ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਇੰਡੀਅਨ ਅਰਮੀ ਡੇ ਮਨਾਇਆ ਗਿਆ। ਇਸ ਦੌਰਾਨ ਸਕੂਲੀ ਅਧਿਆਪਕਾਂ ਵੱਲੋਂ ਸੁੰਦਰ ਚਾਰਟ ਬਣਾਏ ਗਏ ਅਤੇ ਇਸ ਸਬੰਧਤ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸਾਡੇ ਦੇਸ਼ ਦੀ ਆਰਮੀ ਸੈਨਾ ਸਾਲ 365 ਦਿਨ ਸਾਡੀ ਅਜ਼ਾਦੀ ਨੂੰ ਬਚਾਉਣ ਲਈ ਸਘੰਰਸ਼ ਕਰਦੀ ਹੈ ਅਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਈਏ ਅਤੇ ਉਹਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰੀਏ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਭਾਰਤ ਦੇ ਲੈਫਟੀਨੈਂਟ ਜਨਰਲ ਕੇ ਐਮ ਕਰਿਅਪਾ ਨੂੰ ਸਨਮਾਨ ਦੇਣ ਲਈ ਕੀਤੀ ਗਈ ਸੀ। ਜੋ ਭਾਰਤ ਦੇ ਪਹਿਲੇ ਪ੍ਰਧਾਨ ਸੈਨਾਪਤੀ ਸਨ। ਉਹਨਾਂ ਅੱਗੇ ਕਿਹਾ ਕਿ ਇਸ ਦਿਨ ਦਿੱਲੀ ਇੰਡੀਆ ਗੇਟ ਤੇ ਬਣੀ ਅਮਰ ਜਵਾਨ ਜਯੋਤੀ ਉੱਤੇ ਸ਼ਹੀਦਾਂ ਨੂੰ ਸ਼ਰਧਾਜਲੀ ਵੀ ਦਿੱਤੀ ਜਾਂਦੀ ਹੈ ਅਤੇ ਪਰੇਡ ਵੀ ਆਯੋਜਿਤ ਕੀਤੀ ਜਾਂਦੀ ਹੈ। ਇਸ ਸਮਾਗਮ ਵਿੱਚ ਸੈਨਾ ਦੇ ਪਰਿਵਾਰਾਂ ਨੂੰ ਵੀ ਬੁਲਾਇਆ ਜਾਦਾਂ ਹੈ । ਸੈਨਿਕ ਜੰਗ ਦਾ ਇੱਕ ਨਮੂਨਾ ਪੇਸ਼ ਕਰਦੇ ਹਨ ਅਤੇ ਆਪਣੇ ਕੌਸ਼ਲ ਯੋਗ ਰਣਨੀਤੀ ਦੇ ਬਾਰੇ ਵੀ ਦੱਸਦੇ ਹਨ ਅਤੇ ਦੇਸ਼ ਦੇ ਨੌਜਵਾਨ ਨੂੰ ਸੈਨਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਸੰਨ 1776 ਵਿੱਚ ਕਲਕੱਤਾ ਵਿੱਚ ਈਸਟ ਇੰਡੀਆ ਕੰਪਨੀ ਨੇ ਭਾਰਤੀ ਸੈਨਾ ਦਾ ਗਠਨ ਕੀਤਾ। ਪੂਰੇ ਦੇਸ਼ ਵਿੱਚ ਭਾਰਤੀ ਸੈਨਾ ਦੀਆਂ 53 ਛਾਉਣੀਆਂ ਅਤੇ 9 ਬੇਸ ਹਨ। ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਦਾ ਨਿਰਮਾਣ ਭਾਰਤੀ ਸੈਨਾ ਨੇ ਕੀਤਾ। ਹਿਮਾਲਾ ਪਰਬਤ ਦੀ ਦਰਾਸ ਅਤੇ ਸਰੂ ਨਦੀਆਂ ਦੇ ਵਿੱਚ ਲੱਦਾਖ ਦੀ ਘਾਟੀ ਵਿੱਚ ਸਥਿਤ ਹੈ। ਭਾਰਤੀ ਸੈਨਾ ਨੇ ਇਸਦਾ ਨਿਰਮਾਣ ਅਗਸਤ 1982 ਵਿੱਚ ਕੀਤਾ। ਉਹਨਾਂ ਕਿਹਾ ਕਿ ਭਾਰਤ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਨ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਣ ਵਾਲੇ ਵੀਰ ਸ਼ਹੀਦਾਂ ਨੂੰ ਸ਼ਰਧਾਜਲੀ ਦੇਣਾ ਅਤੇ ਦੇਸ਼ ਦੀ ਰੱਖਿਆ ਹੀ ਭਾਰਤੀ ਸੈਨਾ ਦਿਵਸ ਦਾ ਮੁੱਖ ਉਦੇਸ਼ ਹੈ। ਇਸ ਦਿਨ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਵੀਰ ਜਵਾਨਾਂ ਨੂੰ ਅਤੇ ਦੇਸ਼ ਲਈ ਬਲੀਦਾਨ ਦੇਣ ਵਾਲੇ ਵੀਰਾਂ ਦੇ ਪਰਿਵਾਰਾਂ ਨੂੰ ਸੈਨਾ ਪਦਕ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।