾ ਸਕੇ। ਉਹਨਾਂ ਵਿਦਿਆਰਥੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਘੱਟੋ-ਘੱਟ ਕਿਸੇ ਇਕ ਅਜਿਹੇ ਵਿਅਕਤੀ ਨੂੰ ਬੋਜਨ ਜਰੂਰ ਖਵਾਉਣ ਜਿਸ ਕੋਲ ਸਹਿਤਮੰਦ ਭੋਜਨ ਨਹੀਂ ਪਹੁੰਚ ਪਾਉਂਦਾ। ਅਸੀਂ ਸਾਰੇ ਰਲ ਕੇ ਹੀ ਕੁਪੋਸ਼ਨ ਦਾ ਸ਼ਿਕਾਰ ਹੋ ਰਹੇ ਸਮਾਜ ਦੀ ਇੱਕ ਈਕਾਈ ਨੂੰ ਬਚਾ ਸਕਦੇ ਹਾਂ ਤੇ ਆਉਣ ਵਾਲਾ ਕੱਲ ਸਹਿਤਮੰਦ ਬਣਾ ਸਕਦੇ ਹਾਂ। ਗੋਰਤਲਬ ਹੈ ਕਿ ਪੰਜਾਬ ਵਿੱਚ ਲੰਗਰ ਪ੍ਰਥਾ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਜਿਸ ਵਿੱਚ ਕਿਸੇ ਵੀ ਧਰਮ ਦਾ ਵਿਅਕਤੀ ਬਿਨਾਂ ਕੋਈ ਪੈਸਾ ਦਿੱਤੇ ਲੰਗਰ ਵਿਚ ਖਾਣਾ ਖਾ ਸਕਦਾ ਹੈ। ਇਹ ਸੋਚ ਅਤੇ ਇਸ ਤਰਾਂ ਦੀ ਆਦਤ ਵੀ ਭੁੱਖ ਖਤਮ ਕਰਨ ਵਿਚ ਯੋਗਦਾਨ ਪਾਉਂਦੀ ਹੈ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਜਿੱਥੇ ਲੋਕਾਂ ਦੇ ਕੰਕਾਜ ਠੱਪ ਹੋ ਚੁੱਕੇ ਸਨ ਤੇ ਬਹੁਤੇ ਲੋਕ ਜੌ ਰੋਜ਼ ਦੀ ਕਮਾਈ ਕਰਕੇ ਆਪਣੇ ਪਰਿਵਾਰਾਂ ਦੀ ਭੁੱਖ ਮਿਟਾਉਂਦੇ ਸਨ, ਉਹਨਾਂ ਪਰਿਵਾਰਾਂ ਦੀ ਭੁੱਖ ਨੂੰ ਦੂਰ ਕਰਨ ਲਈ ਲੰਗਰ ਹੀ ਲਾਹੇਵੰਦ ਸਿੱਧ ਹੋਏ ਸਨ।