ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ਨੈਸ਼ਨਲ ਸਪੋਰਟਸਮੈਨਸ਼ਿਪ ਡੇ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਨੈਸ਼ਨਲ ਸਪੋਰਟਸਮੈਨਸ਼ਿਪ ਡੇ ਮਨਾਇਆ ਗਿਆ। ਸਵੇਰ ਦੀ ਪ੍ਰਾਥਨਾਂ ਸਭਾ ਤੋਂ ਬਾਅਦ ਵਿਦਿਅਰਾਥੀਆਂ ਵੱਲੋਂ ਨੈਸ਼ਨਲ ਸਪੋਰਟਸਮੈਨਸ਼ਿਪ ਡੇ ਦੇ ਸੰਬੰਧ ਵਿੱਚ ਚਾਰਟ, ਅਰਟੀਕਲ ਪੇਸ਼ ਕੀਤੇ ਗਏ। ਆਰਟਿਕਲ ਪੇਸ਼ ਕਰਦੇ ਹੋਏ ਵਿਦਿਆਰਾਂੀਆਂ ਨੇ ਦੱਸਿਆ ਕਿ ਇਹ ਦਿਵਸ ਹਰ ਸਾਲ 5 ਮਾਰਚ ਜਾਂ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦਾ ਹੈ।ਇੰਟਰਨੈਸ਼ਨਲ ਸਪੋਰਟਸ ਇੰਸਟੀਚਿਉਟ ਦਾ ਮੁੱਖ ਉਦੇਸ਼ ਖੇਡਾਂ ਅਤੇ ਸਿੱਖਿਆ ਦੇ ਜ਼ਰੀਏ ਨੈਤਿਕਤਾ, ਇਮਾਨਦਾਰੀ ਅਤੇ ਖੇਡ ਮੇਲੇ ਨੂੰ ਉਤਸ਼ਾਹਤ ਕਰਨਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਖਿਡਾਰੀਆਂ ਵਿੱਚ ਚੰਗਾ ਖੇਡ ਵਿਵਹਾਰ ਤੇ ਵਧੀਆ ਲੀਡਰਸ਼ਿਪ ਪੈਦਾ ਕਰਨਾ ਹੈ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਪੋਰਟਸਮੈਨਸ਼ਿਪ ਇਕ ਜ਼ਿੰਦਗੀ ਦਾ ਅਜਿਹਾ ਸਬਕ ਹੈ ਜੋ ਵਿਦਿਆਰਥੀ ਖੇਡਾਂ ਤੋਂ ਸਿੱਖ ਸਕਦੇ ਹਨ। ਜਿੱਥੇ ਮਾਪਿਆਂ ਦਾ ਬੱਚੇ ਦੇ ਜੀਵਨ ਅਤੇ ਉਨ੍ਹਾਂ ਦੇ ਵਿਵਹਾਰ ਵਿੱਚ ਬਹੁਤ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ, ਉੱਥੇ ਹੀ ਖੇਡਾਂ ਵਿੱਚ, ਉਹ ਵੱਖੋ ਵੱਖਰੇ ਲੋਕਾਂ ਦੁਆਰਾ ਘਿਰੇ ਹੋਏ ਹੁੰਦੇ ਹਨ ਜਿਵੇਂ ਕਿ ਕੋਚ ਅਤੇ ਟੀਮ ਕਪਤਾਨ ਆਦਿ। ਸਪੋਟਰਸਮੈਨਸ਼ਿਪ ਹੋਣ ਕਰਕੇ ਹੀ ਉਹ ਆਪਣੇ ਕੌਚ, ਟੀਮ ਕਪਤਾਨ ਦੀ ਹਰ ਗਲ ਨਾਲ ਸਹਿਮਤ ਹੁੰਦੇ ਹਨ ਤੇ ਖੇਡਾਂ ਦੇ ਨਿਯਮਾਂ ਦੀ ਵੀ ਇਮਾਨਦਾਰੀ ਨਾਲ ਪਾਲਣਾ ਕਰਦੇ ਹਨ। ਖੇਡ ਜਿੱਤਣ ਨਾਲ ਵੀ ਉਹ ਵਿਰੋਧੀ ਧਿਰ ਦੀ ਇੱਜਤ ਕਰਦੇ ਹਨ ਤੇ ਪੂਰੇ ਸਨਮਾਨ ਨਾਲ ਹਾਰ ਨੂੰ ਵੀ ਸਵਿਕਾਰ ਕਰਦੇ ਹਨ। ਖਿਡਾਰੀਆਂ ਵਿੱਚ ਚੰਗੀ ਸਪੋਰਟਸਮੈਨਸ਼ਿਪ ਹੀ ਉਹਨਾਂ ਨੂੰ ਖੇਡ ਜਗਤ ਵਿੱਚ ਅੱਗੇ ਲੈ ਕੇ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਸਕੂਲ ਵਿੱਚ ਵੀ ਵਿਦਿਆਰਥੀਆਂ ਨੂੰ ਖੇਡਾਂ ਦੌਰਾਨ ਚੰਗੀ ਸਪੋਰਟਸਮੈਨਸ਼ਿਪ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸ ਕਰਕੇ ਹੀ ਸਕੂਲ ਦੇ ਬਹੁਤ ਸਾਰੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਰਹੇ ਹਨ ਤੇ ਆਪਣੇ ਮਾਪਿਆਂ, ਸਕੂਲ ਤੇ ਜ਼ਿਲੇ ਦਾ ਨਾਮ ਰੋਸ਼ਨ ਕਰਦੇ ਰਹੇ ਹਨ। ਇਸ ਮੌਕੇ ਸਕੂਲ ਦਾ ਸਮੂਹ ਸਪੋਰਟਸ ਸਟਾਫ ਹਾਜ਼ਿਰ ਸੀ।

BBSmogaNATIONAL SPORTSMANSHIP DAYSPORTSWINNING