ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਜਿੱਥੇ ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਦੇ ਹੋਏ ਮਹੱਤਵਪੂਰਨ ਦਿਨਾਂ ਦੀ ਜਾਣਕਾਰੀ ਤੇ ਭਾਰਤ ਦੀ ਧਰਤੀ ਤੇ ਪੈਦਾ ਹੋਏ ਮਹੱਪੁਰਖਾਂ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਅੱਜ ਮਹਾਂਰਿਸ਼ੀ ਵਾਲਮੀਕੀ ਜਯੰਤੀ ਮੌਕੇ ਵਿਦਿਆਰਥੀਆ ਵੱਲੋਂ ਆਰਟੀਕਲ ਤੇ ਚਾਰਟ ਪੇਸ਼ ਕਰਕੇ ਉਹਨਾਂ ਦੇ ਜੀਵਨ ਉੱਤੇ ਚਾਨਣਾ ਪਾਇਆ। ਸਕੂਲੀ ਵਿਦਿਆਰਥੀ ਵੱਲੋਂ ਉਹਨਾਂ ਦੁਆਰਾ ਰਚੇ ਹੋਏ ਸ਼ਲੋਕ ਵੀ ਬੋਲੇ ਗਏ ਤੇ ਉਹਨਾਂ ਦੇ ਅਰਥ ਵੀ ਸਮਝਾਏ ਗਏ ਤਾਂ ਜੋ ਉਹਨਾਂ ਦੀ ਦਿੱਤੀ ਸਿੱਖਿਆ ਉਪਰ ਚੱਲ ਕੇ ਸਾਰੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕਣ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਸ਼ੇਸ਼ ਤੌਰ ‘ਤੇ ਮਹਾਂਰਿਸ਼ੀ ਵਾਲਮੀਕੀ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹ ਸੰਸਕ੍ਰਿਤ ਦੇ ਪਹਿਲੇ ਕਵੀ ਸਨ। ਉਹਨਾਂ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਘਟਨਾ ਤੋਂ ਪ੍ਰਭਾਵਿਤ ਹੋ ਕੇ ਆਪਣਾ ਜੀਵਨ ਪੱਥ ਹੀ ਬਦਲ ਦਿੱਤਾ ਜਿਸਦੇ ਫਲਸਰੂਪ ਉਹ ਪੂਜਨੀ ਕਵੀਆਂ ਵਿੱਚੋਂ ਇੱਕ ਬਣੇ। ਉਹਨਾਂ ਦਾ ਇਹੀ ਚਰਿੱਤਰ ਉਹਨਾਂ ਨੂੰ ਮਹਾਨ ਬਣਾਉਂਦਾ ਹੈ ਅਤੇ ਸਾਨੂੰ ਬਹੁਤ ਕੁਝ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਉੱਤਰ ਭਾਰਤ ਵਿਚ ਇਹ ਦਿਵਸ ‘ਪ੍ਰਗਟ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਨੇ ਮਾਤਾ ਸੀਤਾ ਜੀ ਨੂੰ ਸ੍ਰੀ ਰਾਮ ਵੱਲੋਂ ਜੰਗਲ ਵਿੱਚ ਭੇਜਣ ‘ਤੇ ਆਪਣੇ ਆਸ਼ਰਮ ਵਿੱਚ ਜਗਾ ਦਿੱਤੀ, ਜਿੱਥੇ ਮਾਤਾ ਸੀਤਾ ਜੀ ਨੇ ਦੋ ਲੜਕਿਆਂ ਨੂੰ ਜਨਮ ਦਿੱਤਾ ਤੇ ਉਹਨਾਂ ਦਾ ਨਾਮ ਲਵ, ਕੁਸ਼ ਰੱਖਿਆ। ਲਵ, ਕੁਸ਼ ਵਾਲਮੀਕੀ ਜੀ ਦੇ ਪਹਿਲੇ ਚੇਲੇ ਸਨ ਜਿਹਨਾਂ ਨੂੰ ਉਹਨਾਂ ਨੇ ਹਰ ਤਰਾਂ ਦੀ ਸਿੱਖਿਆ ਦਿੱਤੀ ਤੇ ਰਾਮਾਇਣ ਦਾ ਵੀ ਗਿਆਨ ਦਿੱਤਾ। ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਹਾਣਰ ਸੀ।