ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਇੰਟਰਨੈਸ਼ਨਲ ਵੂਮਨ ਡੇ ਮਨਾਇਆ ਗਿਆ। ਜਿਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੁੰਦਰ ਚਾਰਟ, ਕਵਿਤਾਵਾਂ, ਆਰਟੀਕਲ ਆਦਿ ਪੇਸ਼ ਕਰਦਿਆਂ ਦੱਸਿਆ ਕਿ ਇਹ ਦਿਨ ਹਰ ਸਾਲ 8 ਮਾਰਚ ਨੂੰ ਇਸਤਰੀਆਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਇਸਤਰੀਆਂ ਅਜਿਹੀਆਂ ਵੀ ਹਨ ਜੋ ਘਰ ਦੀ ਜਿੰਮੇਵਾਰੀ ਦੇ ਨਾਲ ਨਾਲ ਹੋਰ ਕਈ ਖੇਤਰਾਂ ਵਿੱਚ ਵੀ ਦੇਸ਼ ਦੀ ਤਰੱਕੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਚਾਹੇ ਉਹ ਪੜਾਈ ਦੇ ਖੇਤਰ ਵਿੱਚ ਹੋਵੇ, ਖੇਡਾਂ ਵਿੱਚ, ਰਾਜਨੀਤੀ ਜਾਂ ਹੋਰ ਕਿਸੇ ਵੀ ਖੇਤਰ ਵਿੱਚ ਹੋਣ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਇਸ ਵਿਸ਼ੇਸ਼ ਦਿਨ ਉੱਤੇ ਸਾਰੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਇਹ ਵਿਸ਼ੇਸ਼ ਦਿਨ ਅਲੱੱੱਗ-ਅਲੱਗ ਖੇਤਰਾਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਦਾ ਸਨਮਾਨ ਕਰਨ ਅਤੇ ਉਨਾਂ੍ਹ ਦੀਆਂ ਉਪਲੱਬਧੀਆਂ ਦਾ ਉਤਸਵ ਮਨਾਉਣ ਦਾ ਦਿਨ ਹੈ। ਇਸ ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਖੂਬਸੂਰਤ ਡਾਂਸ ਪੇਸ਼ ਕੀਤੇ ਗਏ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਤੇ ਮਹਿਲਾ ਦਿਵਸ ਦੀ ਵਧਾਈ ਦਿਦਿੰਆਂ ਕਿਹਾ ਕਿ ਸਮਾਜ ਵਿੱਚ ਔਰਤ ਦਾ ਦਰਜਾ ਬਹੁਤ ਉੱਚਾ ਹੈ ਕਿ ਜੇਕਰ ਇੱਕ ਬੱਚਾ (ਲੜਕਾ) ਪੜਾਇਆ ਜਾਂਦਾ ਹੈ ਤਾਂ ਇੱਕ ਪਰਿਵਾਰ ਹੀ ਪੜ੍ਹਦਾ ਹੈ ਪਰ ਜੇਕਰ ਇੱਕ ਲੜਕੀ ਨੂੰ ਪੜਾਇਆ ਜਾਂਦਾ ਹੈ ਤਾਂ ਉਸਦੀ ਪੂਰੀ ਪੀੜੀ ਹੀ ਪੜੀ ਲਿਖੀ ਤੇ ਸੂਝਵਾਨ ਹੁੰਦੀ ਹੈ। ਉਹਨਾਂ ਨਾਰੀ ਸ਼ਕਤੀ ਨੁੰ ਤਿਆਗ ਦੀ ਮੂਰਤ ਦੱਸਿਆ। ਉਹਨਾਂ ਖਾਸ ਤੌਰ ਤੇ ਕਿਹਾ ਕਿ ਮਹਿਲਾਵਾਂ ਵੀ ਕਿਸੇ ਕੰਮ ਵਿੱਚ ਪਿੱਛੇ ਨਹੀਂ ਹੈ ਮਹਿਲਾਵਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਦਾ ਹੱਕ ਤੇ ਮਾਣ-ਸਨਮਾਣ ਮਿਲਣਾ ਚਾਹੀਦਾ ਹੈ। ਉਹਨਾਂ ਔਰਤ ਦੀ ਮਹਾਨਤਾ ਤੇ ਝਾਤ ਮਰਵਾਈ। ਉਹਨਾਂ ਭਗਵਾਨ ਸ਼ਿਵ ਤੇ ਮਾਂ ਪਾਰਬਤੀ ਜੀ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਭਗਵਾਨ ਸ਼ਿਵ ਵੀ ਕਹਿੰਦੇ ਹਨ ਕਿ ਪਾਰਬਤੀ ਦੇ ਬਿਨਾਂ ਸ਼ਿਵ ਵੀ ਸਿਰਫ ਇਕ ਸ਼ਵ ਦੇ ਹੀ ਬਰਾਬਰ ਹੈ। ਨਾਰੀ ਨਾਲ ਹੀ ਪੁਰਸ਼ ਦੀ ਸ਼ਕਤੀ ਹੈ। ਸਾਡੇ ਗੁਰੂਆਂ-ਪੀਰਾਂ ਨੇ ਵੀ ਔਰਤ ਨੂੰ ਉੱਚਾ ਦਰਜਾ ਦਿੱਤਾ ਹੈ। ਤਾਂ ਹੀ ਗੁਰਬਾਣੀ ਵਿੱਚ ਵੀ ਉਚਾਰਿਆ ਗਿਆ ਹੈ ਕਿ ‘ਸੋ ਕਿਉਂ ਮੰਦਾ ਆਖੀਏ ਜਿਤੁ ਜੰਮੈ ਰਾਜਾਨ’। ਜਿਸ ਦਾ ਮਤਲਬ ਇਹ ਹੀ ਹੈ ਕਿ ਜਿਸ ਮਾਂ ਨੇ ਵੱਡੇ=ਵੱਡੇ ਰਾਜੇ ਮਹਾਰਾਜੇ, ਸ਼ੂਰਵੀਰ ਯੋਧੇ ਇਸ ਦੁਨੀਆਂ ਵਿੱਚ ਪੈਦਾ ਕੀਤੇ ਹਨ, ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਬਰਾਬਰ ਦਾ ਸਨਮਾਨ ਤੇ ਇੱਜਤ ਦੇਣੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਨੇ ਵਿਦਿਆਰਥੀਆ ਨੂੰ ਇਸ ਦਿਨ ਦੇ ਸੰਬੰਧ ਵਿੱਚ ਆਪੋ-ਆਪਣੇ ਵਿਚਾਰ ਪੇਸ਼ ਕੀਤੇ।