ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਅੰਗਰੇਜ਼ੀ ਭਾਸਾ ਦਿਵਸ ਮਨਾਇਆ ਗਿਆ। ਜਿੱਥੇ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਕੂਲ ਬੰਦ ਹਨ ਅਤੇ ਵਿਦਿਆਰਥੀ ਘਰਾਂ ਵਿੱਚ ਬੈਠੇ ਹਨ ਉੱਥੇ ਹੀ ਬੀ.ਬੀ.ਅੱੈਸ ਬੱਚਿਆਂ ਨੂੰ ਆਨ ਲਾਈਨ ਸਿੱਖਿਆ ਪ੍ਰਦਾਨ ਕਰ ਕਰ ਰਿਹਾ ਹੈ ਤਾਂ ਜੋ ਬੱਚੇ ਪੜ੍ਹਾਈ ਦੇ ਨੁਕਸਾਨ ਤੋਂ ਬੱਚਦੇ ਹੋਏ ਆਪਣਾ ਸਿਲੇਬਸ ਸਮੇਂ ਸਿਰ ਪੂਰਾ ਕਰ ਸਕਣ। ਵਿਦਿਆਰਥੀਆਂ ਦੇ ਸਕੂਲ ਨਾ ਆਉਣ ਕਾਰਨ ਅੱਜ ਇਹ ਦਿਵਸ ਅਧਿਆਪਕਾਂ ਵੱਲੋਂ ਮਨਾਇਆ ਗਿਆ। ਉਹਨਾਂ ਵੱਲੋਂ ਇਸ ਸਬੰਧਤ ਕਈ ਕਿਸਮ ਦੇ ਚਾਰਟ ਆਦਿ ਬਣਾਏ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਸਬੰਧਤ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ 23 ਅਪ੍ਰੈਲ ਨੂੰ ਅੰਗਰੇਜ਼ੀ ਭਾਸ਼ਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਉਨ੍ਹਾਂ 6 ਭਾਸ਼ਾਵਾਂ ਦਾ ਹਿੱਸਾ ਹੈ ਜਿਹਨਾਂ ਨੂੰ ਸੰਯੁਕਤ ਰਾਸ਼ਟਰ ਨੇ ਮਾਨਤਾ ਦਿੱਤੀ ਹੈ। ਇਸ ਦਿਨ 23 ਅਪ੍ਰੈਲ ਨੂੰ ਵਿਲੀਅਮ ਸ਼ੈਕਸਪੀਅਰ ਦਾ ਜਨਮ ਹੋਇਆ ਸੀ ਜਦ ਕਿ ਉਨਾਂ ਦੀ ਮੌਤ ਵੀ ਇਸੇ ਦਿਨ ਹੋਈ ਸੀ ਇਸੇ ਕਰਕੇ ਇਸ ਦਿਨ ਨੂੰ ਅੰਗਰੇਜ਼ੀ ਭਾਸ਼ਾ ਦਿਵਸ ਦੇ ਰੂਪ ਵਿੱਚ ਚੁਣਿਆ ਗਿਆ। ਵਿਲੀਅਮ ਸ਼ੈਕਸਪੀਅਰ ਅੰਗਰੇਜ਼ੀ ਦੇ ਕਵੀ, ਕਵਿਤਾ ਦੇ ਵਿਦਵਾਨ ਨਾਟਕਕਾਰ ਅਤੇ ਅਭਿਨੇਤਾ ਸਨ। ਉਹਨਾਂ ਦੇ ਨਾਟਕਾਂ ਦਾ ਲਗਭਗ ਸਾਰੀਆਂ ਪ੍ਰਮੁੱਖ ਭਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਸ਼ੇਕਸਪੀਅਰ ਵਿੱਚ ਉੱਚ ਕੋਟੀ ਦੀ ਪ੍ਰਭਿਤਾ ਸੀ ਅਤੇ ਉਹਨਾਂ ਨੂੰ ਕਲਾ ਦੇ ਨਿਯਮਾਂ ਸਹਿਜ ਗਿਆਨ ਵੀ ਸੀ ਜਿਵੇਂ ਪ੍ਰਕਿਰਤੀ ਤੋਂ ਉਹਨਾਂ ਨੂੰ ਵਰਦਾਨ ਮਿਲਿਆ ਹੋਵੇ।