ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਮਾਂ ਬੋਲੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਵਿਦਿਆਰਥੀ ਨੇ ਦੱਸਿਆ ਕਿ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। 7 ਨਵੰਬਰ, 1999 ਨੂੰ, ਯੂਨੈਸਕੋ ਨੇ ਅਧਿਕਾਰਤ ਤੌਰ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇਹ ਐਲਾਨ ਕੀਤਾ ਸੀ ਇਹ ਵਿਚਾਰ ਭਾਸ਼ਾ-ਅਧਾਰਤ ਅੰਦੋਲਨ ਦੁਆਰਾ ਪ੍ਰੇਰਿਤ ਕਿਹਾ ਜਾਂਦਾ ਹੈ ਜਿਸਦੀ ਅਗਵਾਈ ਬੰਗਲਾਦੇਸ਼ (ਪਹਿਲਾਂ ਪੂਰਬੀ ਪਾਕਿਸਤਾਨ ਵਜੋਂ ਜਾਣੀ ਜਾਂਦੀ ਸੀ) ਨੇ ਕੀਤੀ ਸੀ, ਕਿਉਂਕਿ ਇਹ 21 ਫਰਵਰੀ ਨੂੰ ਸੀ ਜਦੋਂ ਉਨ੍ਹਾਂ ਦੀ ਬੰਗਲਾ ਭਾਸ਼ਾ ਲਈ ਲੜਾਈ ਦਾ ਕੰਮ ਤੇਜ਼ ਹੋ ਗਿਆ ਸੀ। ਇਸ ਲਈ ਇਹ ਦਿਨ ਮਨਾਉਣ ਲਈ ਚੁਣਿਆ ਗਿਆ ਹੈ ਜੋ ਹੁਣ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ। ਉਹਨਾਂ ਅੱਗੇ ਮਾਂ ਬੋਲੀ ਪੰਜਾਬੀ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੀ ਮਹਾਨਤਾ ਦੱਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ-ਬੋਲੀ ਸਾਡੀ ਜ਼ਿੰਦਗੀ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਇਹ ਉਹ ਭਾਸ਼ਾ ਹੈ ਜੋ ਅਸੀਂ ਆਪਣੇ ਘਰਾਂ ਤੋਂ ਸਿੱਖਦੇ ਹਾਂ ਜੋ ਸਾਡੀ ਨੁਮਾਇੰਦਗੀ ਕਰਦੀ ਹੈ। ਇਹ ਸਾਨੂੰ ਵੱਖਰਾ ਬਣਾਉਂਦੀ ਹੈ। ਇਸ ਲਈ, ਇਹ ਸਿਰਫ ਸਮਝਣ ਯੋਗ ਹੈ ਕਿ ਇੱਕ ਦਿਨ ਉਸ ਭਾਸ਼ਾ ਨੂੰ ਸਮਰਪਿਤ ਹੁੰਦਾ ਹੈ ਜਿਸ ਨੂੰ ਅਸੀਂ ਜਨਮ ਤੋਂ ਹੀ ਸਿੱਖਦੇ ਆ ਰਹੇ ਹੁੰਦੇ ਹਾਂ। ਸਾਡੀ ਮਾਂ ਬੋਲੀ ਪੰਜਾਬੀ ਹੈ ਪਰ ਪੰਜਾਬੀ ਭਾਸ਼ਾ ਨੂੰ ਉਸਦਾ ਮਿਲਦਾ ਸਨਮਾਨ ਨਹੀ ਮਿਲ ਰਿਹਾ। ਅਸੀਂ ਵਿਦੇਸ਼ੀ ਭਾਸ਼ਾਵਾਂ ਪਿੱਛੇ ਭੱਜਦੇ ਹੋਏ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਾਂ। ਪੰਜਾਬੀ ਹੋਣ ਦੇ ਨਾਤੇ ਪੰਜਾਬੀ ਬੋਲੀ ਸਾਡੀ ਪਹਿਚਾਨ ਹੈ। ਚੰਗੀ ਗੱਲ ਕਿ ਸਾਨੂੰ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਗੋਵੇ ਪਰ ਸਾਨੂੰ ਆਪਣੀ ਮਾਂ ਬੋਲੀ ਨਾਲ ਮਤਰੇਇਆ ਵਰਗਾ ਵਿਵਹਾਰ ਨਹੀਂ ਕਰਨਾ ਚਾਹੀਦਾ। ਸਾਡੇ ਗੁਰੁਆ, ਪੀਰਾਂ ਅਤੇ ਹੋਰ ਸਾਹਿਤਕਾਰਾਂ ਅਤੇ ਕਵੀਆਂ ਨੇ ਪੰਜਾਬੀ ਬੋਲੀ ਦਾ ਸਤਿਕਾਰ ਕੀਤਾ ਤੇ ਅਤੇ ਰਚਨਾਮਕ ਸ਼ੈਲੀ ਠੇਠ ਪੰਜਾਬੀ ਰੱਖੀ। ਇਸ ਮੌਕੇ ਵਿਦਿਆਰਥੀ ਤੇ ਸਟਾਫ ਹਾਜ਼ਰ ਸਨ।